28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸੁਲਤਾਨਵਿੰਡ ਟੈਂਪਲ ਕਾਲੋਨੀ ਆਕਾਸ਼ ਵਿਹਾਰ ਵਿਖੇ ਮੀਟਰਾਂ ਦੇ ਟੁੱਟੇ ਬਕਸਿਆਂ ਤੋਂ ਲੋਕ ਪ੍ਰੇਸ਼ਾਨ

ਅਜੀਤ ਡੈਸਕ 19-06-2025
ਸੁਲਤਾਨਵਿੰਡ, 18 ਜੂਨ (ਗੁਰਨਾਮ ਸਿੰਘ ਬੁੱਟਰ)-ਮਾਲ ਮੰਡੀ ਬਿਜਲੀ ਦੇ ਅਧੀਨ ਆਉਂਦੇ ਇਲਾਕਾ ਪਿੰਡ ਸੁਲਤਾਨਵਿੰਡ ਸਥਿਤ ਟੈਂਪਲ ਕਲੋਨੀ ਆਕਾਸ਼ ਵਿਹਾਰ ਵਿਖੇ ਟੁੱਟੇ ਮੀਟਰ ਬਕਸਿਆਂ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕਾ ਵਾਸੀ ਅਮਰੀਕ ਸਿੰਘ ਡੀਲਰ, ਪਿ੍ਥਵੀ ਸਿੰਘ, ਸੁਖਦੇਵ ਸਿੰਘ, ਗੁਰਬੀਰ ਸਿੰਘ ਬਿੱਲਾ, ਦਿਲਬਾਗ ਸਿੰਘ, ਬਲਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਟੈਂਪਲ ਕਲੋਨੀ ਆਕਾਸ਼ ਵਿਹਾਰ ਵਿਖੇ ਲੱਗੇ ਮੀਟਰ ਬਾਕਸ ਪਿਛਲੇ ਲੰਮੇ ਸਮੇਂ ਤੋਂ ਟੁੱਟੇ ਹੋਏ ਹਨ ਜਿਨ੍ਹਾਂ ਦੇ ਦਰਵਾਜ਼ਿਆ ਦੀ ਹਾਲਤ ਇੰਨੀ ਖਸਤਾ ਹੋ ਗਈ ਹੈ ਕਿ ਬੰਦ ਵੀ ਨਹੀਂ ਹੋ ਸਕਦੇ | ਇਨ੍ਹਾਂ ਖਸਤਾ ਹਾਲਤ ਬਕਸਿਆਂ ਕਰਕੇ ਲੋਕ ਬੱਚਿਆਂ ਨੂੰ ਗਲੀ ਵਿਚ ਭੇਜਣ ਤੋਂ ਵੀ ਝਿਜਕਦੇ ਹਨ | ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਵਲੋਂ ਘਰਾਂ ਵਿਚੋਂ ਮੀਟਰ ਬਾਹਰ ਕੱਢ ਕੇ ਗਲੀਆਂ ਵਿਚ ਤਾਂ ਲਗਾ ਦਿੱਤੇ ਹਨ, ਪਰ ਇਨ੍ਹਾਂ ਵੱਲ ਧਿਆਨ ਦੇਣਾ ਬਿਲਕੁੱਲ ਜ਼ਰੂਰੀ ਨਹੀਂ ਸਮਝਿਆ ਜੋ ਕਿ ਬਿਜਲੀ ਅਧਿਕਾਰੀਆਂ ਦੀ ਸਭ ਤੋਂ ਵੱਡੀ ਨਲਾਇਕੀ ਸਾਬਤ ਹੋ ਰਹੀ ਹੈ, ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਨਾਲ ਹੀ ਕਈ ਖੁੱਲੇ ਮੀਟਰ ਬਕਸਿਆਂ ਕਰਕੇ ਤਾਰਾਂ ਦੀ ਸਪਾਰਕਿੰਗ ਹੁੰਦੀ ਰਹਿੰਦੀ ਹੈ ਪ੍ਰੰਤੂ ਬਿਜਲੀ ਅਧਿਕਾਰੀਆਂ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ | ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਮੀਟਰ ਬਕਸਿਆਂ ਨੂੰ ਜਲਦੀ ਬਦਲਿਆ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ |
ਇਸ ਸੰਬੰਧੀ ਵਿਭਾਗ ਦੇ ਸੰਬੰਧਿਤ ਐੱਸ. ਡੀ. ਓ. ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਸਮੇਂ-ਸਮੇਂ 'ਤੇ ਇਨ੍ਹਾਂ ਮੀਟਰ ਬਕਸਿਆਂ ਦੀ ਰਿਪੇਅਰ ਕਰਕੇ ਇਨ੍ਹਾਂ ਨੂੰ ਬੰਦ ਕੀਤਾ ਜਾਂਦਾ ਹੈ, ਪਰ ਕੁਝ ਸ਼ਰਾਰਤੀ ਲੋਕਾਂ ਵਲੋਂ ਫਿਰ ਤੋਂ ਇਨ੍ਹਾਂ ਬਕਸਿਆਂ ਨਾਲ ਛੇੜਛਾੜ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਕੇ ਮੀਟਰ ਬਕਸਿਆਂ ਨੂੰ ਸਹੀ ਕੀਤਾ ਜਾਵੇਗਾ |
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 16 ਵਿਅਕਤੀ ਗ੍ਰਿਫ਼ਤਾਰ- ਐੱਸ. ਐੱਸ. ਪੀ. ਅਗਲੀ ਖ਼ਬਰ ਇਲਾਕਾ ਵਾਸੀਆਂ ਨੇ ਮੀਟਰ ਬਕਸਿਆਂ ਨੂੰ ਬਦਲਣ ਦੀ ਵਿਭਾਗ ਤੋਂ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।