25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸਮਾਜ ਸੇਵੀ ਅਤੇ ਲੇਖਕ ਸਤਬੀਰ ਸਿੰਘ ਨੂੰ ਮਿਲੇਗਾ 'ਇੰਡਕ ਰਾਜ ਸੇਵਾ ਰਤਨ ਪੁਰਸਕਾਰ-2025 <br/>

ਅਜੀਤ ਡੈਸਕ 24-10-2025
ਅੰਮਿ੍ਤਸਰ, 23 ਅਕਤੂਬਰ (ਹਰਮਿੰਦਰ ਸਿੰਘ)-ਕਲਾ, ਸਭਿਆਚਾਰ, ਸਾਹਿਤ ਅਤੇ ਲੋਕ ਭਲਾਈ ਨੂੰ ਸਮਰਪਿਤ ਪ੍ਰਮੁੱਖ ਸੰਸਥਾ ਇੰਡਕ ਆਰਟ ਵੈਲਫੇਅਰ ਕੌਂਸਲ (ਆਈ. ਏ. ਡਬਲਿਊ. ਸੀ.) ਵਲੋਂ 18ਵਾਂ ਸੂਬਾ ਪੱੱਧਰੀ ਰਾਜ ਪੁਰਸਕਾਹਰ ਸਮਾਰੋਹ ਅਤੇ ਵਿਰਾਸਤ ਮੇਲਾ-2025 ਜੋ 28 ਅਕਤੂਬਰ ਦਿਨ ਮੰਗਲਵਾਰ ਨੂੰ ਕੋਟਕਪੁਰਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਦੌਰਾਨ ਇਸ ਸਾਲ ਦਾ ਪ੍ਰਤੀਸ਼ਠਿਤ ਆਈ. ਏ. ਡਬਲਿਊ. ਸੀ. ਰਾਜ ਸੇਵਾ ਰਤਨ ਪੁਰਸਕਾਰ-2025 ਸਮਾਜ ਸੇਵੀ ਅਤੇ ਲੇਖਕ ਸਤਬੀਰ ਸਿੰਘ ਨੂੰ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਹ ਜਾਣਕਾਰੀ ਸੰਸਥਾ ਦੇ ਚੇਅਰਮੈਨ ਪ੍ਰੋ: ਭੋਲਾ ਯਮਲਾ ਵਲੋਂ ਸਾਂਝੀ ਕੀਤੀ ਗਈ | ਲੇਖਕ ਸਤਬੀਰ ਸਿੰਘ ਵਲੋਂ ਕੋਰੋਨਾ ਕਾਲ ਦੌਰਾਨ ਵੀ ਸਮਾਜ ਦੀ ਸੇਵਾ ਲਈ ਅਹਿਮ ਯੋਗਦਾਨ ਪਾਇਆ ਅਤੇ ਹਾਲ ਵਿਚ ਆਏ ਹੜ੍ਹਾਂ ਦੌਰਾਨ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ | ਸਤਬੀਰ ਸਿੰਘ ਜੋ ਸਮਾਜ ਸੇਵੀ ਹੋਣ ਦੇ ਨਾਲ ਇਕ ਚਿੰਤਕ ਵੀ ਹਨ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਨਸ਼ੇ, ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਸਮਾਜ ਨੂੰ ਅਜਿਹੀਆਂ ਕੁਰਤੀਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ |

ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ 'ਚ ਮਨਾਇਆ ਦੀਵਾਲੀ ਉਤਸਵ ਅਗਲੀ ਖ਼ਬਰ ਡਾ: ਗਗਨ ਦੀ ਇਤਿਹਾਸਕ ਖੋਜ-ਪੁਸਤਕ 'ਰੱਤ ਭਿੱਜੀ ਗਾਥਾ ਕਰਬਲਾ' ਹੋਈ ਲੋਕ ਅਰਪਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।