15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪੈਰਾਡਾਈਜ਼ ਕਾਲੋਨੀ ਵਾਸੀਆਂ ਦੀ ਮੀਟਿੰਗ ਹੋਈ

ਅਜੀਤ ਡੈਸਕ 17-06-2025
ਛੇਹਰਟਾ, 16 ਜੂਨ (ਪੱਤਰ ਪ੍ਰੇਰਕ)-ਪੈਰਾਡਾਈਜ਼ ਕਾਲੋਨੀ ਨਿਵਾਸੀਆਂ ਦੀ ਸਥਾਨਕ ਪਾਰਕ ਵਿਖੇ ਮੀਟਿੰਗ ਹੋਈ, ਜਿਸ ਵਿਚ ਕਾਲੋਨੀ ਦੇ ਅਹਿਮ ਮੁੱਦਿਆਂ ਤੇ ਚਰਚਾ ਹੋਈ ਤੇ ਮੌਜੂਦਾ ਕਮੇਟੀ ਦੇ ਅਹੁਦੇਦਾਰਾਂ ਵਲੋਂ ਘਰੇਲੂ ਕਾਰਨਾਂ ਕਰਕੇ ਕਮੇਟੀ ਦੇ ਕਾਰਜਾਂ ਤੋਂ ਰਾਹਤ ਮੰਗੀ ਗਈ ਸੀ ਤੇ ਨਵੀਂ ਬਣਨ ਵਾਲੀ ਕਮੇਟੀ ਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ, ਜਿਸ ਉਪਰੰਤ ਕਾਲੋਨੀ ਵਾਸੀਆਂ ਨੇ ਕਾਲੋਨੀ ਦੇ ਵਿਕਾਸ ਤੇ ਸੁਰੱਖਿਆ ਦੇ ਕਾਰਜਾਂ ਨੂੰ ਮੁੱਖ ਰੱਖਦਿਆਂ ਨਵੀਂ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਸਰਬ ਸੰਮਤੀ ਦੇ ਨਾਲ ਪਰਜਿੰਦਰ ਸਿੰਘ ਖਾਲਸਾ ਨੂੰ ਪ੍ਰਧਾਨ, ਗੁਰਦੇਵਜੀਤ ਸਿੰਘ ਜਨਰਲ ਸਕੱਤਰ, ਨਿਸ਼ਾਨ ਸਿੰਘ (ਖਜਾਨਚੀ), ਜਸਬੀਰ ਸਿੰਘ ਸੰਧੂ, ਮਨਿੰਦਰ ਸਿੰਘ, ਮਨਜਿੰਦਰ ਸਿੰਘ, ਮਾਸਟਰ ਅਮਰੀਕ ਸਿੰਘ, ਵਿਜੇ ਕੁਮਾਰ, ਸੁਖਜਿੰਦਰ ਸਿੰਘ, ਗੁਰਬਿੰਦਰ ਸਿੰਘ ਸੋਹਲ, ਸੂਰਜ ਪ੍ਰਤਾਪ ਸਿੰਘ, ਜਸਪਾਲ ਸਿੰਘ ਭੁੱਲਰ, ਕੈਪਟਨ ਗੁਰਬਚਨ ਸਿੰਘ (ਸਾਰੇ ਮੈਂਬਰ) ਚੁਣਿਆ ਗਿਆ ਤੇ ਇਸ ਮੌਕੇ ਸਥਾਨਕ ਪਾਰਕ ਦੀ ਦੇਖਰੇਖ ਵਾਸਤੇ ਇਕ ਸਬ ਕਮੇਟੀ ਦਾ ਵੀ ਗਠਨ ਕੀਤਾ ਗਿਆ, ਜਿਸ ਵਿਚ ਗੁਰਦੇਵਜੀਤ ਸਿੰਘ, ਡਾ. ਗੁਰਸ਼ਰਨ ਸਿੰਘ, ਨਿਸ਼ਾਨ ਸਿੰਘ, ਮਨਜਿੰਦਰ ਸਿੰਘ, ਅਮਰੀਕ ਸਿੰਘ ਸਰਬ ਸੰਮਤੀ ਦੇ ਨਾਲ ਚੁਣਿਆ ਗਿਆ |
ਪਿਛਲੀ ਖ਼ਬਰ ਡਾ. ਨਵਜੋਤ ਦਹੀਆ ਦੀ ਅਗਵਾਈ 'ਚ ਸੈਂਕੜੇ ਡਾਕਟਰਾਂ ਵਲੋਂ ਕਾਂਗਰਸ ਉਮੀਦਵਾਰ ਆਸ਼ੂ ਦਾ ਸਮਰਥਨ <br/> ਅਗਲੀ ਖ਼ਬਰ ਸਾਈਬਰ ਠੱਗਾਂ ਦੀ ਚਾਂਦੀ : ਪੁਲਿਸ ਕੋਲ ਆਨਲਾਈਨ ਠੱਗੀ ਤੋਂ ਬਾਅਦ ਡਿਜੀਟਲ ਅਰੈਸਟ ਦੀਆਂ ਸ਼ਿਕਾਇਤਾਂ ਵੀ ਪੁੱਜਣੀਆਂ ਸ਼ੁਰੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।