25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ 'ਮਸਾਜ ਚੇਅਰਜ਼' ਦੀ ਸੁਵਿਧਾ ਆਰੰਭ <br/>

ਅਜੀਤ ਡੈਸਕ 24-10-2025

ਅੰਮਿ੍ਤਸਰ, 23 ਅਕਤੂਬਰ (ਗਗਨਦੀਪ ਸ਼ਰਮਾ)-ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ 'ਮਸਾਜ ਚੇਅਰਜ਼' ਸੁਵਿਧਾ ਆਰੰਭ ਹੋ ਗਈ ਹੈ, ਜੋ ਕਿ ਯਾਤਰੀਆਂ ਦੀ ਥਕਾਵਟ ਦੂਰ ਕਰਨ 'ਚ ਮਦਦਗਾਰ ਸਾਬਿਤ ਹੋਣਗੀਆਂ | ਰੇਲਵੇ ਤੋਂ ਇਸ ਪ੍ਰੋਜੈਕਟ ਦਾ ਟੈਂਡਰ ਲਖਨਊ ਆਧਾਰਤ ਕੰਪਨੀ ਨੇ ਹਾਸਿਲ ਕੀਤਾ ਹੈ | ਅੰਮਿ੍ਤਸਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਹੋਰ ਕਿਸੇ ਵੀ ਰੇਲਵੇ ਸਟੇਸ਼ਨ 'ਤੇ ਇਹ ਸੁਵਿਧਾ ਉਪਲਬੱਧ ਨਹੀਂ ਹੈ | ਅੰਮਿ੍ਤਸਰ ਰੇਲਵੇ ਸਟੇਸ਼ਨ ਦੇ ਬੁਕਿੰਗ ਦਫ਼ਤਰ ਦੇ ਨੇੜੇ ਇਕ ਕੈਬਿਨ ਤਿਆਰ ਕਰਕੇ ਉਸ ਅੰਦਰ ਲਗਾਈਆਂ ਗਈਆਂ ਤਿੰਨ 'ਮਸਾਜ਼ ਚੇਅਰਜ਼' ਦੇ ਇਸਤੇਮਾਲ ਲਈ 5 ਪ੍ਰਕਾਰ ਦੇ ਪੈਕੇਜ ਰੱਖੇ ਗਏ ਹਨ, ਜਿਨ੍ਹਾਂ ਦੇ ਰੇਟ 90 ਰੁਪਏ ਤੋਂ ਲੈ ਕੇ 450 ਰੁਪਏ ਤੱਕ ਰੱਖੇ ਗਏ ਹਨ ਅਤੇ ਹਰੇਕ ਪੈਕੇਜ ਦਾ ਵੱਖਰਾ ਸਮੇਂ ਅੰਤਰਾਲ ਤੈਅ ਕੀਤਾ ਹੋਇਆ ਹੈ | ਯਾਤਰੀ ਜਿਹੜਾ ਪੈਕੇਜ ਲਵੇਗਾ, ਉਸ ਦੇ ਹਿਸਾਬ ਨਾਲ ਹੀ ਉਹ ਇਸ 'ਮਸਾਜ ਚੇਅਰ' 'ਤੇ ਬੈਠ ਸਕੇਗਾ | ਕੰਪਨੀ ਦੇ ਮਾਲਕ ਨਿਤੀਨ ਵਰਮਾ ਨੇ ਦੱਸਿਆ ਕਿ ਫਿਰੋਜ਼ਪੁਰ ਡਿਵੀਜ਼ਨ ਦੇ ਅੰਦਰ ਇਹ ਪਹਿਲਾਂ ਪ੍ਰੋਜੈਕਟ ਹੈ | ਉਨ੍ਹਾਂ ਕਿਹਾ ਕਿ ਅੰਮਿ੍ਤਸਰ 'ਟੂਰਿਸਟ ਹੱਬ' ਵਜੋਂ ਜਾਣਿਆਂ ਜਾਂਦਾ ਹੈ, ਜਿੱਥੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ, ਭਗਵਾਨ ਵਾਲਮੀਕਿ ਤੀਰਥ ਜਿਹੇ ਪ੍ਰਸਿੱਧ ਧਾਰਮਿਕ ਅਸਥਾਨ, ਸ਼ਹੀਦਾਂ ਦੀ ਕਰਮ ਭੂਮੀ ਜਲਿ੍ਹਆਂਵਾਲਾ ਬਾਗ਼, ਅਟਾਰੀ ਸਰਹੱਦ ਹੈ | ਇਸ ਲਈ ਰੇਲਾਂ ਰਾਹੀਂ ਰੋਜ਼ਾਨਾ ਹਜ਼ਾਰਾਂ ਲੋਕ ਅੰਮਿ੍ਤਸਰ ਆਉਂਦੇ-ਜਾਂਦੇ ਹਨ | ਇਸ ਗੱਲ ਨੂੰ ਧਿਆਨ ਵਿਚ ਰਖਦਿਆਂ ਹੀ ਉਨ੍ਹਾਂ ਨੇ ਅੰਮਿ੍ਤਸਰ ਰੇਲਵੇ ਸਟੇਸ਼ਨ ਵਿਖੇ ਵੀ ਇਹ ਪ੍ਰੋਜੈਕਟ ਲਗਾਉਣ ਦਾ ਫ਼ੈਸਲਾ ਲਿਆ ਹੈ |

ਪਿਛਲੀ ਖ਼ਬਰ ਹੈਰੋਇਨ ਦਾ ਨਸ਼ਾ ਕਰਨ ਵਾਲੇ ਤਿੰਨ ਨੌਜਵਾਨ ਪੁਲਿਸ ਨੇ ਕੀਤੇ ਕਾਬੂ <br/> ਅਗਲੀ ਖ਼ਬਰ ਏਮਜ਼ ਮੋਹਾਲੀ ਦੇ ਪਿੰ੍ਰਸੀਪਲ ਵਲੋਂ ਨਰਸਾਂ ਨਾਲ ਕੀਤੇ ਦੁਰਵਿਹਾਰ ਖ਼ਿਲਾਫ਼ ਅੰਮਿ੍ਤਸਰ 'ਚ ਰੋਸ ਰੈਲੀ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।