ਅੰਮਿ੍ਤਸਰ, 23 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਯੂਨੀਵਰਸਿਟੀ ਦੇ ਇੰਟਰਨਲ ਕੁਆਲਿਟੀ ਅਸ਼ਿਊਰੈਂਸ ਸੈੱਲ ਵਲੋਂ ਆਲ ਇੰਡੀਆ ਸਰਵੇਅ ਆਨ ਹਾਇਰ ਐਜੂਕੇਸ਼ਨ, ਪੰਜਾਬ ਦੇ ਸਹਿਯੋਗ ਨਾਲ ਇਕ ਦਿਨਾਂ ਵਰਕਸ਼ਾਪ-ਕਮ-ਟ੍ਰੇਨਿੰਗ ਕਰਵਾਈ ਗਈ, ਜਿਸ ਦਾ ਉਦਘਾਟਨ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕੇ. ਐੱਸ. ਚਾਹਲ ਅਤੇ ਮਿਸ ਵੀਨੀਤਾ ਆਨੰਦ, ਸਟੇਟ ਨੋਡਲ ਅਫਸਰ ਨੇ ਦੀਪ ਜਗਾ ਕੇ ਕੀਤਾ | ਇਸ ਵਰਕਸ਼ਾਪ ਦਾ ਮੁੱਖ ਮਕਸਦ ਆਲ ਇੰਡੀਆ ਸਰਵੇਅ ਆਨ ਹਾਇਰ ਐਜੂਕੇਸ਼ਨ ਪੋਰਟਲ 'ਤੇ ਡਾਟਾ ਭਰਨ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਸੀ | ਪੋਰਟਲ ਇਕ ਵੈੱਬ-ਆਧਾਰਿਤ ਪਲੇਟਫਾਰਮ ਹੈ, ਜਿਸ ਰਾਹੀਂ ਸਿੱਖਿਆ ਮੰਤਰਾਲਾ ਪੂਰੇ ਦੇਸ਼ ਦੀਆਂ ਉੱਚ ਸਿੱਖਿਆ ਸੰਸਥਾਵਾਂ-ਯੂਨੀਵਰਸਿਟੀਆਂ, ਅਫੀਲੀਏਟ ਕਾਲਜਾਂ, ਕੌਂਸਟਿਟਿਊਐਂਟ ਕਾਲਜਾਂ ਤੇ ਰੀਜਨਲ ਕੈਂਪਸਾਂ ਤੋਂ ਡਾਟਾ ਇਕੱਠਾ ਕਰਦਾ ਹੈ | ਡਾਇਰੈਕਟਰ ਅਤੇ ਨੋਡਲ ਅਫਸਰ ਪ੍ਰੋ. (ਡਾ.) ਜਤਿੰਦਰ ਕੌਰ ਨੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਵਰਕਸ਼ਾਪ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਬਾਅਦ ਡੋਨਾ ਫ੍ਰਾਂਸਿਸ, ਡਿਪਟੀ ਡਾਇਰੈਕਟਰ, ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ, ਮਿਨਿਸਟਰੀ ਆਫ ਐਜੂਕੇਸ਼ਨ, ਭਾਰਤ ਸਰਕਾਰ, ਨਵੀਂ ਦਿੱਲੀ ਨੇ ਇਸ ਪ੍ਰੋਗਰਾਮ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ | ਤਕਨੀਕੀ ਸੈਸ਼ਨ ਦੀ ਸ਼ੁਰੂਆਤ ਸ਼ਿਵਮ ਪਾਂਡੇ, ਸਿਸਟਮ ਐਨਾਲਿਸਟ, ਨਵੀਂ ਦਿੱਲੀ ਵਲੋਂ ਕੀਤੀ ਗਈ ਅਤੇ ਮਿਸ ਰੀਤਿਕਾ, ਸਟੈਟਿਸਟਿਕਲ ਮੈਂਬਰ, ਨਵੀਂ ਦਿੱਲੀ ਨੇ ਵੀ ਵਰਕਸ਼ਾਪ ਦੌਰਾਨ ਤਕਨੀਕੀ ਮਦਦ ਪ੍ਰਦਾਨ ਕੀਤੀ |
ਆਲ ਇੰਡੀਆ ਸਰਵੇਅ ਆਨ ਹਾਇਰ ਐਜੂਕੇਸ਼ਨ 'ਤੇ ਸੂਬਾ ਪੱਧਰੀ ਵਰਕਸ਼ਾਪ ਕਰਵਾਈ <br/>
ਅਜੀਤ ਡੈਸਕ
24-10-2025