ਅੰਮਿ੍ਤਸਰ, 23 ਅਕਤੂਬਰ (ਰੇਸ਼ਮ ਸਿੰਘ)-ਮਰਸਡੀਜ਼ ਕਾਰ 'ਚੋਂ ਮਿਲੇ ਪਿਸਤੌਲ ਤੇ ਕਾਰਤੂਸ ਦੇ ਮਾਮਲੇ 'ਚ ਪੁਲਿਸ ਨੇ ਕਾਹਲੀ ਵਰਤ ਕੇ ਨੌਜਵਾਨ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਜਦੋਂ ਕਿ ਅਦਾਲਤ 'ਚ ਬਚਾਅ ਪੱਖ ਵਲੋਂ ਪਿਸਤੌਲ ਦਾ ਲਾਇਸੰਸ ਪੇਸ਼ ਕਰ ਦਿੱਤਾ ਗਿਆ ਜਿਸ ਉਪਰੰਤ ਅਦਾਲਤ ਵਲੋਂ ਨੌਜਵਾਨ ਨੂੰ ਮਾਮਲੇ 'ਚ ਡਿਸਚਾਰਜ਼ ਕਰ ਦਿੱਤਾ ਗਿਆ | ਪੁਲਿਸ ਵਲੋਂ ਦਰਜ ਕੀਤੇ ਮਾਮਲੇ ਅਨੁਸਾਰ ਨਿਊ ਅੰਮਿ੍ਤਸਰ ਦਾ ਰਹਿਣ ਵਾਲਾ ਇਕ ਨੌਜਵਾਨ ਰਿੰਪਲ ਜੋ ਕਿ ਆਪਣੀ ਮਰਸਡੀਜ਼ ਕਾਰ 'ਚ ਅਜਨਾਲਾ ਰੋਡ ਤੋਂ ਟੀ. ਪੁਆਇੰਟ ਰਣਜੀਤ ਐਵੀਨਿਊ ਵੱਲ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ ਤੇ ਉਸਨੂੰ ਪੁਲਿਸ ਵਲੋਂ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਸਦੀ ਕਾਰ ਦੀ ਅਗਲੀ ਸੀਟ ਤੋਂ ਹੈਾਡ ਬੈਗ ਮਿਲਿਆ ਜਿਸ 'ਚ ਇਕ ਪਿਸਤੌਲ 32 ਬੋਰ ਸਮੇਤ 9 ਜਿੰਦਾ ਰੋਂਦ ਵੀ ਮਿਲੇ | ਨੌਜਵਾਨ ਅਸਲੇ ਦਾ ਕੋਈ ਲਾਇਸੰਸ ਪੇਸ਼ ਨਹੀਂ ਕਰ ਸਕਿਆ ਜਦੋਂ ਕਿ ਮਿਸਲ ਮੁਕਦਮਾ 'ਤੇ ਕੋਈ ਵੀ ਸ਼ਹਾਦਤ ਸਾਹਮਣੇ ਨਹੀਂ ਆਈ ਤੇ ਨੌਜਵਾਨ ਨੇ ਆਪਣੇ ਪਿਤਾ ਦਾ ਲਾਇਸੰਸ ਪੇਸ਼ ਕੀਤਾ ਜਿਸ ਉਪਰੰਤ ਅਦਾਲਤ ਵਲੋਂ ਨੌਜਵਾਨ ਨੂੰ ਡਿਸਚਾਰਜ਼ ਕਰ ਦਿੱਤਾ ਗਿਆ |