18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਅੰਮਿ੍ਤਸਰ ਦੀ ਡੀ. ਸੀ. ਸਾਕਸ਼ੀ ਸਾਹਨੀ ਹੋਈ ਤਬਦੀਲ <br/>

ਅਜੀਤ ਡੈਸਕ 23-10-2025

ਅੰਮਿ੍ਤਸਰ, 22 ਅਕਤੂਬਰ (ਰੇਸ਼ਮ ਸਿੰਘ)-ਸੂਬਾ ਸਰਕਾਰ ਵਲੋਂ ਅੱਜ ਸਿਵਲ ਪ੍ਰਸ਼ਾਸਨ 'ਚ ਕੀਤੇ ਗਏ ਅੱਧੀ ਦਰਜ਼ਨ ਅਧਿਕਾਰੀਆਂ ਦੀਆਂ ਬਦਲੀਆਂ 'ਚ ਅੰਮਿ੍ਤਸਰ ਦੀ ਚਰਚਿਤ ਡੀ. ਸੀ. ਸ੍ਰੀਮਤੀ ਸਾਕਸੀ ਸਾਹਨੀ ਵੀ ਤਬਦੀਲ ਹੋ ਗਏ ਹਨ ਜਿਨ੍ਹਾਂ ਦੀ ਥਾਂ 'ਤੇ 2017 ਬੈਚ ਦੇ ਆਈ. ਏ. ਐੱਸ. ਅਧਿਕਾਰੀ ਦਲਵਿੰਦਰਜੀਤ ਸਿੰਘ ਨੂੰ ਨਵਾਂ ਡੀ. ਸੀ. ਲਾਇਆ ਗਿਆ ਹੈ ਜੋ ਕਿ ਇਸ ਵੇਲੇ ਗੁਰਦਾਸਪੁਰ ਦੇ ਡੀ. ਸੀ. ਹਨ |
ਅੱਜ ਤਬਦੀਲ ਹੋਈ ਡੀ. ਸੀ. ਸ੍ਰੀਮਤੀ ਸਾਕਸ਼ੀ ਸਾਹਨੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਇਥੇ ਬੀਤੇ ਸਾਲ ਸਤੰਬਰ 2024 ਵਿਚ ਅੰਮਿ੍ਤਸਰ ਜ਼ਿਲ੍ਹੇ ਦੀ ਜ਼ਿੰਮੇਵਾਰੀ ਬਤੌਰ ਡੀ. ਸੀ. ਵਜੋਂ ਸੰਭਾਲੀ ਸੀ | ਉਨ੍ਹਾਂ ਮਜੀਠਾ ਵਿਖੇ ਵਾਪਰੇ ਸ਼ਰਾਬ ਕਾਂਡ ਦੇ ਪੀੜਤਾਂ ਦਾ ਜੋ ਦੁਖ ਵੰਡਾਇਆ ਉਸਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਕਿ ਕਿਵੇਂ ਉਹ ਪੇਂਡੂ ਤੇ ਗਰੀਬ ਤਬਕੇ ਦੀਆਂ ਔਰਤਾਂ ਦੇ ਦੁਖ ਦੇ ਭਾਈਵਾਲ ਬਣੇ ਸਨ | ਇਸੇ ਤਰ੍ਹਾਂ ਭਾਰਤ ਪਾਕਿਸਤਾਨ ਦਰਮਿਆਨ ਬੀਤੇ ਸਮੇਂ ਵਿਚ ਪੈਦਾ ਹੋਈ ਤਲਖ਼ੀ ਜਦੋਂ ਅਪ੍ਰੇਸ਼ਨ ਸੰਧੂਰ ਤਹਿਤ ਸਰਹੱਦੀ ਜ਼ਿਲ੍ਹਾ ਹੋਣ ਕਰਕੇ ਵੱਡੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਸੀ ਅਤੇ ਹਾਲ ਹੀ ਵਿਚ ਆਏ ਹੜ੍ਹਾਂ ਦੌਰਾਨ ਜ਼ਿਲ੍ਹੇ ਦੀ ਅਗਵਾਈ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ | ਭਾਰਤ-ਪਾਕਿ ਤਣਾਅ ਦੌਰਾਨ ਉਨ੍ਹਾਂ ਨੇ ਜਿੱਥੇ ਰਾਤਾਂ ਨੂੰ ਜਾਗ ਕੇ ਅਤੇ ਫੌਜ ਨਾਲ ਬਿਹਤਰ ਤਾਲਮੇਲ ਕਰਕੇ ਅੰਮਿ੍ਤਸਰ ਜ਼ਿਲ੍ਹੇ ਦੇ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ, ਉੱਥੇ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਤੱਕ ਸਿੱਧੀ ਪਹੁੰਚ ਕਰਕੇ ਉਨ੍ਹਾਂ ਨੂੰ ਮੌਕੇ ਸਿਰ ਮਦਦ ਅਤੇ ਬਚਾਅ ਕਾਰਜ ਮੁਹੱਈਆ ਕਰਵਾਏ | ਉਨ੍ਹਾਂ ਨੇ ਖ਼ੁਦ ਕਮਾਂਡ ਸੰਭਾਲਦੇ ਹੋਏ ਸਾਰੇ ਅਧਿਕਾਰੀਆਂ ਨੂੰ ਨਾਲ ਲੈ ਕੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਇਕ ਪਰਿਵਾਰਕ ਮੈਂਬਰ ਵਜੋਂ ਸਾਰ ਲਈ ਕਿ ਉਸ ਦੀ ਚਰਚਾ ਦੁਨੀਆਂ ਭਰ ਦੇ ਮੀਡੀਆ ਵਿਚ ਹੋਈ | ਲੋੜਵੰਦਾਂ ਦੀ ਮਦਦ ਲਈ ਹਰ ਵੇਲੇ ਤਤਪਰ ਰਹਿਣ ਵਾਲੇ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿਚ ਕਈ ਨਵੀਆਂ ਪਿਰਤਾਂ ਪਾਈਆਂ, ਉਤਸ਼ਾਹੀ ਨੌਜਵਾਨਾਂ ਨੂੰ ਰੋਜ਼ਗਾਰ ਦਾਤੇ ਬਣਾਉਣ ਲਈ ਸ਼ੁਰੂ ਕੀਤਾ ਗਿਆ ਫਿਊਚਰ ਟਾਈਕੋਨ, ਅਗਾਂਵਧੂ ਕਿਸਾਨਾਂ ਲਈ ਕਿਸਾਨ ਹੀਰੋ ਕਾਰਡ, ਦਾਨ ਉਤਸਵ, ਗਣਤੰਤਰ ਦਿਵਸ ਮੌਕੇ ਭਲਾਈ ਦੇ ਕੰਮ ਕਰਨ ਵਾਲੇ ਟਰਾਂਸਜੈਂਡਰਾਂ ਨੂੰ ਸਨਮਾਨਿਤ ਕਰਨਾ, ਰਾਸ਼ਟਰੀ ਪ੍ਰੋਗਰਾਮਾਂ ਵਿਚ ਵਿਸ਼ੇਸ਼ ਲੋੜਾਂ ਵਾਲੇ ਪਿੰਗਲਵਾੜਾ ਅਤੇ ਹੋਰ ਸੰਸਥਾਵਾਂ ਦੇ ਬੱਚਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣੀ ਅਜਿਹੇ ਪ੍ਰੋਗਰਾਮ ਹਨ ਜੋ ਉਨ੍ਹਾਂ ਨੇ ਜ਼ਿਲ੍ਹੇ ਵਿਚ ਸ਼ੁਰੂ ਕਰਵਾਏ | ਅਜਿਹੇ ਲੋਕ ਹਿਤ ਵਿਚ ਕੀਤੇ ਗਏ ਕੰਮਾਂ ਕਰਕੇ ਉਹ ਲੰਮੇ ਸਮੇਂ ਤੱਕ ਜ਼ਿਲ੍ਹਾ ਵਾਸੀਆਂ ਦੇ ਮਨਾਂ ਵਿਚ ਵਸੇ ਰਹਿਣਗੇ |

ਪਿਛਲੀ ਖ਼ਬਰ ਰਾਮ ਬਾਗ ਨੇੜੇ ਦੁਕਾਨ 'ਚ ਚੋਰੀ : ਗੱਲੇ 'ਚ ਪਏ 45 ਹਜ਼ਾਰ ਚੋਰੀ ਅਗਲੀ ਖ਼ਬਰ ਸਰਹੱਦ ਪਾਰ ਤੋਂ ਹਥਿਆਰ ਤਸਕਰੀ ਦੇ ਇਕ ਹੋਰ ਗਰੋਹ ਦਾ ਪਰਦਾਫਾਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।