19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਅੰਮਿ੍ਤਸਰ ਵਲੋਂ 26 ਦੀ ਰੈਲੀ ਸੰਬੰਧੀ ਮੀਟਿੰਗ <br/>

ਅਜੀਤ ਡੈਸਕ 18-10-2025
ਅੰਮਿ੍ਤਸਰ, 17 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਮਾਸਟਰ ਕੇਡਰ ਯੂਨੀਅਨ ਅੰਮਿ੍ਤਸਰ ਦੀ ਇਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਰਜਿੰਦਰ ਸਿੰਘ ਕਲੇਰ, ਜ਼ਿਲ੍ਹਾ ਜਨਰਲ ਸਕੱਤਰ ਗੁਰਮੇਜ ਸਿੰਘ ਕਲੇਰ, ਫਾਊਾਡਰ ਮੈਂਬਰ ਪ੍ਰਭਜਿੰਦਰ ਸਿੰਘ, ਗੁਰਿੰਦਰਜੀਤ ਸਿੰਘ ਮਜੀਠਾ, ਸਾਹਿਬਰਣਜੀਤ ਸਿੰਘ ਦੀ ਸਾਂਝੀ ਅਗਵਾਈ ਹੇਠ ਕੰਪਨੀ ਬਾਗ ਅੰਮਿ੍ਤਸਰ ਵਿਖੇ ਹੋਈ | ਜ਼ਿਲ੍ਹਾ ਪ੍ਰਧਾਨ ਅਰਜਿੰਦਰ ਸਿੰਘ ਕਲੇਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੇਜ ਸਿੰਘ ਕਲੇਰ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਨੂੰ ਲੰਮੇ ਸਮੇਂ ਤੋਂ ਸਿਰੇ ਤੋਂ ਨਕਾਰਿਆ ਹੋਇਆ ਹੈ ਅਤੇ ਹਮੇਸ਼ਾ ਹੀ ਮੁਲਾਜ਼ਮ ਵਰਗ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ | ਇਸ ਦੇ ਵਿਰੋਧ 'ਚ ਮਾਸਟਰ ਕੇਡਰ ਯੂਨੀਅਨ ਪੰਜਾਬ 26 ਅਕਤੂਬਰ ਨੂੰ ਜਿਮਨੀ ਚੋਣ ਹਲਕਾ ਤਰਨ ਤਾਰਨ ਵਿਖੇ ਇਕ ਵਿਸ਼ਾਲ ਰੋਸ ਰੈਲੀ ਕਰੇਗੀ, ਇਸ ਰੈਲੀ 'ਚ ਹਜ਼ਾਰਾਂ ਦੀ ਗਿਣਤੀ 'ਚ ਅਧਿਆਪਕਾਂ ਦਾ ਇਕੱਠ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਰੋਸ ਮਾਰਚ ਕੀਤਾ ਜਾਵੇਗਾ | ਇਸ ਦੌਰਾਨ 26 ਅਕਤੂਬਰ ਦੀ ਤਰਨਤਾਰਨ ਵਿਖੇ ਕੀਤੀ ਜਾਣ ਵਾਲੀ ਮਹਾਂ ਰੋਸ ਰੈਲੀ ਦੀ ਤਿਆਰੀ ਲਈ ਬਲਾਕ ਇਕਾਈਆਂ ਨੂੰ ਡਿਊਟੀਆਂ ਸੌਂਪੀਆਂ ਗਈਆਂ | ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਹਰਦੀਪ ਸਿੰਘ, ਅਸ਼ਵਨੀ ਕੁਮਾਰ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਮਜੀਠਾ-1, ਜਸਪ੍ਰੀਤ ਸਿੰਘ ਤਰਸਿੱਕਾ, ਬਿਕਰਮਜੀਤ ਸਿੰਘ ਚੋਗਾਵਾਂ-2, ਹਰਪ੍ਰੀਤ ਸਿੰਘ ਅੰਮਿ੍ਤਸਰ -1, ਦੀਪਕ ਕੁਮਾਰ ਅੰਮਿ੍ਤਸਰ-5, ਰਾਜਪ੍ਰੀਤ ਸਿੰਘ ਮਜੀਠਾ-2, ਕਿ੍ਸ਼ਨ ਕੁਮਾਰ ਜੰਡਿਆਲਾ ਗੁਰੂ, ਕੁਲਵਿੰਦਰ ਭੱਟੀ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਲਜਿੰਦਰ ਸਿੰਘ ਸੰਗਤਪੁਰਾ, ਬਲਵਿੰਦਰ ਸਿੰਘ ਜੱਜ, ਕੰਵਲਪ੍ਰੀਤ ਸਿੰਘ, ਬਲਦੇਵ ਮੰਨਣ, ਰਮੇਸ਼ ਠਾਕੁਰ ਚੇਤਨਪੁਰਾ, ਕੁਲਦੀਪ ਸਿੰਘ, ਓਮ ਪ੍ਰਕਾਸ਼, ਅਜੇ ਕੁਮਾਰ, ਦਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵਲੋਂ 'ਆਪ' ਸਰਕਾਰ ਨੂੰ ਘੇਰਨ ਦਾ ਫ਼ੈਸਲਾ <br/> ਅਗਲੀ ਖ਼ਬਰ ਟੈਕਨੀਕਲ ਸਰਵਿਸਜ਼ ਯੂਨੀਅਨ ਗੋਪਾਲ ਨਗਰ ਸਬ ਡਵੀਜ਼ਨ ਦੇ ਪ੍ਰਧਾਨ ਬਣੇ ਰਵਿੰਦਰ ਕੁਮਾਰ ਸਲਵਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।