ਅੰਮਿ੍ਤਸਰ, 17 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਨੇਤਾ ਜੀ ਸੁਭਾਸ਼ ਚੰਦਰ ਬੋਸ ਰਿਹਾਇਸ਼ੀ ਹੋਸਟਲ ਕਰਮਪੁਰਾ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੇਗਰਾਮ ਪੇਸ਼ ਕੀਤਾ | ਇਸ ਸਮੇਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫਸਰ (ਐ. ਸਿੱ.) ਨੇ ਹੋਸਟਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਹੋਸਟਲ ਪ੍ਰਬੰਧਨ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸੱਭਿਆਚਾਰ ਇਕ ਫੁੱਲਵਾੜੀ ਦੀ ਤਰ੍ਹਾਂ ਹੈ ਅਤੇ ਵੱਖ-ਵੱਖ ਤਿਉਹਾਰ ਇਸ ਫੁੱਲਵਾੜੀ ਦੇ ਫੁੱਲਾਂ ਦੀ ਤਰ੍ਹਾਂ ਹਨ | ਇਸ ਸਮੇਂ ਇੰਦੂ ਬਾਲਾ ਮੰਗੋਤਰਾ ਡਿਪਟੀ ਡੀ.ਈ.ਓ., ਯਸ਼ਪਾਲ ਬਲਾਕ ਸਿੱਖਿਆ ਅਫਸਰ ਅੰਮਿ੍ਤਸਰ-3, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਗੁਰਪ੍ਰੀਤ ਸਿੰਘ ਵਡਾਲੀ ਗੁਰੂ, ਰਜਿੰਦਰ ਸਿੰਘ ਏ. ਸੀ. ਸਮਾਰਟ ਸਕੂਲ, ਰੁਪਿੰਦਰ ਸਿੰਘ ਏ. ਪੀ. ਸੀ. ਜਨਰਲ, ਅਮਨਦੀਪ ਸਿੰਘ ਮਹਿਲਾਂਵਾਲਾ, ਅਮਰਪ੍ਰੀਤ ਸਿੰਘ ਨਿਜਾਮਪੁਰਾ, ਕੰਵਲਜੀਤ ਕੌਰ ਤਰਨ ਤਾਰਨ, ਸੁਖਵਿੰਦਰ ਕੌਰ ਗਰੁੱਪ ਇੰਸਟ੍ਰੈਕਟਰ, ਰਾਧਿਕਾ, ਸ਼ਾਲਿਨੀ ਸ਼ਰਮਾ ਲੇਖਾਕਾਰ, ਵਰਿੰਦਰ ਸਿੰਘ ਵਾਰਡਨ, ਨਿਸ਼ਾਨ ਸਿੰਘ, ਜੋਬਨਪ੍ਰੀਤ ਸਿੰਘ, ਰਣਜੀਤ ਕੌਰ, ਬਲਜੀਤ ਕੌਰ ਸਮੇਤ ਹੋਰ ਸਿੱਖਿਆ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |