16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸਾਈਬਰ ਠੱਗਾਂ ਦੀ ਚਾਂਦੀ : ਪੁਲਿਸ ਕੋਲ ਆਨਲਾਈਨ ਠੱਗੀ ਤੋਂ ਬਾਅਦ ਡਿਜੀਟਲ ਅਰੈਸਟ ਦੀਆਂ ਸ਼ਿਕਾਇਤਾਂ ਵੀ ਪੁੱਜਣੀਆਂ ਸ਼ੁਰੂ

ਅਜੀਤ ਡੈਸਕ 17-06-2025
ਅੰਮਿ੍ਤਸਰ, 16 ਜੂਨ (ਰੇਸ਼ਮ ਸਿੰਘ)-ਬਾਹਰੀ ਨੰਬਰਾਂ ਤੋਂ ਫ਼ੋਨ ਕਾਲ ਕਰਕੇ ਆਮ ਲੋਕਾਂ ਨੂੰ ਝਾਂਸੇ 'ਚ ਲੈ ਕੇ, ਡਰਾਉਣਾ, ਧਮਕਾਉਣਾ, ਲਾਟਰੀ ਜਾਂ ਜੂਏਬਾਜ਼ੀ ਦਾ ਲਾਲਚ ਦੇ ਕੇ ਹੋ ਰਹੀ ਆਨਲਾਈਨ ਠੱਗੀ ਦੇ ਮਾਮਲੇ ਭਾਵੇਂ ਹੁਣ ਆਮ ਹੋ ਗਏ ਹਨ, ਜਿਸ ਉਪਰੰਤ ਇਕ ਨਵੀਂ ਬਿਮਾਰੀ ਡਿਜੀਟੈਲ ਅਰੈਸਟ ਦੀ ਵੀ ਹੋ ਗਈ ਹੈ, ਜਿਸ ਦਾ ਸ਼ਿਕਾਰ ਹੋਇਆ ਵਿਅਕਤੀ ਇਨ੍ਹਾਂ ਨਕਲੀ ਪੁਲਿਸ ਵਾਲਿਆਂ, ਜੱਜਾਂ ਜਾਂ ਵਕੀਲਾਂ ਦੇ ਨਾਂਅ 'ਤੇ ਲੱਖਾਂ ਦੀ ਠੱਗੀ ਦਾ ਸ਼ਿਕਾਰ ਹੋ ਬੈਠਦਾ ਹੈ | ਇਸ ਤਰ੍ਹਾਂ ਸਾਈਬਰ ਠੱਗਾਂ ਦੀ ਚਾਂਦੀ ਹੋ ਰਹੀ ਹੈ, ਜਦੋਂ ਕਿ ਪੁਲਿਸ ਅਜਿਹੇ ਮਾਮਲਿਆਂ 'ਚ ਠੱਗਾਂ ਦੇ ਗਿਰੀਬਾਨ ਤੱਕ ਨਹੀਂ ਪੁੱਜ ਪਾਉਂਦੀ ਤੇ ਲੋਕਾਂ ਨੂੰ ਅਜਿਹੇ ਠੱਗਾਂ ਤੋਂ ਇਨਸਾਫ਼ ਨਹੀਂ ਮਿਲਦਾ |
ਬੀਤੇ ਦਿਨ ਅੰਮਿ੍ਤਸਰ ਦੇ ਇਕ ਬਜ਼ੁਰਗ ਕਾਰੋਬਾਰੀ ਨੂੰ ਆਨਲਾਈਨ ਡਿਜੀਟੈਲ ਅਰੈਸਟ ਕਰਕੇ ਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਨ ਦਾ ਹਵਾਲਾ ਦੇ ਕੇ 3 ਕਰੋੜ ਤੋਂ ਵਧ ਰਕਮ ਦੀ ਆਨਲਾਈਨ ਤਬਦੀਲੀ ਕਰਕੇ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ | ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਫ਼ੋਨ ਕਰਨ ਵਾਲੇ ਨੇ ਖੁਦ ਨੂੰ ਸੀ. ਬੀ. ਆਈ. ਅਧਿਕਾਰੀ ਦੱਸਿਆ ਤੇ ਧੋਖੇ ਨਾਲ ਉਸ ਉਪਰ ਤੇ ਉਸਦੀ ਪਤਨੀ ਉਪਰ ਮਨੀ ਲਾਂਡਰਿੰਗ ਦਾ ਕੇਸ ਦਰਜ ਹੋਣ ਦਾ ਹਵਾਲਾ ਦਿੱਤਾ | ਇਸ ਉਪਰੰਤ ਡਿਜੀਟੈਲ ਅਰੈਸਟ ਕੀਤਾ ਤੇ ਇਸੇ ਹਵਾਲੇ ਨਾਲ 3 ਕਰੋੜ 2 ਲੱਖ ਰੁਪਏ ਵੱਖ-ਵੱਖ ਖਾਤਿਆਂ 'ਚ ਵੱਖ-ਵੱਖ ਸਮੇਂ 'ਤੇ ਆਨਲਾਈਨ ਤਬਦੀਲੀ ਕਰਵਾ ਲਈ | ਡਿਜੀਟਲ ਅਰੈਸਟ ਜਿਸ ਨੂੰ ਅੱਜਕੱਲ੍ਹ ਨੌਸਰਬਾਜ਼ਾਂ ਵਲੋਂ ਆਮ ਵਰਤੋਂ 'ਚ ਲਿਆਂਦਾ ਜਾਂਦਾ ਹੈ | ਇਸ ਤਹਿਤ ਕਿਸੇ ਵਿਅਕਤੀ ਨੂੰ ਆਨਲਾਈਨ ਸੰਪਰਕ ਕਰਕੇ ਖੁਦ ਨੂੰ ਪੁਲਿਸ, ਸੀ. ਬੀ. ਆਈ. ਜਾਂ ਹੋਰ ਏਜੰਸੀ ਦੇ ਅਧਿਕਾਰੀ ਦਸ ਕੇ ਝੂਠੇ ਤਰੀਕੇ ਨਾਲ ਗਿ੍ਫ਼ਤਾਰੀ ਦਾ ਦੋਸ਼ ਲਗਾਇਆ ਜਾਂਦਾ ਹੈ ਅਤੇ ਉਸ ਵਿਅਕਤੀ ਨੂੰ ਉਸਦੇ ਘਰ ਅੰਦਰ ਹੀ ਇਹ ਕਹਿ ਕੇ ਗਿ੍ਫ਼ਤਾਰ ਕੀਤਾ ਜਾਂਦਾ ਹੈ ਕਿ ਉਹ ਸੀ. ਸੀ. ਟੀ. ਵੀ. ਕੈਮਰੇ ਦੇ ਸਾਹਮਣੇ ਹੀ ਰੱਖਿਆ ਜਾਂਦਾ ਹੈ ਅਤੇ ਮੋਬਾਈਲ ਫ਼ੋਨ ਰਾਹੀਂ ਨੌਸਰਬਾਜ਼ ਉਸ ਉਪਰ ਨਜ਼ਰ ਰੱਖਦੇ ਹਨ | ਇਹ ਵਿਅਕਤੀ ਨੂੰ ਮਾਮਲਾ ਰਫਾ-ਦਫਾ ਕਰਨ ਦਾ ਕਹਿ ਕੇ ਆਨਲਾਈਨ ਪੈਸੇ ਤਬਦੀਲ ਕਰਵਾ ਕੇ ਠੱਗੀ ਮਾਰ ਲੈਂਦੇ ਹਨ | ਪੁਲਿਸ ਅਨੁਸਾਰ ਇਹ ਨਿਰੋਲ ਧੋਖਾਧੜੀ ਹੈ ਅਤੇ ਕੋਈ ਵੀ ਕਾਨੂੰਨ ਡਿਜੀਟੈਲ ਅਰੈਸਟ ਜਾਂ ਡਿਜੀਟਲ ਗਿ੍ਫ਼ਤਾਰੀ ਵਾਰੰਟ ਨਹੀਂ ਭੇਜ ਸਕਦਾ | ਇਹ ਦਾਅਵੇ ਝੂਠੇ ਹਨ ਤੇ ਇਸ ਤੋਂ ਸਾਵਧਾਨ ਹੋਣ ਦੀ ਲੋੜ ਹੈ | ਦੂਜੇ ਪਾਸੇ ਜਿਥੇ ਜ਼ਿਆਦਾਤਰ ਮਾਮਲੇ ਸਾਈਬਰ ਠੱਗੀ ਦੇ ਵੱਧ ਰਹੇ ਹਨ ਅਤੇ ਲੋਕ ਆਨਲਾਈਨ ਠੱਗੀਆਂ ਦੇ ਸ਼ਿਕਾਰ ਹੋ ਰਹੇ ਹਨ ਉਥੇ ਸਾਈਬਰ ਪੁਲਿਸ ਕੇਵਲ ਚੋਰੀ ਹੋਏ ਜਾਂ ਖੋਹ ਹੋਏੇ ਮੋਬਾਈਲ ਫ਼ੋਨ ਲਭਣ ਤੱਕ ਹੀ ਸੀਮਿਤ ਹੈ ਅਤੇ ਸਾਈਬਰ ਠੱਗੀ ਖ਼ਿਲਾਫ਼ ਹਾਲੇ ਤੱਕ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ |
ਪਿਛਲੀ ਖ਼ਬਰ ਪੈਰਾਡਾਈਜ਼ ਕਾਲੋਨੀ ਵਾਸੀਆਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਛੇਹਰਟਾ ਦੇ ਨੀਟ ਪ੍ਰੀਖਿਆ 'ਚ 5 ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।