ਅੰਮਿ੍ਤਸਰ, 16 ਜੂਨ (ਗਗਨਦੀਪ ਸ਼ਰਮਾ)-ਅੱਤ ਦੀ ਪੈ ਰਹੀ ਗਰਮੀ ਨਾਲ ਅੰਮਿ੍ਤਸਰ 'ਚ ਤੀਸਰੀ ਮੌਤ ਹੋ ਗਈ ਹੈ | ਜੀ.ਆਰ.ਪੀ. ਅੰਮਿ੍ਤਸਰ 'ਚ ਤਾਇਨਾਤ ਏ. ਐੱਸ. ਆਈ. ਜਸਵਿੰਦਰ ਪਾਲ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਜਨਰਲ ਟਿਕਟ ਘਰ ਨੇੜਿਓ ਇਕ ਲਾਸ਼ ਮਿਲੀ ਹੈ, ਜਿਸ ਦੀ ਮੌਤ ਲੂ ਲੱਗਣ ਨਾਲ ਹੋਈ ਲੱਗਦੀ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਉਮਰ ਤਕਰੀਬਨ 60 ਸਾਲ ਹੈ, ਪਰ ਉਸ ਪਾਸੋਂ ਸ਼ਨਾਖ਼ਤ ਸੰਬੰਧੀ ਕੋਈ ਦਸਵਾਤੇਜ਼ ਨਹੀਂ ਮਿਲਿਆ | ਇਸ ਲਈ ਲਾਸ਼ ਕਬਜ਼ੇ ਵਿਚ ਲੈ ਕੇ 194 ਬੀ. ਐੱਨ. ਐੱਸ. ਐੱਸ. ਤਹਿਤ ਕਾਰਵਾਈ ਕੀਤੀ ਗਈ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰੇਲਵੇ ਸਟੇਸ਼ਨ 'ਤੇ ਵੇਟਿੰਗ ਹਾਲ ਨੇੜੇ ਅਤੇ ਪਲੇਟਫ਼ਾਰਮ ਨੰ. 6/7 ਵਿਖੇ ਮੌਜੂਦ ਭਿਖਾਰੀ ਕਿਸਮ ਦੇ 2 ਬਜ਼ੁਰਗ ਵਿਅਕਤੀਆਂ ਦੀ ਗਰਮੀ ਕਰਕੇ ਮੌਤ ਹੋ ਚੁੱਕੀ ਹੈ |