10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਯੂ. ਕੇ. ਆਧਾਰਿਤ ਐਸੈਕਸ ਕਲਚਰਲ ਡਾਇਵਰਸਿਟੀ ਪ੍ਰੋਜੈਕਟ ਦੁਆਰਾ ਪਾਰਟੀਸ਼ਨ ਮਿਊਜ਼ੀਅਮ ਵਿਖੇ 'ਵੰਡ ਤੋਂ ਬਾਅਦ : ਇਕ ਸਾਂਝੀ ਸੱਭਿਆਚਾਰਕ ਵਿਰਾਸਤ' ਵਿਸ਼ੇ 'ਤੇ ਕਲਾ ਪ੍ਰਦਰਸ਼ਨੀ ਆਰੰ ਭ <br/>

ਅਜੀਤ ਡੈਸਕ 19-10-2025
ਅੰਮਿ੍ਤਸਰ, 18 ਅਕਤੂਬਰ (ਜਸਵੰਤ ਸਿੰਘ ਜੱਸ)-ਐਸੈਕਸ ਕਲਚਰਲ ਡਾਇਵਰਸਿਟੀ ਪ੍ਰੋਜੈਕਟ ਯੂ. ਕੇ. ਦੀ ਅਗਵਾਈ ਹੇਠ ਸਥਾਨਕ ਪਾਰਟੀਸ਼ਨ ਮਿਊਜ਼ੀਅਮ ਵਿਖੇ 'ਵੰਡ ਤੋਂ ਬਾਅਦ : ਇਕ ਸਾਂਝੀ ਸੱਭਿਆਚਾਰਕ ਵਿਰਾਸਤ' ਸਿਰਲੇਖ ਵਾਲੀ 30 ਦਿਨਾ ਵਿਲੱਖਣ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਅੱਜ ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਦੁਆਰਾ ਕੀਤਾ ਗਿਆ | ਐਸੈਕਸ ਕਲਚਰਲ ਡਾਇਵਰਸਿਟੀ ਪ੍ਰੋਜੈਕਟ ਦੇ ਸੀ.ਈ. ਓ. ਇੰਡੀ ਸੰਧੂ ਅਤੇ ਹਾਰਲੋ, ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਐਸੈਕਸ ਤੋਂ ਪੁੱਜੇ ਯੂ. ਕੇ. ਆਧਾਰਿਤ ਕਲਾਕਾਰ ਸੁਮਨ ਗੁਜਰਾਲ ਨੇ ਦੱਸਿਆ ਕਿ ਇਹ ਤਸਵੀਰਾਂ ਪੂਰਬੀ ਇੰਗਲੈਂਡ ਵਿਚ ਵਸੇ ਪੰਜਾਬੀ ਮੂਲ ਦੇ ਬਜ਼ੁਰਗ ਮੈਂਬਰਾਂ ਦੇ ਸਹਿਯੋਗ ਨਾਲ ਤਿਆਰ ਕੀਤੀਆਂ ਗਈਆਂ ਹਨ, ਜਿਸ ਵਿਚ 1947 ਦੀ ਵੰਡ ਦੀਆਂ ਦਰਦਨਾਕ ਯਾਦਾਂ ਅਤੇ ਜੀਵੰਤ ਅਨੁਭਵ ਪ੍ਰਦਰਸ਼ਿਤ ਕੀਤੇ ਗਏ ਹਨ | ਇਹ 30 ਦਿਨਾਂ ਦੀ ਪ੍ਰਦਰਸ਼ਨੀ ਇੰਗਲੈਂਡ ਵਿਚ ਪੰਜਾਬੀ ਡਾਇਸਪੋਰਾ ਦੀ ਯਾਤਰਾ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ | ਮੁੱਖ ਮਹਿਮਾਨ ਹਰਪ੍ਰੀਤ ਸੰਧੂ ਨੇ ਇਸ ਅੰਤਰ-ਸੱਭਿਆਚਾਰਕ ਸਹਿਯੋਗ ਨੂੰ ਸ਼ੁਰੂ ਕਰਨ ਲਈ ਇੰਡੀ ਸੰਧੂ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਪੰਜਾਬ ਦੇ ਮਹੱਤਵਪੂਰਨ ਸੈਰ-ਸਪਾਟਾ ਸਥਾਨ, ਪਾਰਟੀਸ਼ਨ ਮਿਊਜ਼ੀਅਮ ਅੰਮਿ੍ਤਸਰ ਨੂੰ ਹੋਰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ | ਇੰਡੀ ਸੰਧੂ ਨੇ ਆਏ ਸਾਰੇ ਵਿਸ਼ੇਸ਼ ਮਹਿਮਾਨਾਂ ਤੇ ਕਲਾ ਪ੍ਰੇਮੀਆਂ ਦਾ ਸਵਾਗਤ ਕਰਦਿਆਂ ਇਸਨੂੰ ਸੱਭਿਆਚਾਰਕ ਸੰਬੰਧਾਂ ਅਤੇ ਯਾਦਾਂ ਦਾ ਇਕ ਪਲ ਦੱਸਿਆ | ਕਲਾਕਾਰ ਸੁਮਨ ਗੁਜਰਾਲ, ਜਿਨ੍ਹਾਂ ਦੀ ਕਲਾਕਿ੍ਤੀ 'ਰੀ - ਰੂਟਡ' ਪ੍ਰਦਰਸ਼ਨੀ ਦੌਰਾਨ ਪ੍ਰਦਰਸ਼ਿਤ ਕੀਤੀ ਗਈ ਹੈ, ਨੇ ਕਿਹਾ ਕਿ ਇਹ ਸੰਗ੍ਰਹਿ ਉਨ੍ਹਾਂ ਲੋਕਾਂ ਦੀਆਂ ਸਮੂਹਿਕ ਯਾਦਾਂ ਅਤੇ ਅਨੁਭਵਾਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਹੈ | ਇਸ ਮੌਕੇ ਪ੍ਰੋ. ਜਗਜੀਤ ਸਿੰਘ, ਰਾਜਵਿੰਦਰ ਕੌਰ, ਮਾਲਵਿੰਦਰ ਸਿੰਘ ਆਹਲੂਵਾਲੀਆ, ਡਾ: ਅਰਵਿੰਦਰ ਸਿੰਘ ਚਮਕ, ਯੂ. ਕੇ. ਤੋਂ ਸਿੰਘ ਟਵਿਨ ਸ਼੍ਰੀਮਤੀ ਰਵਿੰਦਰਾ ਅਤੇ ਸ਼੍ਰੀਮਤੀ ਅੰਮਿ੍ਤ ਵੀ ਮੌਜੂਦ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਗੁਰਮਤਿ ਸੰਗੀਤ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਿਲ ਕਰ... ਅਗਲੀ ਖ਼ਬਰ ਪਿੰਡ ਸੁਲਤਾਨਵਿੰਡ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ 20 ਨੂੰ -ਜਥੇਦਾਰ ਹਰਜਾਪ ਸਿੰਘ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।