26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਤੇਰਾ ਆਸਰਾ ਕੇਂਦਰ ਵਿਖੇ ਸਮਾਗਮ <br/>

ਅਜੀਤ ਡੈਸਕ 24-10-2025
ਅੰਮਿ੍ਤਸਰ, 23 ਅਕਤੂਬਰ (ਜਸਵੰਤ ਸਿੰਘ ਜੱਸ)-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਉਸਾਰੀ ਅਧੀਨ ਸੇਵਾ, ਭਲਾਈ ਸੰਸਥਾ 'ਤੇਰਾ ਆਸਰਾ ਕੇਂਦਰ', ਨਜ਼ਦੀਕ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਸਭ ਮਹਿ ਏਕੁ ਜੋਤਿ ਟਰੱਸਟ ਦੇ ਸਹਿਯੋਗ ਨਾਲ ਲੜਕੀਆਂ ਲਈ ਚੱਲ ਰਹੇ ਨਿਸ਼ਕਾਮ ਸਿਲਾਈ ਸਿਖਲਾਈ ਸਕੂਲ ਵਿਖੇ ਸਿਖਿਆਰਥੀਆਂ ਨੂੰ ਬੰਦੀ ਛੋੜ ਦਿਵਸ ਦੇ ਅਵਸਰ 'ਤੇ ਮਠਿਆਈ ਅਤੇ ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਗਰਮ ਮਫ਼ਲਰ ਵੰਡੇ ਗਏ | ਕੇਂਦਰ ਵਿਖੇ ਪੂਨਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸਮਾਜ ਸੇਵੀ ਸ. ਮਨਜੀਤ ਸਿੰਘ ਸਾਹਨੀ ਅਤੇ ਹਰਜੀਤ ਕੌਰ ਸਾਹਨੀ ਨੇ ਇਸ ਮੌਕੇ ਸਿਲਾਈ ਸਿਖਲਾਈ ਦੇ ਪਹਿਲੇ ਬੈਚ ਦੇ ਸਿਖਿਆਰਥੀਆਂ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਸੁਸਾਇਟੀ ਵਲੋਂ ਉਸਾਰੀ ਅਧੀਨ ਤੇਰਾ ਆਸਰਾ ਸੈਂਟਰ ਵਿਖੇ ਚੱਲ ਰਹੇ ਅਤੇ ਭਵਿੱਖ ਵਿਚ ਅਰੰਭ ਹੋ ਰਹੇ ਲੋਕ ਭਲਾਈ ਕਾਰਜਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ | ਸੁਸਾਇਟੀ ਪ੍ਰਬੰਧਕ ਭਾਈ ਜਸਬੀਰ ਸਿੰਘ ਬੈਂਕ ਵਾਲਿਆਂ ਨੇ ਬੰਦੀ ਛੋੜ ਦਿਵਸ ਦਾ ਇਤਿਹਾਸ ਦਰਸਾਉਂਦਿਆਂ ਆਏ ਮਹਿਮਾਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਸੁਸਾਇਟੀ ਦੇ ਕਾਰਜਕਾਰੀ ਮੈਂਬਰ ਭਾਈ ਜਵਾਹਰ ਲਾਲ ਸਿੰਘ, ਸੈਂਟਰ ਇੰਚਾਰਜ ਬੀਬੀ ਅਮਰਜੀਤ ਕੌਰ, ਸਿਲਾਈ ਅਧਿਆਪਕਾ ਸਿਮਰਜੀਤ ਕੌਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਫ਼ੌਜ ਮੁਖੀ ਨੇ ਪਾਕਿ ਨੂੰ ਦਮਨਕਾਰੀ ਰਾਜ 'ਚ ਬਦਲਿਆ-ਇਮਰਾਨ ਖ਼ਾਨ <br/> ਅਗਲੀ ਖ਼ਬਰ ਗੋਵਰਧਨ ਪੂਜਾ ਅਤੇ ਅੰਨਕੂਟ ਉਤਸਵ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।