25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਹੈਰੋਇਨ ਦਾ ਨਸ਼ਾ ਕਰਨ ਵਾਲੇ ਤਿੰਨ ਨੌਜਵਾਨ ਪੁਲਿਸ ਨੇ ਕੀਤੇ ਕਾਬੂ <br/>

ਅਜੀਤ ਡੈਸਕ 24-10-2025
ਅੰਮਿ੍ਤਸਰ, 23 ਅਕਤੂਬਰ (ਰੇਸ਼ਮ ਸਿੰਘ)-ਸ਼ਹਿਰ 'ਚ ਵੱਡੀ ਤਾਦਾਦ 'ਚ ਹੈਰੋਇਨ ਦੇ ਨਸ਼ੇ ਦਾ ਹੋ ਰਹੇ ਸੇਵਨ ਖ਼ਿਲਾਫ਼ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਅਤੇ ਇਸੇ ਤਹਿਤ ਹੀ ਵੱਖ-ਵੱਖ ਥਾਵਾਂ ਤੋਂ ਹੈਰੋਇਨ ਦਾ ਨਸ਼ਾ ਪੀਣ ਵਾਲੇ ਤੇ ਸੂਟੇ ਲਾਉਣ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜਦੋਂ ਕਿ ਇਕ ਹੈਰੋਇਨ ਵੇਚਣ ਦੇ ਮਾਮਲੇ 'ਚ ਗਿ੍ਫਤਾਰ ਕੀਤਾ ਗਿਆ ਹੈ | ਇਨ੍ਹਾਂ ਸਾਰਿਆਂ ਖ਼ਿਲਾਫ਼ ਪੁਲਿਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪਹਿਲਾ ਮਾਮਲਾ ਥਾਣਾ ਕੋਤਵਾਲੀ ਦਾ ਹੈ ਜਿਸ ਦੇ ਸਬ ਇੰਸ: ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਜਦੋਂ ਗਸ਼ਤ ਕਰਦੀ ਹੋਈ ਉਚੀ ਪਾਰਕ ਕਟੜਾ ਸ਼ੇਰ ਸਿੰਘ ਪੁੱਜੀ ਤਾਂ ਪਾਰਕ 'ਚ ਇਕ ਨੌਜਵਾਨ ਨਸ਼ਾ ਕਰਦਾ ਦਿਖਾਈ ਦਿੱਤਾ ਜਿਸ ਨੂੰ ਕਾਬੂ ਕੀਤਾ ਗਿਆ ਤਾਂ ਉਸ ਪਾਸੋਂ ਹੈਰੋਇਨ ਪੀਣ ਲਈ ਲੋੜੀਂਦਾ ਸਾਮਾਨ ਜਿਵੇਂ ਸਿਲਵਰ ਦੀ ਪੰਨੀ ਜਿਸ 'ਤੇ ਹੈਰੋਇਨ ਮੈਲਟ ਹੋਈ ਸੀ, ਅੱਗ ਬਾਲਣ ਲਈ ਲੋੜੀਂਦਾ ਲਾਈਟਰ ਸਿਲਵਰ ਪੰਨੀ ਦੀ ਪਾਈਪ ਵੀ ਬਰਾਮਦ ਹੋਈ | ਪੁਲਿਸ ਵਲੋਂ ਗਿ੍ਫਤਾਰ ਕੀਤੇ ਨੌਜਵਾਨ ਦੀ ਸ਼ਨਾਖਤ ਅਮਰਦੀਪ ਸਿੰਘ ਉਰਫ ਜੈਕੀ ਵਾਸੀ ਗਲੀ ਰੰਗਾ ਪਿੱਪਲ ਵਾਲੀ ਨੇੜੇ ਬੈਂਕ ਵਜੋਂ ਹੋਈ ਹੈ | ਇਸੇ ਤਰ੍ਹਾਂ ਇਸਲਾਮਾਬਾਦ ਦੇ ਸਬ ਇੰਸ: ਦਵਿੰਦਰ ਸਿੰਘ ਵਲੋਂ ਵੀ ਅਜਿਹੀ ਹੀ ਹਰਕਤ ਤੇ ਸਾਮਾਨ ਨਾਲ ਨਿਸ਼ਾਨ ਸਿੰਘ ਵਾਸੀ ਪਿੰਡ ਫਤਾਹਪੁਰ ਬਾਬਾ ਜੀਵਨ ਸਿੰਘ ਕਾਲੋਨੀ ਨੂੰ ਗਿ੍ਫਤਾਰ ਕੀਤਾ ਹੈ | ਤੀਜ਼ਾ ਮਾਮਲਾ ਮਕਬੂਲਪੁਰਾ ਥਾਣੇ ਦਾ ਹੈ ਜਿਸ ਦੇ ਏ. ਐੱਸ. ਆਈ. ਸਰਬਜੀਤ ਸਿੰਘ ਵਲੋਂ ਸੂਰਜ਼ ਵਾਸੀ ਪੁਲਿਸ ਚੌਂਕੀ ਨੇੜੇ ਨਿਊ ਅੰਮਿ੍ਤਸਰ ਨੂੰ ਕਾਬੂ ਕੀਤਾ ਗਿਆ ਜਿਸ ਤੋਂ ਸਿਲਵਰ ਪੰਨੀ ਲਾਈਟਰ ਤੇ ਪਾਈਪ ਵਜੋਂ ਵਰਤਿਆ ਜਾਣ ਵਾਲਾ 10 ਦਾ ਨੋਟ ਸਮੇਤ ਨਿਊ ਫੋਕਲ ਪੁਆਇੰਟ ਤੋਂ ਕਾਬੂ ਕੀਤਾ ਗਿਆ | ਜਦੋਂ ਕਿ ਥਾਣਾ ਮਕਬੂਲਪੁਰਾ ਦੇ ਹੀ ਏ. ਐੱਸ. ਆਈ. ਰਮੇਸ਼ ਕੁਮਾਰ ਵਲੋਂ ਲਵਪ੍ਰੀਤ ਸਿੰਘ ਵਾਸੀ ਮਕਬੂਲਪੁਰਾ ਨੂੰ 7 ਗ੍ਰਾਮ ਹੈਰੋਇਨ ਤੇ 200 ਰੁਪਏ ਭਾਰਤੀ ਕੰਰਸੀ ਸਮੇਤ ਕਾਬੂ ਕੀਤਾ ਗਿਆ |

ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਕੀਰਤਨ ਤੇ ਢਾਡੀ ਦਰਬਾਰ ਕਰਵਾਇਆ ਅਗਲੀ ਖ਼ਬਰ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ 'ਮਸਾਜ ਚੇਅਰਜ਼' ਦੀ ਸੁਵਿਧਾ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।