26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਖ਼ਾਲਸਾ ਕਾਲਜ ਆਫ਼ ਇੰਜੀ. ਐਂਡ ਟੈਕਨਾਲੋਜੀ ਵਿਖੇ 'ਡਰੋਨ ਤਕਨਾਲੋਜੀ' ਵਿਸ਼ੇ 'ਤੇ ਵਰਕਸ਼ਾਪ ਕਰਵਾਈ

ਅਜੀਤ ਡੈਸਕ 18-06-2025
ਅੰਮਿ੍ਤਸਰ, 17 ਜੂਨ (ਜਸਵੰਤ ਸਿੰਘ ਜੱਸ) -ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੇਨਿਊ ਵਿਖੇ ਵਿਦਿਆਰਥੀਆਂ 'ਚ ਵਿਹਾਰਕ ਸਿੱਖਿਆ, ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡਰੋਨ ਤਕਨਾਲੋਜੀ ਵਿਸ਼ੇ 'ਤੇ 2 ਦਿਨਾ ਵਰਕਸ਼ਾਪ ਕਰਵਾਈ ਗਈ | ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਰਵਾਈ ਉਕਤ ਵਰਕਸ਼ਾਪ ਦਾ ਆਗਾਜ਼ ਅਵੀਆਕੁਲ ਪ੍ਰਾ: ਲਿਮਟਿਡ ਨਵੀਂ ਦਿੱਲੀ ਤੋਂ ਮੈਨੇਜਿੰਗ ਡਾਇਰੈਕਟਰ, ਪ੍ਰਸਿੱਧ ਹਵਾਬਾਜ਼ੀ ਮਾਹਿਰ ਤੇ ਅੰਤਰਰਾਸ਼ਟਰੀ ਬੁਲਾਰੇ ਇੰਜੀ. ਵੈਭਵ ਵਰੁਣ ਵਲੋਂ ਡਰੋਨ ਡਿਜ਼ਾਈਨ, ਐਰੋਡਾਇਨਾਮਿਕਸ, ਕੰਪੋਨੈਂਟਸ ਅਤੇ ਸੈਂਸਰਾਂ ਦੀ ਵਿਆਪਕ ਜਾਣ-ਪਛਾਣ ਨਾਲ ਹੋਇਆ | ਇਸ ਮੌਕੇ ਸ੍ਰੀ ਵਰੁਣ ਦੀ ਪ੍ਰਧਾਨਗੀ 'ਚ ਹੋਈ ਇਸ ਵਰਕਸ਼ਾਪ 'ਚ 100 ਤੋਂ ਵਧੇਰੇ ਵਿੱਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ | ਵਰਕਸ਼ਾਪ ਦੇ ਪਹਿਲੇ ਦਿਨ ਸਿਧਾਂਤਕ ਗਿਆਨ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ ਤੇ ਦੂਜੇ ਦਿਨ ਇਮਰਸਿਵ ਹੈਂਡ-ਆਨ ਸੈਸ਼ਨ ਹੋਏ, ਜਿਸ 'ਚ ਕਵਾਡਕਾਪਟਰ ਇਕੱਠੇ ਕਰਨਾ, ਫਲਾਈਟ ਕੰਟਰੋਲਰਾਂ ਨੂੰ ਕੌਂਫਿਗਰ ਕਰਨਾ ਅਤੇ ਸਫ਼ਲ ਇਨਡੋਰ ਟੈਸਟ ਉਡਾਣਾਂ ਕਰਨਾ ਸ਼ਾਮਿਲ ਸੀ, ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ | ਡਾ. ਮੰਜੂ ਬਾਲਾ ਨੇ ਕਿਹਾ ਕਿ ਡਰੋਨ ਤਕਨਾਲੋਜੀ ਖੇਤੀਬਾੜੀ ਤੋਂ ਰੱਖਿਆ ਤੱਕ ਉਦਯੋਗਾਂ ਨੂੰ ਮੁੜ ਪਰਿਭਾਸ਼ਿਤ ਕਰ ਰਹੀ ਹੈ ਅਤੇ ਸਾਡੇ ਵਿਦਿਆਰਥੀਆਂ ਨੂੰ ਭਵਿੱਖ ਲਈ ਅਨੁਕੂਲ ਹੋਣ ਅਤੇ ਅਗਵਾਈ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਉਕਤ ਵਰਕਸ਼ਾਪ ਕਲਾਸਰੂਮ ਗਿਆਨ ਨੂੰ ਅਸਲ-ਸੰਸਾਰ ਐਪਲੀਕੇਸ਼ਨਾਂ ਨਾਲ ਜੋੜਨ 'ਚ ਇਕ ਕਦਮ ਹੈ | ਇਸੇ ਦੌਰਾਨ ਇਸ ਵਰਕਸ਼ਾਪ ਨੇ ਨਾ ਸਿਰਫ਼ ਤਕਨੀਕੀ ਸਮਝ ਨੂੰ ਵਧਾਇਆ, ਬਲਕਿ ਵਿਦਿਆਰਥੀਆਂ ਨੂੰ ਖੇਤੀਬਾੜੀ ਨਿਗਰਾਨੀ, ਆਫ਼ਤ ਪ੍ਰਤੀਕਿ੍ਆ, ਨਿਗਰਾਨੀ ਅਤੇ ਏ. ਆਈ.-ਏਕੀਕਿ੍ਤ ਪ੍ਰਣਾਲੀਆਂ ਵਰਗੇ ਖੇਤਰਾਂ 'ਚ ਡਰੋਨ ਦੀ ਵਰਤੋਂ ਬਾਰੇ ਰਚਨਾਤਮਕ ਸੋਚਣ ਲਈ ਵੀ ਉਤਸ਼ਾਹਿਤ ਕੀਤਾ ਤੇ ਕਈਆਂ ਨੇ ਡਰੋਨ-ਅਧਾਰਿਤ ਪ੍ਰੋਟੋਟਾਈਪ ਵਿਕਸਿਤ ਕਰਨ ਅਤੇ ਆਉਣ ਵਾਲੇ ਰਾਸ਼ਟਰੀ ਮੁਕਾਬਲਿਆਂ 'ਚ ਹਿੱਸਾ ਲੈਣ ਸੰਬੰਧੀ ਦਿਲਚਸਪੀ ਵੀ ਦਿਖਾਈ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਅਕਾਲੀ ਵਰਕਰਾਂ ਦੀ ਮੀਟਿੰਗ ਅਗਲੀ ਖ਼ਬਰ ਅਸਟੇਟ ਵਿਭਾਗ ਨੇ ਨਾਜਾਇਜ਼ ਕਬਜ਼ਾ ਛੁਡਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।