19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸੱਦੀ ਭਾਈਚਾਰੇ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਮਨਾਇਆ

ਅਜੀਤ ਡੈਸਕ 05-11-2025
ਅੰਮਿ੍ਤਸਰ, 4 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸੱਦੀ ਭਾਈਚਾਰੇ ਦੇ ਜਠੇਰਿਆਂ ਦਾ ਸਲਾਨਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਰਾਜਾਂ ਤੋਂ ਆਏ ਪਰਿਵਾਰਾਂ ਨੇ ਜਠੇਰਿਆਂ ਦੀ ਪੂਜਾ ਅਤੇ ਹੋਰ ਧਾਰਮਿਕ ਰਸਮਾਂ 'ਚ ਹਿੱਸਾ ਲਿਆ | ਮੇਲਾ ਝੰਡਾ ਲਹਿਰਾਉਣ ਦੀ ਰਸਮ ਨਾਲ ਸ਼ੁਰੂ ਹੋਇਆ, ਜਿਸ ਦੌਰਾਨ ਸ਼ਰਧਾਲੂਆਂ ਨੇ ਭਜਨ ਗਾਏ ਅਤੇ ਜਠੇਰਿਆਂ ਅਤੇ ਸਤੀ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ | ਮੰਦਰ ਕਮੇਟੀ ਦੇ ਸੇਵਕ ਸ਼ੰਮੀ ਕੰਗ ਨੇ ਕਿਹਾ ਕਿ ਉਹ ਵੰਡ ਤੋਂ ਪਹਿਲਾਂ ਤੋਂ ਹੀ ਆਪਣੇ ਪਰਿਵਾਰ ਨਾਲ ਇਸ ਸਥਾਨ 'ਤੇ ਆਉਂਦੇ ਆ ਰਹੇ ਹਨ | ਵਿਦੇਸ਼ਾਂ ਤੋਂ ਸ਼ਰਧਾਲੂਆਂ ਦੀ ਆਮਦ ਬਾਬਾ ਦੀ ਸ਼ਰਧਾ ਦਾ ਪ੍ਰਮਾਣ ਹੈ | ਇਸ ਮੌਕੇ ਦਰਸ਼ਨ ਸੱਦੀ, ਨਰਿੰਦਰ ਕੁਮਾਰ ਸੱਦੀ, ਅਸ਼ੋਕ ਕੁਮਾਰ, ਚਿਤ ਲਾਲ, ਸੁਦੇਸ਼ ਕੁਮਾਰ, ਰਾਕੇਸ਼ ਸ਼ਰਮਾ, ਪ੍ਰਦਿਊਮਨ ਕੁਮਾਰ, ਅਮੋਲਕ ਚੰਦ, ਹੀਰਾ ਲਾਲ, ਹੈਪੀ ਕੰਗ, ਪ੍ਰੋ. ਸੰਦੀਪ ਕੁਮਾਰ, ਮੋਨਿਕਾ ਸ਼ਰਮਾ, ਪਰਾਗ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
ਪਿਛਲੀ ਖ਼ਬਰ ਵਿਦਿਆਰਥਣਾਂ ਦਾ ਰਾਜ ਪੱਧਰੀ ਕਲਾ ਉਤਸਵ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਫਿਰੋਜ਼ਪੁਰ ਡਵੀਜ਼ਨ ਨੂੰ ਅਕਤੂਬਰ ਮਹੀਨੇ ਟਿਕਟ ਚੈਕਿੰਗ ਰਾਹੀਂ 2.82 ਕਰੋੜ ਦੀ ਕਮਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।