20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਅਜੀਤ ਵਿਦਿਆਲਿਆ ਸੀ: ਸੈਕੰ: ਸਕੂਲ ਵਿਖੇ ਪਿ੍ੰ: ਸੁਧੀਰ ਮਹਾਜਨ ਨਮਿਤ ਬਰਸੀ ਸਮਾਗਮ ਕਰਵਾਇਆ <br/>

ਅਜੀਤ ਡੈਸਕ 18-10-2025
ਅੰਮਿ੍ਤਸਰ, 17 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅਜੀਤ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰ: ਸੁਧੀਰ ਮਹਾਜਨ ਨਮਿਤ ਬਰਸੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿ੍ੰ: ਰਮਾ ਮਹਾਜਨ ਨੇ ਦੱਸਿਆ ਕਿ ਪਿ੍ੰ: ਸੁਧੀਰ ਮਹਾਜਨ ਦੀ ਬਰਸੀ ਨੂੰ ਸਮਰਪਿਤ ਇਕ ਕੈਲੀਗ੍ਰਾਫੀ ਮੁਕਾਬਲਾ ਕਰਵਾਇਆ ਕਿਉਂਕਿ ਉਨ੍ਹਾਂ ਨੂੰ ਕੈਲੀਗ੍ਰਾਫੀ ਦਾ ਸ਼ੌਕ ਸੀ ਅਤੇ ਉਹ ਅਕਰਸ ਕਿਹਾ ਕਰਦੇ ਸਨ ਕਿ ਬੱਚਿਆਂ 'ਚ ਬਹੁਤ ਵਧੀਆ ਕੈਲੀਗ੍ਰਾਫੀ ਹੋਣੀ ਚਾਹੀਦੀ ਹੈ | ਇਸ ਮੌਕੇ ਕੈਲੀਗ੍ਰਾਫੀ ਮੁਕਾਬਲੇ 'ਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਰਨਿੰਗ ਟਰਾਫੀ ਵਿਜੇ ਹਾਊਸ ਨੂੰ ਦਿੱਤੀ ਗਈ, ਜੋ ਕਿ ਪਿਛਲੇ ਸਾਲ ਵੀਰ ਹਕੀਕਤ ਰਾਏ ਹਾਊਸ ਕੋਲ ਸੀ | ਇਸ ਮੌਕੇ ਵਨੀਤਾ ਸਿੰਘ ਨੇ ਕਿਹਾ ਕਿ ਪਿ੍ੰ: ਸੁਧੀਰ ਮਹਾਜਨ ਇਕ ਸਮਾਜ ਸੁਧਾਰਕ ਅਤੇ ਸਿਆਸਤਦਾਨ ਸਨ | ਉਨ੍ਹਾਂ ਨੇ ਸਿੱਖਿਆ ਦਾ ਪ੍ਰਚਾਰ ਕਰਦੇ ਹੋਏੇ ਅਜੀਤ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ | ਵਨੀਤਾ ਸਿੰਘ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਅਜੀਤ ਵਿਦਿਆਲਿਆ ਵਿਰਾਸਤ 'ਚ ਮਿਲਿਆ ਸੀ, ਪਰ ਉਨ੍ਹਾਂ ਨੇ ਇਸਨੂੰ ਆਧੁਨਿਕ ਤਕਨਾਲੋਜੀ ਨਾਲ ਲੈਸ ਕਰਕੇ ਸਖ਼ਤ ਮਿਹਨਤ, ਇਮਾਨਦਾਰੀ, ਸਮਰਪਣ, ਦੂਰਅੰਦੇਸ਼ੀ ਅਤੇ ਮਾਰਗਦਰਸ਼ਨ ਨੇ ਸਕੂਲ ਨੂੰ ਉੱਚੇ ਮੁਕਾਮ ਤੱਕ ਪਹੁੰਚਣ 'ਚ ਮਦਦ ਕੀਤੀ, ਜਿਸ ਕਰਕੇ ਅੱਜ ਸਕੂਲ ਨਾ ਸਿਰਫ਼ ਸਿੱਖਿਆ ਸਗੋਂ ਹਰ ਖੇਤਰ 'ਚ ਮੋਹਰੀ ਹੈ | ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕ ਉਨ੍ਹਾਂ ਦੇ ਦਿਖਾਏ ਮਾਰਗ 'ਤੇ ਚੱਲਣ ਦਾ ਪ੍ਰਣ ਲੈਂਦੇ ਹਾਂ |

ਪਿਛਲੀ ਖ਼ਬਰ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਸਰਕਾਰੀ ਰਿਹਾਇਸ਼ੀ ਸਕੂਲ ਕਰਮਪੁਰਾ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।