01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਅੱਜ ਤੋਂ ਨੌਂ ਦਿਨਾਂ ਤੱਕ ਚੱਲਣਗੇ ਨਰਾਤੇ, ਮੰਦਰਾਂ 'ਚ ਤਿਆਰੀਆਂ ਮੁਕੰਮਲ <br/>

ਅਜੀਤ ਡੈਸਕ 22-09-2025

ਅੰਮਿ੍ਤਸਰ, 21 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਅਸੂ ਮਹੀਨੇ ਦੌਰਾਨ ਨੌ ਦਿਨਾਂ ਤੱਕ ਚੱਲਣ ਵਾਲੇ ਨਰਾਤੇ 22 ਸਤੰਬਰ ਦਿਨ ਸੋਮਵਾਰ ਤੋਂ ਆਰੰਭ ਹੋਣ ਜਾ ਰਹੇ ਹਨ, ਜਿਸਦੇ ਮੱਦੇਨਜ਼ਰ ਮੰਦਰਾਂ 'ਚ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਸ੍ਰੀ ਦੁਰਗਿਆਣਾ ਮੰਦਰ ਵਿਖੇ ਨਰਾਤਿਆਂ ਨੂੰ ਲੈ ਕੇ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ | ਪ੍ਰਸਿੱਧ ਭਜਨ ਮੰਡਲੀਆਂ ਵਲੋਂ ਅੱਗਲੇ ਨੌ ਦਿਨਾਂ ਤੱਕ ਸੰਕੀਰਤਨ ਪੋ੍ਰਗਰਾਮ ਕੀਤਾ ਜਾਵੇਗਾ | ਇਸ ਦੇ ਨਾਲ ਹੀ ਵੱਡਾ ਹਨੂੰਮਾਨ ਮੰਦਰ ਵਿਖੇ ਵੀ ਪ੍ਰਸਿੱਧ ਲੰਗੂਰ ਮੇਲਾ ਵੀ ਅੱਜ ਤੋਂ ਆਰੰਭ ਹੋ ਜਾ ਰਿਹਾ ਹੈ | ਜਨਰਲ ਸਕੱਤਰ ਅਰੁਣ ਖੰਨਾ ਨੇ ਦੱਸਿਆ ਕਿ ਮੇਲੇ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਕਮੇਟੀ ਵਲੋਂ ਕਰਮਚਾਰੀਆਂ ਦੀਆਂ ਡਿਊਟੀਆਂ ਲੱਗਾ ਦਿੱਤੀਆਂ ਗਈਆਂ ਹਨ | ਇਸ ਤੋਂ ਇਲਾਵਾ ਮਾਤਾ ਲਾਲ ਦੇਵੀ ਮੰਦਰ, ਸ਼ਿਵਾਲਾ ਬਾਗ ਭਾਈਆਂ, ਮੰਦਰ ਮਾਤਾ ਲੌਂਗਾਂ ਵਾਲੀ ਦੇਵੀ, ਮੰਦਰ ਮਾਤਾ ਚਿੰਤਪੂਰਨੀ ਨਮਕ ਮੰਡੀ ਆਦਿ ਵਿਖੇ ਵੀ ਨਰਾਤਿਆਂ ਸੰਬੰਧੀ ਵਿਸ਼ੇਸ਼ ਸਮਾਗਮ ਹੋਣਗੇ |

ਪਿਛਲੀ ਖ਼ਬਰ ਅਨੰਦ ਕਾਰਜ ਰਜਿਸਟ੍ਰੇਸ਼ਨ ਸੰਬੰਧੀ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵਲੋਂ ਸਵਾਗਤ ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਬ੍ਰਾਈਡਲ ਮੇਕਅਪ 'ਤੇ ਵਰਕਸ਼ਾਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।