20 ਤੇ 21 ਨੂੰ ਆਉਣ ਵਾਲੇ ਨਗਰ ਕੀਰਤਨ ਦੀਆਂ ਸਵਾਗਤੀ ਤਿਆਰੀਆਂ ਸੰਬੰਧੀ ਸਮੀਖਿਆ ਬੈਠਕ
ਅਜੀਤ ਡੈਸਕ
05-11-2025
ਇਸ ਮੌਕੇ 'ਤੇ ਸਹਾਇਕ ਕਮਿਸ਼ਨਰ ਦਲਜੀਤ ਸਿੰਘ, ਐੱਸ. ਈ. ਸੰਦੀਪ ਸਿੰਘ, ਸਕੱਤਰ ਸੁਸ਼ਾਂਤ ਭਾਟੀਆ, ਸਿਹਤ ਅਫ਼ਸਰ ਡਾ: ਕਿਰਨ ਕੁਮਾਰ, ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ, ਐਕਸੀਅਨ ਮਨਜੀਤ ਸਿੰਘ, ਭਿਲੰਦਰ ਸਿੰਘ, ਅਸਟੇਟ ਅਫਸਰ ਧਰਮਿੰਦਰਜੀਤ ਸਿੰਘ, ਸੁਪਰਡੈਂਟ ਪੁਸ਼ਪਿੰਦਰ ਸਿੰਘ, ਐੱਸ. ਡੀ. ਓ. ਸੁਰਿੰਦਰ ਸਿੰਘ ਵੀ ਮੌਜੂਦ ਸਨ | ਇਸ ਦੌਰਾਨ ਸਿਹਤ ਵਿਭਾਗ ਅਧਿਕਾਰੀਆਂ ਨੂੰ ਸ਼ਹਿਰ ਦੀ ਸਾਫ਼ ਸਫਾਈ ਨੂੰ ਯਕੀਨੀ ਬਣਾਉਣ ਅਤੇ ਲਗਰ ਕੀਰਤਨ ਦੇ ਰੂਟ 'ਤੇ ਪਾਣੀ ਦੇ ਛੜਕਾਅ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ | ਇਸ ਦੌਰਾਨ ਐੱਸ. ਡੀ. ਓ. ਸਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਰੂਟ 'ਤੇ ਖਰਾਬ 124 ਸਟਰੀਟ ਲਾਈਟਾਂ ਦੀ ਮੁਰੰਮਤ ਕਰ ਦਿੱਤੀ ਗਈ ਹੈ | ਬਾਕੀ ਲਾਈਟਾਂ ਵੀ ਇਕ ਹਫ਼ਤੇ ਵਿਚ ਕੰਮ ਕਰਨ ਲੱਗ ਪੈਣਗੀਆਂ | ਬਾਗਵਾਨੀ ਵਿਭਾਗ ਦੇ ਸਕੱਤਰ ਨੇ ਦੱਸਿਆ ਕਿ ਰੁੱਖਾਂ ਦੀਆਂ ਝਾੜੀਆਂ ਦੀ ਕਟਾਈ ਕਰਕੇ ਸ਼ਹਿਰ ਨੂੰ ਸੁੰਦਰ ਬਣਾਇਆ ਜਾਵੇਗਾ | ਰੁੱਖਾਂ ਦੇ ਗਾਰਡਾਂ ਨੂੰ ਰੰਗ ਰੋਗਨ ਕੀਤਾ ਜਾਵੇਗਾ ਅਤੇ ਗਮਲੇ ਲਗਾਏ ਜਾਣਗੇ | ਉਨ੍ਹਾਂ ਭਰੋਸਾ ਦਿੱਤਾ ਕਿ 7 ਨਵੰਬਰ ਤੱਕ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ | ਇਸ ਦੌਰਾਨ ਐੱਸ. ਈ. ਸਿਵਲ ਨੇ ਸੜਕਾਂ ਦੀ ਮੁਰੰਮਤ 15 ਨਵੰਬਰ ਕਰਨ ਦਾ ਭਰੋਸਾ ਦਿੱਤਾ ਅਤੇ ਅਸਟੇਟ ਵਿਭਾਗ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਅਤੇ ਇਸ਼ਤਿਹਾਰ ਵਿਭਾਗ ਵਲੋਂ ਅਣ-ਅਧਿਕਾਰਤ ਤੌਰ 'ਤੇ ਲੱਗੇ ਬੋਰਡ ਅਤੇ ਹੋਰਡਿੰਗ ਹਟਾਉਣ ਦਾ ਕੰਮ ਜਲਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ |