25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਏਮਜ਼ ਮੋਹਾਲੀ ਦੇ ਪਿੰ੍ਰਸੀਪਲ ਵਲੋਂ ਨਰਸਾਂ ਨਾਲ ਕੀਤੇ ਦੁਰਵਿਹਾਰ ਖ਼ਿਲਾਫ਼ ਅੰਮਿ੍ਤਸਰ 'ਚ ਰੋਸ ਰੈਲੀ ਅੱਜ <br/>

ਅਜੀਤ ਡੈਸਕ 24-10-2025
ਅੰਮਿ੍ਤਸਰ, 23 ਅਕਤੂਬਰ (ਰੇਸ਼ਮ ਸਿੰਘ)-ਧਰਨੇ 'ਤੇ ਬੈਠੇ ਨਰਸਿੰਗ ਸਟਾਫ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਡਾਇਰੈਕਟਰ ਪਿ੍ੰਸੀਪਲ ਏਮਜ਼ ਵਲੋਂ ਕੀਤੇ ਦੁਰਵਿਹਾਰ ਦਾ ਮਾਮਲਾ ਤੂਲ ਫੜ ਗਿਆ ਹੈ ਜਿਸ ਖ਼ਿਲਾਫ਼ ਇਥੇ ਅੰਮਿ੍ਤਸਰ ਮੈਡੀਕਲ ਕਾਲਜ਼ ਦੇ ਨਰਸਿੰਗ ਸਟਾਫ ਵਲੋਂ ਭਲਕੇ 24 ਅਕਤੂਬਰ ਨੂੰ ਰੋਸ ਮਾਰਚ ਕੱਢਿਆ ਜਾ ਰਿਹਾ ਹੈ | ਇਹ ਖੁਲਾਸਾ ਕਰਦਿਆਂ ਨਰਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਸਿੰਘ ਨੇ ਦੱਸਿਆ ਕਿ ਨਰਸਿੰਗ ਕੈਡਰ ਵਲੋਂ ਆਪਣੇ ਗ੍ਰੇਡ ਪੇ ਦੀ ਜਾਇਜ਼ ਮੰਗ ਨੂੰ ਲੈ ਕੇ ਮਿਤੀ ਸ਼ਾਂਤਮਈ ਢੰਗ ਨਾਲ ਧਰਨਾ (ਡਿਊਟੀ ਉਪਰੰਤ) ਤਿੰਨੋਂ ਮੈਡੀਕਲ ਕਾਲਜਾਂ (ਅੰਮਿ੍ਤਸਰ, ਪਟਿਆਲਾ, ਮੋਹਾਲੀ) ਵਿਖੇ ਕੀਤੇ ਜਾ ਰਹੇ ਹਨ | ਅੱਜ ਸਵੇਰੇ 9 ਵਜੇ ਮੋਹਾਲੀ ਵਿਖੇ ਡਾਇਰੈਕਟਰ ਪਿ੍ੰਸੀਪਲ ਵਲੋਂ ਧਰਨਾ ਸਥਾਨ 'ਤੇ ਪਹੁੰਚ ਕੇ ਨਰਸਿੰਗ ਸਟਾਫ ਨਾਲ ਅਭੱਦਰ ਸ਼ਬਦਾਵਲੀ ਵਰਤੀ ਗਈ ਅਤੇ ਯੂਨੀਅਨ ਦੇ ਬੈਨਰ ਤੇ ਪੋਸਟਰ ਪਾੜੇ ਗਏ, ਜੋ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ | ਇਸ ਖ਼ਿਲਾਫ਼ ਰੋਸ ਰੈਲੀਆਂ ਕਢੀਆਂ ਜਾ ਰਹੀਆਂ ਹਨ ਅਤੇ ਇਥੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਲੈ ਕੇ ਫੋਰ ਐੱਸ ਚੌਂਕ ਨਰਸਿੰਗ ਸਟਾਫ ਵਲੋਂ ਰੋਸ ਮਾਰਚ ਕੀਤਾ ਜਾ ਰਿਹਾ ਹੈ | ਇਸ ਦੌਰਾਨ ਜੇਕਰ ਸੰਬੰਧਿਤ ਹਸਪਤਾਲਾਂ ਦੇ ਰੋਜ਼ਾਨਾ ਕੰਮਕਾਜ ਜਾਂ ਮਰੀਜ਼ਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਦਰਪੇਸ਼ ਆਉਂਦੀ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰ ਏਮਜ਼ ਮੋਹਾਲੀ ਤੇ ਸੂਬਾ ਸਕਰਾਰ ਦੀ ਹੋਵੇਗੀ |

ਪਿਛਲੀ ਖ਼ਬਰ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ 'ਮਸਾਜ ਚੇਅਰਜ਼' ਦੀ ਸੁਵਿਧਾ ਆਰੰਭ <br/> ਅਗਲੀ ਖ਼ਬਰ ਪਨਬਸ ਵਰਕਰਾਂ ਦੇ ਰੋਸ ਪ੍ਰਦਰਸ਼ਨ ਕਾਰਨ ਬੱਸ ਆਵਾਜਾਈ ਪ੍ਰਭਾਵਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।