25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਕਮਿਸ਼ਨਰੇਟ ਪੁਲਿਸ ਵਲੋਂ ਨਾਈਜੀਰੀਅਨ ਸਪਲਾਇਰ ਤੇ 2 ਡਿਸਟ੍ਰੀਬਿਊਟਰ ਕਾਬੂ

ਅਜੀਤ ਡੈਸਕ 18-06-2025

ਅੰਮਿ੍ਤਸਰ, 17 ਜੂਨ (ਗਗਨਦੀਪ ਸ਼ਰਮਾ)-ਕਮਿਸ਼ਨਰੇਟ ਪੁਲਿਸ ਵਲੋਂ ਨਾਈਜੀਰੀਅਨ ਸਪਲਾਇਰ ਅਤੇ ਅੰਮਿ੍ਤਸਰ ਆਧਾਰਿਤ 2 ਡਿਸਟ੍ਰੀਬਿਊਟਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਕਮਰਸ਼ੀਅਲ ਮਿਕਦਾਰ 'ਚ 112 ਗ੍ਰਾਮ ਕੋਕੀਨ ਤੇ .32 ਬੋਰ ਦਾ ਪਿਸਤੌਲ ਬਰਾਮਦ ਕਰਨ ਦੀ ਸਫਲਤਾ ਹਾਸਿਲ ਕੀਤੀ ਗਈ ਹੈ | ਜ਼ਿਲ੍ਹਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਹ ਖੁਲਾਸਾ ਅੱਜ ਇੱਥੇ ਪੁਲਿਸ ਲਾਈਨ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਕੋਲਨਿਜ਼ ਵਾਸੀ ਨਾਈਜੀਰੀਆ ਸਾਲ 2023 ਵਿਚ ਆਪਣੇ ਲੜਕੇ ਦੇ ਡਾਕਟਰੀ ਇਲਾਜ ਲਈ ਭਾਰਤ ਆਇਆ ਸੀ, ਜੋ ਕਿ ਗ਼ੈਰ-ਕਾਨੂੰਨੀ ਤੌਰ 'ਤੇ ਭਾਰਤ ਵਿਚ ਰਿਹਾ | ਉਸ ਸਮੇਂ ਤੋਂ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਗਤੀਵਿਧੀਆਂ 'ਚ ਸ਼ਾਮਿਲ ਹੈ ਅਤੇ ਮੁੱਖ ਤੌਰ 'ਤੇ ਦਿੱਲੀ ਦੇ ਮਹਰੋਲੀ ਤੋਂ ਕੰਮ ਕਰਦਾ ਸੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਗਿ੍ਫ਼ਤਾਰ ਕੀਤੇ ਡਿਸਟਰੀਬਿਊਟਰਾਂ ਦੀ ਸ਼ਨਾਖ਼ਤ ਇਸ਼ਪ੍ਰੀਤ ਸਿੰਘ ਉਰਫ਼ ਹਰਸ਼ ਵਾਸੀ ਬਸੰਤ ਐਵੀਨਿਊ ਅਤੇ ਅਖਿਲੇਸ਼ ਵਿਜ ਵਾਸੀ ਬਸੰਤ ਐਵੀਨਿਊ ਵਜੋਂ ਹੋਈ ਹੈ |
ਉਨ੍ਹਾਂ ਦੱਸਿਆ ਕਿ ਇਹ ਸਾਰੇ ਆਪਸ ਵਿਚ ਵੱਟਸਐਪ ਰਾਹੀਂ ਤਾਲਮੇਲ ਕਰਕੇ ਕੰਮ ਕਰਦੇ ਸਨ | ਮੁੱਖ ਸਪਲਾਇਰ ਕੋਲਿਨਜ਼ ਹੀ ਸੀ, ਜਿਸਨੇ ਨਸ਼ੀਲੇ ਪਦਾਰਥਾਂ ਦਾ ਸਰੋਤ ਬਣਾਇਆ ਅਤੇ ਉੱਤਰੀ ਭਾਰਤ ਵਿਚ ਆਪਣੇ ਸਥਾਨਕ ਸੰਪਰਕਾਂ ਰਾਹੀਂ ਅੱਗੇ ਵੰਡਿਆ | ਉਨ੍ਹਾਂ ਦੱਸਿਆ ਕਿ ਅਖਿਲੇਸ਼ ਜਾਂ ਤਾਂ ਸਿੱਧੇ ਕੋਲਨਿਜ਼ ਤੋਂ ਖੇਪਾਂ ਪ੍ਰਾਪਤ ਕਰਦਾ ਸੀ ਜਾਂ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਖੁਦ ਜਾਂਦਾ ਸੀ | ਇਹ ਸਿੱਧੇ ਤੌਰ 'ਤੇ ਅਮੀਰ ਘਰਾਣਿਆਂ ਦੇ ਗ੍ਰਾਹਕਾਂ ਦਾ ਨੈੱਟਵਰਕ ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ 20,000 ਰੁਪਏ ਤੱਕ ਪ੍ਰਤੀ ਗ੍ਰਾਮ ਕੋਕੀਨ ਵੇਚਦੇ ਸਨ |

ਪਿਛਲੀ ਖ਼ਬਰ ਜੀ. ਐੱਸ. ਟੀ. ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਅਕਾਲੀ ਵਰਕਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।