26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਗੋਵਰਧਨ ਪੂਜਾ ਅਤੇ ਅੰਨਕੂਟ ਉਤਸਵ ਮਨਾਇਆ <br/>

ਅਜੀਤ ਡੈਸਕ 24-10-2025
ਅੰਮਿ੍ਤਸਰ, 23 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਅਧਿਆਤਮਿਕ ਕੇਂਦਰ ਚੌਂਕ ਪਾਸੀਆਂ ਸਥਿਤ ਪ੍ਰਾਚੀਨ ਮੰਦਰ ਜੈ ਸ੍ਰੀ ਕਿ੍ਸ਼ਨੀਆ ਵਿਖੇ ਗੋਵਰਧਨ ਪੂਜਾ ਅਤੇ ਅੰਨਕੂਟ ਉਤਸਵ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਗਿਰੀਰਾਜ ਗੋਵਰਧਨ ਨੂੰ ਪੰਚਅੰਮਿ੍ਤ ਨਾਲ ਅਭਿਸ਼ੇਕ ਕੀਤਾ ਗਿਆ | ਮੰਦਰ ਦੇ ਸੰਚਾਲਕ ਦਰਸ਼ਨਾਚਾਰੀਆ ਸਾਗਰ ਮੁਨੀ ਸ਼ਾਸਤਰੀ ਨੇ ਗੋਵਰਧਨ ਦੀ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਦਵਾਪਰ ਯੁੱਗ 'ਚ ਸ਼ਰਧਾਲੂਆਂ ਦੇ ਕਲਿਆਣ ਲਈ ਭਗਵਾਨ ਸ੍ਰੀ ਕਿ੍ਸ਼ਨ ਮਹਾਰਾਜ ਨੇ 84 ਕੋਸ ਪਹਾੜ ਨੂੰ ਆਪਣੀ ਉਂਗਲੀ 'ਤੇ ਚੁੱਕਿਆ ਅਤੇ ਦੇਵਰਾਜ ਇੰਦਰ ਨੂੰ ਆਪਣੇ ਭਗਵਾਨ ਹੋਣ ਦਾ ਅਹਿਸਾਸ ਕਰਵਾਇਆ | ਭਗਵਾਨ ਸ੍ਰੀ ਕਿ੍ਸ਼ਨ ਮਹਾਰਾਜ ਦੀਆਂ ਲੀਲਾਵਾਂ ਸਮਾਜਿਕ ਅਤੇ ਪਰਿਵਾਰਕ ਜੀਵਨ ਪ੍ਰਦਾਨ ਕਰਦੀਆਂ ਹਨ ਅਤੇ ਮੁਕਤੀ ਦਾ ਸਾਧਨ ਹਨ | ਗਿਆਨ ਸੈਸ਼ਨ ਤੋਂ ਬਾਅਦ ਠਾਕੁਰ ਜੀ ਨੂੰ ਅੰਨਕੂਟ ਭੇਟ ਕੀਤਾ ਗਿਆ | ਇਸ ਪ੍ਰੋਗਰਾਮ 'ਚ ਮੰਦਰ ਮੁਖੀ ਅੰਜਨਾ ਲੂਥਰਾ, ਅਮਿਤ ਸ਼ਿੰਗਾਰੀ, ਅਰੁਣਾ ਬਾਵਾ, ਸੁਖਚੈਨ ਅਬਰੋਲ, ਰਾਣੀ ਬਾਈ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਤੇਰਾ ਆਸਰਾ ਕੇਂਦਰ ਵਿਖੇ ਸਮਾਗਮ <br/> ਅਗਲੀ ਖ਼ਬਰ ਕੌਂਸਲਰਾਂ ਦੇ ਪੋਰਟਲ 'ਤੇ ਸਰਟੀਫਿਕੇਟ ਤਸਦੀਕ ਦੀਆਂ 536 ਅਰਜ਼ੀਆਂ ਵਿਚਾਰ ਅਧੀਨ ਕਈ ਦੀ ਸਮਾਂ ਹੱਦ ਵੀ ਹੋ ਚੁੱਕੀ ਹੈ ਪੂਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।