28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਭਵਿੱਖ 'ਚ ਅੱਗ ਲੱਗਣ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਚੁੱਕੇ ਜਾਣ ਸਖ਼ਤ ਕਦਮ- ਇੰਜੀ: ਪਵਨ ਸ਼ਰਮਾ ਅੱਗ ਦੀ ਭੇਟ ਚੜ੍ਹੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ 'ਮਿੰਨੀ ਜੰਗਲ' ਦੇ ਰੁੱਖ

ਅੱਗ ਦੀ ਭੇਟ ਚੜ੍ਹੇ ਰੁੱਖਾਂ ਦੀਆਂ ਤਸਵੀਰਾਂ | ਤਸਵੀਰ : ਹਰਜੀਤ ਸਿੰਘ <br/> ਜਾਣਕਾਰੀ ਦਿੰਦੇ ਹੋਏ ਇੰਜੀ: ਪਵਨ ਸ਼ਰਮਾ <br/> 19-06-2025
ਅੰਮਿ੍ਤਸਰ, 18 ਜੂਨ (ਸੁਰਿੰਦਰ ਕੋਛੜ) -ਨੈਸ਼ਨਲ ਹਾਈਵੇ-54 (ਟਰਮਪੇਟ ਜੰਕਸ਼ਨ) ਬਾਈਪਾਸ ਸੜਕ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ 2022 'ਚ ਲਗਾਏ ਗਏ ਮਿੰਨੀ ਜੰਗਲ ਦੇ ਵਧੇਰੇਤਰ ਰੁੱਖ ਅੱਗ ਦੀ ਭੇਟ ਚੜ੍ਹ ਗਏ ਹਨ | ਇਸ ਮਿੰਨੀ ਜੰਗਲ 'ਚ ਗ੍ਰੀਨ ਹਾਈਵੇ ਪ੍ਰੋਜੈਕਟ ਤਹਿਤ ਪੰਜਾਬ ਦੇ 4000 ਰਵਾਇਤੀ ਪੌਦੇ ਲਗਾਏ ਗਏ ਸਨ | ਇੱਥੇ ਲਗਾਈ ਗਈ ਸੂਚਨਾ ਤਖ਼ਤੀ 'ਤੇ ਲਿਖਿਆ ਸਾਫ਼ ਪੜਿ੍ਹਆ ਜਾ ਸਕਦਾ ਹੈ-'ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਐੱਨ. ਐੱਚ. 54 ਗ੍ਰੀਨ ਹਾਈਵੇ ਪ੍ਰੋਜੈਕਟ (ਟਰਮਪੇਟ ਜੰਕਸ਼ਨ) ਨੂੰ ਕਾਰਜਕਾਰੀ ਏਜੰਸੀ ਵਣ ਵਿਭਾਗ ਪੰਜਾਬ, ਵਣ ਮੰਡਲ ਅੰਮਿ੍ਤਸਰ ਦੁਆਰਾ ਸ਼ੁਰੂ ਕੀਤਾ ਗਿਆ | ਫੰਡਿਗ ਏਜੰਸੀ ਐੱਨ. ਐੱਚ. ਏ. ਆਈ. ਵਲੋਂ ਇੱਥੇ 4000 ਬੂਟੇ ਲਗਾਏ ਗਏ | ਸਮਾਜਿਕ ਕਾਰਕੁਨ ਇੰਜੀ: ਪਵਨ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੁਆਰਾ ਫ਼ੰਡ ਕੀਤੇ ਗਏ ਇਸ ਪ੍ਰੋਜੈਕਟ 'ਚ ਵੱਖ-ਵੱਖ ਮੂਲ ਪ੍ਰਜਾਤੀਆਂ ਦੇ ਪੌਦੇ ਲਗਾਏ ਗਏ ਸਨ, ਜੋ ਕਿ ਤਿੰਨ ਸਾਲਾਂ 'ਚ ਰੁੱਖ ਬਣ ਚੁਕੇ ਹਨ | ਉਨ੍ਹਾਂ ਨੇ ਕਿਹਾ ਕਿ ਕਾਰਜਕਾਰੀ ਏਜੰਸੀ ਪੰਜਾਬ ਜੰਗਲਾਤ ਵਿਭਾਗ, ਅੰਮਿ੍ਤਸਰ ਡਿਵੀਜ਼ਨ ਨੂੰ ਇਸ ਮਾਮਲੇ ਪ੍ਰਤੀ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਇਸ ਤਰ੍ਹਾਂ ਦੀ ਘਟਨਾ ਪਿਛਲੇ ਸਾਲ ਵੀ ਵਾਪਰੀ ਸੀ | ਉਨ੍ਹਾਂ ਨੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਪੌਦਿਆਂ ਦੇ ਬਚਾਅ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਭਵਿੱਖ 'ਚ ਅੱਗ ਲੱਗਣ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਸ ਪ੍ਰਤੀ ਵਿਭਾਗ ਦੀ ਜਵਾਬਦੇਹੀ ਵੀ ਹੋਣੀ ਚਾਹੀਦੀ ਹੈ | ਕੁਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੰਗਲ 'ਚ ਉੱਗੀਆਂ ਜੰਗਲੀ ਬੂਟੀਆਂ ਅਤੇ ਘਾਹ ਨੂੰ ਹੱਥੀਂ ਹਟਾਉਣ ਦੀ ਬਜਾਏ ਕਾਮੇ ਅਕਸਰ ਉਨ੍ਹਾਂ ਨੂੰ ਅੱਗ ਲਗਾਉਂਦੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ |
ਪਿਛਲੀ ਖ਼ਬਰ ਅੱਗ ਦੀ ਭੇਟ ਚੜ੍ਹੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ 'ਮਿੰਨੀ ਜੰਗਲ' ਦੇ ਰੁੱਖ ਅਗਲੀ ਖ਼ਬਰ ਸਰਕਾਰ ਨੂੰ ਕਿਸੇ ਵੀ ਕੀਮਤ 'ਤੇ ਪਿੰਡ ਦੀ ਜ਼ਮੀਨ ਐਕਵਾਇਰ ਨਹੀਂ ਕਰਨ ਦਿੱਤੀ ਜਾਵੇਗੀ- ਪਿੰਡ ਵਾਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।