16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਰਹੱਦੀ ਰੇਂਜ 'ਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਕੰਟਰੋਲ ਹੇਠ-ਡੀ.ਆਈ.ਜੀ. ਨਾਨਕ ਸਿੰਘ

ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਡੀ.ਆਈ.ਜੀ. ਨਾਨਕ ਸਿੰਘ ਨਾਲ ਐਸ.ਐਸ.ਪੀ. ਮਨਿੰਦਰ ਸਿੰਘ ਤੇ ਹੋਰ | ਤਸਵੀਰ : ਨਿਰਮਲ ਸਟੂਡੀਓ <br/> 17-10-2025
ਅੰਮਿ੍ਤਸਰ, 16 ਅਕਤੂਬਰ (ਰੇਸ਼ਮ ਸਿੰਘ)-ਸਰਹੱਦੀ ਰੇਂਜ 'ਚ ਭਾਵੇਂ ਪਾਕਿ ਸਰਹੱਦ ਨਾਲ ਲਗਦੀ ਹੋਣ ਕਾਰਨ ਲਗਾਤਾਰ ਡਰੋਨ ਰਹੀਂ ਹੈਰੋਇਨ ਤੇ ਹਥਿਆਰ ਬਰਾਮਦਗੀਆਂ ਹੋ ਰਹੀਆਂ ਹਨ ਪਰ ਪੁਲਿਸ ਵਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਰੋਜ਼ਾਨਾਂ ਹੀ ਵੱਡੀ ਤਾਦਾਦ 'ਚ ਹੈਰੋਇਨ ਤੇ ਹੋਰ ਪਾਬੰਧੀਸ਼ੁਦਾ ਵਸਤੂਆਂ ਦੀ ਬਰਾਮਦਗੀ ਹੋ ਰਹੀ ਹੈ | ਇਥੇ ਪੂਰੀ ਰੇਂਜ ਦੀ ਅਮਨ ਕਾਨੂੰਨ ਦੀ ਸਥਿਤੀ ਕੰਟਰੋਲ ਹੇਠ ਹੈ ਅਤੇ ਕਿਸੇ ਵੀ ਗ਼ੈਰ ਸਮਾਜੀ ਅਨਸਰ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ | ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਪੱਤਰਕਾਰ ਸੰਮੇਲਨ 'ਚ ਗੱਲਬਾਤ ਕਰਦਿਆਂ ਡੀ.ਆਈ.ਜੀ. ਬਾਰਡਰ ਰੇਂਜ ਨਾਨਕ ਸਿੰਘ ਨੇ ਪਹਿਲੀ ਵਾਰ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ | ਉਨ੍ਹਾਂ ਦਸਿਆ ਕਿ ਬੀਤੇ ਦਿਨ ਤਿੰਨ ਹੱਥ ਗੋਲਿਆਂ ਤੋਂ ਇਲਾਵਾ ਇਕ ਆਈ.ਈ.ਡੀ., ਇਕ ਡੇਟੋਨੇਟਰ , ਰਿਮੋਟ ਕੰਟਰੋਲ, ਮਦਰ ਬੋਰਡ ਵਿਦ ਟਾਈਮਰ, ਤੋਸ਼ੀਬਾ ਦੀ ਸੈੱਲ ਵਾਲੀ ਬੈਟਰੀ ਤੇ ਮੈਕਾਨਿਜ਼ਮ ਪਾਰਟਸ ਬਰਾਮਦ ਹੋਏ ਹਨ | ਉਨ੍ਹਾਂ ਦਸਿਆ ਕਿ ਇਹ ਵਿਸਫੋਟਕ ਸਮੱਗਰੀ ਥਾਣਾ ਅਜਨਾਲਾ ਦੀ ਪੁਲਿਸ ਪਾਰਟੀ ਪਿੰਡ ਤੇੜੀ ਦੇ ਖੇਤਾਂ ਵਿਚ ਇੱਕ ਨਿਖਾਸੂ ਦੇ ਕੰਡੇ ਨੇੜੇ ਇੱਕ ਪੋਲੀਥੀਨ ਬੈਗ 'ਚੋਂ ਮਿਲੀ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਪੂਰੇ ਪੁਲਿਸ ਵਲੋਂ ਗਸ਼ਤ ਵਧਾਈ ਗਈ ਹੈ ਅਤੇ ਪੈਟਰੋਿਲੰਗ ਪਾਰਟੀ ਦਿਨ ਰਾਤ ਡਿਊਟੀ ਕਰ ਰਹੀਆਂ ਹਨ | ਇਸ ਮੌਕੇ ਐੱਸ.ਐੱਸ.ਪੀ. ਮਨਿੰਦਰ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਲੇਠੀ ਪ੍ਰੈੱਸ ਕਾਨੰਫਰਸ 'ਚ ਡੀ.ਆਈ.ਜੀ ਨੇ ਤਿੰਨ ਹੈਾਡ ਗ੍ਰਨੇਡ ਬਰਾਮਦ ਹੋਣ ਨੂੰ ਦਸਿਆ ਵੱਡੀ ਸਫਲਤਾ ਸਰਹੱਦੀ ਰੇਂਜ... ਅਗਲੀ ਖ਼ਬਰ ਏ.ਐਸ.ਜੀ. ਹਸਪਤਾਲ ਦੀ ਨਿਵੇਕਲੀ ਪਹਿਲ ਦੀਵਾਲੀ ਮੌਕੇ ਪਟਾਕੇ ਚਲਾਉਣ ਸਮੇਂ ਬੱਚਿਆਂ ਦੀਆਂ ਅੱਖਾਂ ਨੂੰ ਲੱਗਣ ਵਾਲੀਆਂ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।