ਡਾ: ਗਗਨ ਦੀ ਇਤਿਹਾਸਕ ਖੋਜ-ਪੁਸਤਕ 'ਰੱਤ ਭਿੱਜੀ ਗਾਥਾ ਕਰਬਲਾ' ਹੋਈ ਲੋਕ ਅਰਪਿਤ <br/>
ਅਜੀਤ ਡੈਸਕ
24-10-2025
ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਡਾ: ਗਗਨ ਵਰਗੇ ਗੁਰਸਿੱਖ ਦਾ ਇਸਲਾਮ ਮਜ਼ਹਬ ਬਾਰੇ ਪੜ੍ਹਨਾ ਅਤੇ ਜਾਣਕਾਰੀ ਇਕੱਤਰ ਕਰਨਾ ਮਜ਼ਹਬ ਦੀਆਂ ਦੀਵਾਰਾਂ ਤੋਂ ਉਪਰ ਉੱਠ ਕੇ ਝਾਤੀ ਮਾਰਨ ਦਾ ਸ਼ਲਾਘਾਯੋਗ ਉੱਦਮ ਹੈ | ਸ਼ਾਇਰ ਨਾਕਾਸ਼ ਚਤੇਵਾਣੀ, ਸਾਹਿਤਕਾਰ ਕੀਰਤਪ੍ਰਤਾਪ ਸਿੰਘ ਪੰਨੂ ਅਤੇ ਗ਼ਜ਼ਲਗੋ ਰਮਨਦੀਪ ਸੰਧੂ ਨੇ ਟਿਪਣੀ ਕਰਦਿਆਂ ਕਿਹਾ ਕਿ ਪੁਸਤਕ 'ਚ ਪੇਸ਼ ਕੀਤੀਆਂ ਗਈਆਂ ਘਟਨਾਵਾਂ ਸੱਚ ਅਤੇ ਇਤਿਹਾਸ ਦੇ ਆਧਾਰ ਉੱਤੇ ਆਪਣਾ ਠੋਸ ਵਜੂਦ ਰੱਖਦੀਆਂ ਹਨ | ਨਵਜੋਤ ਕੌਰ ਬਾਜਵਾ, ਸਿਮਰਜੀਤ ਕੌਰ ਗਰੇਵਾਲ ਅਤੇ ਸਤਿੰਦਰਜੀਤ ਕੌਰ ਨੇ ਵੀ ਪੁਸਤਕ ਉੱਪਰ ਮੁੱਲਵਾਨ ਟਿੱਪਣੀਆਂ ਕੀਤੀਆਂ | ਰਚਨਾਵਾਂ ਦੇ ਚੱਲੇ ਦੌਰ ਵਿਚ ਸੁਲਤਾਨ ਭਾਰਤੀ, ਰਮੇਸ਼ ਭਗਤ, ਹਰਦਰਸ਼ਨ ਕਮਲ, ਨਿਸ਼ਾਨ ਸਿੰਘ, ਰਘਬੀਰ ਸਿੰਘ ਸੋਹਲ, ਸਰਬਜੀਤ ਸਿੰਘ ਸੰਧੂ, ਮੋਹਨ ਬੇਗੋਵਾਲ, ਨਵ ਭੁਲਰ, ਨਿਰਮ ਜੋਸ਼ਨ, ਨਿਰਮਲ ਕੌਰ ਕੋਟਲਾ, ਦਵਿੰਦਰ ਕੌਰ ਢਿੱਲੋਂ, ਰੁਪਿੰਦਰ ਮਾਹਲ, ਅਕਾਸ਼ਦੀਪ, ਹੈਪੀ ਜੋਸ਼ਨ, ਅਤੇ ਅਜੇਪਾਲ ਸਿੰਘ ਢਿੱਲੋਂ ਨੇ ਮਹੌਲ ਵਿਚ ਕਾਵਕ ਰੰਗ ਬਿਖੇਰਿਆ |