ਅੰਮਿ੍ਤਸਰ, 17 ਜੂਨ (ਜੱਸ)-ਉੱਤਰੀ ਭਾਰਤ ਦੀ ਨਾਮਵਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਨੇ ਹਰਿਆਣਾ ਸਰਕਾਰ ਦੁਆਰਾ ਪ੍ਰਮਾਣਿਤ ਹਰਿਆਣਾ ਗਿਆਨ ਨਿਗਮ ਲਿਮ: (ਐੱਚ. ਕੇ. ਸੀ. ਐੱਲ.) ਨਾਲ ਸਮਝੌਤਾ ਪੱਤਰ 'ਤੇ ਦਸਤਖ਼ਤ ਕੀਤੇ ਹਨ | ਇਸ ਸਮਝੌਤੇ ਮੁਤਾਬਕ ਐੱਚ. ਕੇ. ਸੀ. ਐੱਲ. ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.-2020), ਰਾਸ਼ਟਰੀ ਕ੍ਰੈਡਿਟ ਫ਼ਰੇਮਵਰਕ-2023, ਰਾਸ਼ਟਰੀ ਉੱਚ ਸਿੱਖਿਆ ਯੋਗਤਾ ਫਰੇਮਵਰਕ ਦੇ ਪਰਿਵਰਤਨਸ਼ੀਲ ਸਿਧਾਂਤਾਂ ਦੀ ਪਾਲਣਾ 'ਚ ਅਤੇ ਐੱਨ. ਈ. ਪੀ. ਨੂੰ ਲਾਗੂ ਕਰਨ ਲਈ ਯੂ. ਜੀ. ਸੀ., ਏ. ਆਈ. ਸੀ. ਟੀ. ਈ. ਆਦਿ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ 'ਚ ਕਾਲਜ 'ਚ ਬਹੁ-ਅਨੁਸ਼ਾਸਨੀ ਉੱਚ ਸਿੱਖਿਆ ਈਕੋਸਿਸਟਮ ਬਣਾਉਣ 'ਚ ਲੌਜਿਸਟਿਕ ਸਹਾਇਤਾ ਪ੍ਰਦਾਨ ਕਰੇਗਾ | ਉਕਤ ਸਮਝੌਤੇ ਸੰਬੰਧੀ ਖ਼ਾਲਸਾ ਕਾਲਜ ਗਵ: ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ ਅਤੇ ਖ਼ਾਲਸਾ ਗਲੋਬਲ ਰੀਚ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਡਾਇਰੈਕਟਰ ਡਾ. ਅਜੈ ਸਹਿਗਲ ਨੂੰ ਇਸ ਨਵੀਨਤਾਕਾਰੀ ਕਦਮ ਲਈ ਵਧਾਈ ਦਿੱਤੀ | ਪਿ੍ੰ: ਡਾ. ਰੰਧਾਵਾ ਨੇ ਦੱਸਿਆ ਕਿ ਉਕਤ ਉਦੇਸ਼ ਲਈ ਕਾਲਜ ਦਾ ਖ਼ਾਲਸਾ ਗਲੋਬਲ ਰੀਚ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਐੱਚ. ਕੇ. ਸੀ. ਐੱਲ. ਸਾਂਝੇ ਤੌਰ 'ਤੇ ਲਗਭਗ 30 ਹੁਨਰ ਵਿਕਾਸ ਪ੍ਰੋਗਰਾਮ ਚਲਾਉਣਗੇ ਜੋ ਸਮਾਜ ਦੇ ਵੱਖ-ਵੱਖ ਖੇਤਰਾਂ 'ਚ ਹੁਨਰਮੰਦ ਪੇਸ਼ੇਵਰ ਪੈਦਾ ਕਰਨਗੇ | ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ, ਡਾ. ਅਮਿਤ ਆਨੰਦ, ਡਾ. ਐੱਸ. ਐੱਸ. ਮੰਟੋ, ਅਸ਼ੀਸ਼ ਕੁਮਾਰ ਤੇ ਵਿਕਾਸ ਬਿਸ਼ਨੋਈ ਆਦਿ ਮੌਜੂਦ ਸਨ |