ਅੰਮਿ੍ਤਸਰ, 17 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਟੈਕਨੀਕਲ ਸਰਵਿਸਜ ਯੂਨੀਅਨ (ਰਜਿ. ਨੰ. 49) ਪੰਜਾਬ ਦੀ ਗੋਪਾਲ ਨਗਰ ਸਬ-ਡਵੀਜਨ, ਅਮਿ੍ਤਸਰ ਦੀ ਚੋਣ ਰਾਜਪਾਲ ਸਿੰਘ ਬੱਲ ਪ੍ਰਧਾਨ ਬਾਰਡਰ ਜੋਨ ਅਮਿ੍ਤਸਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਬ ਡਵੀਜ਼ਨ ਪ੍ਰਧਾਨ ਰਵਿੰਦਰ ਕੁਮਾਰ ਸਲਵਾਨ, ਮੀਤ ਪ੍ਰਧਾਨ ਸਤਨਾਮ ਸਿੰਘ, ਸਕੱਤਰ ਰਜਿੰਦਰਪਾਲ ਸਿੰਘ, ਸਹਾਇਕ ਸਕੱਤਰ ਕੁਲਜੀਤ ਸਿੰਘ, ਕੈਸ਼ੀਅਰ ਨਿਸ਼ਾਨ ਸਿੰਘ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ | ਇਸ ਮੌਕੇ ਕਵਲਜੀਤ ਸਿੰਘ ਬੱਲ ਸਕੱਤਰ ਬਾਰਡਰ ਜੋਨ ਅੰਮਿ੍ਤਸਰ, ਨਰਿੰਦਰ ਕੁਮਾਰ ਕੈਸ਼ੀਅਰ ਬਾਰਡਰ ਜੋਨ ਅੰਮਿ੍ਤਸਰ, ਇੰਜੀ. ਸੰਜੀਵ ਕੁਮਾਰ, ਪ੍ਰਧਾਨ ਬਲਵਿੰਦਰ ਸਿੰਘ, ਰਾਜ ਕੁਮਾਰ, ਜਗਮੀਤ ਸਿੰਘ, ਮਨਪ੍ਰੀਤ ਸਿੰਘ, ਦੀਪਕ ਕੁਮਾਰ, ਪਵਨ ਕੁਮਾਰ ਆਦਿ ਹਾਜਰ ਸਨ |