26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਅਕਾਲੀ ਵਰਕਰਾਂ ਦੀ ਮੀਟਿੰਗ

ਅਜੀਤ ਡੈਸਕ 18-06-2025

ਨਵਾਂ ਪਿੰਡ, 17 ਜੂਨ (ਜਸਪਾਲ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮਿ੍ਤਸਰ ਦੇ ਆਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਇਸਦੀ ਭਰਤੀ ਵਾਸਤੇ ਸਥਾਪਿਤ ਪੰਜ ਮੈਂਬਰੀ ਭਰਤੀ ਕਮੇਟੀ ਨਾਲ ਸੰਬੰਧਿਤ ਜ਼ਿਲ੍ਹਾ ਅੰਮਿ੍ਤਸਰ ਦੇ ਦਿਹਾਤੀ ਤੇ ਸ਼ਹਿਰੀ ਦੇ ਪੁਰਾਣੇ ਟਕਸਾਲੀ ਅਕਾਲੀ ਵਰਕਰਾਂ ਦੀ ਮੀਟਿੰਗ ਧੁੰਨਾ ਫਾਰਮ ਹਾਊਸ, ਨਜਦੀਕ ਵੱਲ੍ਹਾ ਵਿਖੇ ਸਾਬਕਾ ਅਕਾਲੀ ਵਿਧਾਇਕ ਅਜੇਪਾਲ ਸਿੰਘ ਮੀਰਾਂਕੋਟ ਦੀ ਅਗਵਾਈ ਹੇਠ ਹੋਈ, ਜਿਸ 'ਚ ਸਾਬਕਾ ਕੈਬਨਿਟ ਅਕਾਲੀ ਮੰਤਰੀ ਆਦੇਸ਼ ਪ੍ਰਤਾਪ ਕੈਰੋਂ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ ਸ. ਕੈਰੋਂ ਤੇ ਮੀਰਾਂਕੋਟ ਵਲੋਂ ਅਕਾਲੀ ਦਲ ਦੀ ਪੁਨਰ ਸੁਰਜੀਤੀ ਤੇ ਇਸਦੀ ਭਰਤੀ ਲਈ ਵਰਕਰਾਂ ਨਾਲ ਖੁੱਲ ਕੇ ਵਿਚਾਰ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਮਾਲਵਾ, ਦੁਆਬਾ ਤੇ ਮਾਝਾ 'ਚ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਪੰਜ ਮੈਂਬਰੀ ਭਰਤੀ ਕਮੇਟੀ ਵਲੋਂ ਆਰੰਭੀ ਭਰਤੀ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਉਹ ਆਪ ਮੁਹਾਰੇ ਅਕਾਲੀ ਦਲ ਮੈਂਬਰਸ਼ਿਪ ਲੈ ਰਹੇ ਹਨ | ਇਸ ਮੌਕੇ ਸੁਪਨਦੀਪ ਸਾਹਬੀ ਖਾਨਕੋਟ, ਜਗਦੀਪ ਸਿੰਘ ਬਾਠ ਛੋਟਾ ਖਾਨਕੋਟ, ਅੰਮਿ੍ਤਜੋਤ ਸਿੰਘ, ਰਾਜਬੀਰ ਸਿੰਘ, ਬਿਕਰਮ ਸਿੰਘ ਧੁੰਨਾ, ਜਗਜੀਤ ਸਿੰਘ, ਨਵਜੀਤ ਸਿੰਘ ਲੱਕੀ, ਸਿਮਰਨਜੋਤ ਸਿੰਘ, ਕਰਨ ਸਿੰਘ, ਸੋਨੂੰ ਸਿੰਘ, ਮਨਿੰਦਰ ਸਿੰਘ ਧੁੰਨਾ, ਸੰਨੀ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਰਜਿੰਦਰ ਸਿੰਘ, ਕਰਨਦੀਪ ਸਿੰਘ, ਕਮਲਜੀਤ ਸਿੰਘ, ਅਜੇਪਾਲ ਸਿੰਘ, ਰਜਿੰਦਰ ਸਿੰਘ, ਕਰਨਦੀਪ ਸਿੰਘ, ਧਰਮਬੀਰ ਸਿੰਘ, ਸੁਖਪ੍ਰੀਤ ਸਿੰਘ, ਦਿਲਰਾਜ ਸਿੰਘ, ਅਰਸ਼ਪਲ ਸਿੰਘ, ਗਗਨਜੀਤ ਸਿੰਘ ਤੇ ਬਲਵਿੰਦਰ ਗਿੱਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਮਿਸ਼ਨਰੇਟ ਪੁਲਿਸ ਵਲੋਂ ਨਾਈਜੀਰੀਅਨ ਸਪਲਾਇਰ ਤੇ 2 ਡਿਸਟ੍ਰੀਬਿਊਟਰ ਕਾਬੂ ਅਗਲੀ ਖ਼ਬਰ ਖ਼ਾਲਸਾ ਕਾਲਜ ਆਫ਼ ਇੰਜੀ. ਐਂਡ ਟੈਕਨਾਲੋਜੀ ਵਿਖੇ 'ਡਰੋਨ ਤਕਨਾਲੋਜੀ' ਵਿਸ਼ੇ 'ਤੇ ਵਰਕਸ਼ਾਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।