ਮਾਨਾਂਵਾਲਾ, 18 ਜੂਨ (ਗੁਰਦੀਪ ਸਿੰਘ ਨਾਗੀ)-ਥਾਣਾ ਜੰਡਿਆਲਾ ਗੁਰੂ ਅਧੀਨ ਗਾਰਡਨ ਇਨਕਲੇਵ ਨੇੜਿਓਾ ਇਕ ਵਿਅਕਤੀ ਪਾਸੋਂ 6 ਨੌਜਵਾਨਾਂ ਵਲੋਂ ਮੋਟਰਸਾਈਕਲ ਤੇ ਮੋਬਾਈਲ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਕੁਮਾਰ ਪੁੱਤਰ ਸ਼ੁਰੇਸ਼ ਯਾਦਵ ਵਾਸੀ ਮਕਾਨ ਨੰਬਰ: 688, ਏ-ਬਲਾਕ, ਨਿਊ ਅੰਮਿ੍ਤਸਰ, ਅੰਮਿ੍ਤਸਰ ਨੇ ਦੱਸਿਆ ਕਿ ਮਿਤੀ 16-17 ਜੂਨ ਦੀ ਦੇਰ ਰਾਤ ਕਰੀਬ 11 ਵਜੇ ਆਪਣੇ ਸਪਲੈਂਡਰ ਮੋਟਰਸਾਈਕਲ ਨੰਬਰ ਪੀ. ਬੀ. 06 ਏ. ਵੀ. 5231 'ਤੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਮੰਗੇਤਰ ਸੁਨੀਤਾ ਪੁੱਤਰੀ ਗੰਗਾ ਰਾਮ, ਜੋ ਕਬੀਲਾ ਕੈਫੇ, ਨੇੜੇ ਗਾਰਡਨ ਇਨਕਲੇਵ ਵਿਖੇ ਨੌਕਰੀ ਕਰਦੀ ਹੈ, ਨੂੰ ਛੱੁਟੀ ਹੋਣ ਤੋਂ ਬਾਅਦ ਲੈਣ ਜਾ ਰਿਹਾ ਸੀ ਅਤੇ ਜਦੋਂ ਉਸਨੇ ਗੋਲਡਨ ਗੇਟ ਤੋਂ ਵੱਲਾ ਰੋਡ ਜਾਂਦਿਆਂ ਗਾਰਡਨ ਇਨਕਲੇਵ ਦੇ ਮੋੜ ਤੋਂ ਯੂ-ਟਰਨ ਕੱਟਿਆ ਅਤੇ ਬਾਥਰੂਮ ਕਰਨ ਵਾਸਤੇ ਰੁਕ ਗਿਆ ਤਾਂ ਇਕਦਮ ਦੋ ਸਪਲੈਂਡਰ ਮੋਟਰਸਾਈਕਲਾਂ 'ਤੇ ਸਵਾਰ 6 ਅਣਪਛਾਤੇ ਨੌਜਵਾਨਾਂ ਨੇ ਮੈਨੂੰ ਘੇਰਾ ਪਾ ਲਿਆ, ਜਿਨ੍ਹਾਂ ਵਿਚੋਂ ਇਕ ਨੇ ਮੇਰੇ ਸਿਰ ਵਿਚ ਕੜਾ ਮਾਰਿਆ ਤੇ ਮੇਰੇ ਕੋਲੋਂ ਮੋਟਰਸਾਈਕਲ ਦੀ ਚਾਬੀ ਖੋਹ ਲਈ ਅਤੇ ਮੇਰਾ ਓਪੋ ਕੰਪਨੀ ਦਾ ਮੋਬਾਈਲ (ਐੱਫ 25 ਪਰੋ) ਵੀ ਖੋਹ ਲਿਆ ਅਤੇ ਫਰਾਰ ਹੋ ਗਏ | ਅਮਰਜੀਤ ਕੁਮਾਰ ਪੁੱਤਰ ਸੁਰੇਸ਼ ਯਾਦਵ ਨੇ ਥਾਣਾ ਜੰਡਿਆਲਾ ਗੁਰੂ ਵਿਖੇ ਲਿਖਤੀ ਸ਼ਿਕਾਇਤ ਦਿੰਦਿਆਂ ਆਪਣੇ ਨਾਲ ਹੋਈ ਲੁੱਟ ਦੀ ਘਟਨਾ ਦਾ ਇਨਸਾਫ ਦੁਆਉਣ ਦੀ ਮੰਗ ਕੀਤੀ |