ਅੰਮਿ੍ਤਸਰ, 4 ਨਵੰਬਰ (ਗਗਨਦੀਪ ਸ਼ਰਮਾ)-ਫਿਰੋਜ਼ਪੁਰ ਡਿਵੀਜ਼ਨ ਨੂੰ ਅਕਤੂਬਰ ਮਹੀਨੇ ਟਿਕਟ ਚੈਕਿੰਗ ਰਾਹੀਂ 2.82 ਕਰੋੜ ਦੀ ਕਮਾਈ ਹੋਈ, ਜੋ ਕਿ ਰੇਲ ਗੱਡੀਆਂ 'ਚ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ਕਰਦੇ 41,387 ਯਾਤਰੀਆਂ ਪਾਸੋਂ ਜੁਰਮਾਨੇ ਵਜੋਂ ਵਸੂਲੇ ਗਏ | ਇਸ ਤੋਂ ਇਲਾਵਾ ਰੇਲਵੇ ਸਟੇਸ਼ਨਾਂ 'ਤੇ ਗੰਦਗੀ ਫੈਲਾਉਣ ਵਾਲੇ 461 ਯਾਤਰੀਆਂ ਤੋਂ 80 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ | ਡੀ. ਆਰ. ਐੱਮ. ਸੰਜੀਵ ਕੁਮਾਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਟਿਕਟ ਚੈਕਿੰਗ ਰਾਹੀਂ ਇਕੱਠਾ ਕੀਤਾ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਣਾ 'ਚ 39 ਫੀਸਦੀ ਅਤੇ ਮੁੱਖ ਦਫ਼ਤਰ ਨਵੀਂ ਦਿੱਲੀ ਵਲੋਂ ਦਿੱਤੇ ਗਏ ਟੀਚੇ ਨਾਲੋਂ 11 ਫੀਸਦੀ ਵੱਧ ਹੈ | ਉਨ੍ਹਾਂ ਕਿਹਾ ਕਿ ਡਿਵੀਜ਼ਨ 'ਚ ਇਹ ਚੈਕਿੰਗ ਅਭਿਆਨ ਭਵਿੱਖ 'ਚ ਵੀ ਜਾਰੀ ਰਹੇਗਾ | ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਪ੍ਰਾਪਤੀ ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਦੀ ਸਰਗਰਮੀ, ਸਮਰਪਣ ਅਤੇ ਨਿਰੰਤਰ ਯਤਨਾਂ ਦਾ ਨਤੀਜਾ ਹੈ |
ਫਿਰੋਜ਼ਪੁਰ ਡਵੀਜ਼ਨ ਨੂੰ ਅਕਤੂਬਰ ਮਹੀਨੇ ਟਿਕਟ ਚੈਕਿੰਗ ਰਾਹੀਂ 2.82 ਕਰੋੜ ਦੀ ਕਮਾਈ
ਅਜੀਤ ਡੈਸਕ
05-11-2025