19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

19ਵਾਂ ਪਾਈਟੈਕਸ 4 ਦਸੰਬਰ ਤੋਂ ਹੋਵੇਗਾ ਸ਼ੁਰੂ

ਅਜੀਤ ਡੈਸਕ 05-11-2025
ਅੰਮਿ੍ਤਸਰ, 4 ਨਵੰਬਰ (ਸੁਰਿੰਦਰ ਕੋਛੜ)- ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ 19ਵਾਂ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (ਪਾਈਟੈਕਸ) 4 ਦਸੰਬਰ ਤੋਂ ਆਯੋਜਿਤ ਕੀਤਾ ਜਾਵੇਗਾ | ਇਹ ਜਾਣਕਾਰੀ ਚੈਂਬਰ ਦੇ ਪੰਜਾਬ ਚੈਪਟਰ ਦੇ ਚੇਅਰ ਕਰਨ ਗਲਹੋਤਰਾ ਨੇ ਅੱਜ ਅੰਮਿ੍ਤਸਰ ਵਿਖੇ ਆਯੋਜਿਤ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ | ਇਸ ਮੌਕੇ 'ਤੇ ਫ਼ੈਸ਼ਨ ਟੈਕਸ ਐਂਡ ਟੈੱਕ ਫੋਰਮ ਰਿਜਨਲ ਕਮੇਟੀ ਦੀ ਚੇਅਰਪਰਸਨ ਹਿਮਾਨੀ ਅਰੋੜਾ, ਅੰਮਿ੍ਤਸਰ ਜ਼ੋਨ ਕਨਵੀਨਰ ਜੈਦੀਪ ਸਿੰਘ ਅਤੇ ਸਹਿ-ਕਨਵੀਨਰ ਨਿਪੁਣ ਅਗਰਵਾਲ ਅਤੇ ਪੀ. ਐੱਚ. ਡੀ. ਚੈਂਬਰ ਦੀ ਸੀਨੀਅਰ ਰਿਜਨਲ ਡਾਇਰੈਕਟਰ ਭਾਰਤੀ ਸੂਦ ਨੇ ਸਾਂਝੇ ਤੌਰ 'ਤੇ ਪਾਈਟੈਕਸ-2025 ਦਾ ਬਰੋਸ਼ਰ ਵੀ ਜਾਰੀ ਕੀਤਾ | ਪ੍ਰੈੱਸ ਕਾਨਫ਼ਰੰਸ ਦੌਰਾਨ ਕਰਨ ਗਿਲਹੋਤਰਾ ਨੇ ਦੱਸਿਆ ਕਿ 4 ਦਸੰਬਰ ਤੋਂ 8 ਦਸੰਬਰ ਤੱਕ ਚੱਲਣ ਵਾਲੇ ਪਾਈਟੈਕਸ ਦੌਰਾਨ ਵੱਖ-ਵੱਖ ਸੈਸ਼ਨਾਂ 'ਚ ਸੈਮੀਨਾਰ ਆਯੋਜਿਤ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਸਾਲ ਪਾਈਟੈਕਸ 'ਚ ਦੇਸ਼-ਵਿਦੇਸ਼ ਤੋਂ ਲਗਭਗ 550 ਕਾਰੋਬਾਰੀ ਹਿੱਸਾ ਲੈਣਗੇ | ਇਸ ਸਮਾਗਮ 'ਚ ਤਿੰਨ ਰਾਜਾਂ ਅਤੇ ਚਾਰ ਦੇਸ਼ਾਂ ਦੇ ਭਾਗੀਦਾਰਾਂ ਦੇ ਹਿੱਸਾ ਲੈਣ ਦੀ ਉਮੀਦ ਹੈ | ਉਨ੍ਹਾਂ ਦੱਸਿਆ ਕਿ ਸੈਰ-ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਪੀ. ਐੱਚ. ਡੀ. ਚੈਂਬਰ ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ 6 ਦਸੰਬਰ ਨੂੰ 'ਪੰਜਾਬ ਹੈਰੀਟੇਜ ਸ਼ੋਅ' ਆਯੋਜਿਤ ਕੀਤਾ ਜਾਵੇਗਾ, ਜਿਸ 'ਚ ਪੰਜਾਬ ਦੇ ਸਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ | ਹਿਮਾਨੀ ਅਰੋੜਾ, ਜੈਦੀਪ ਸਿੰਘ ਅਤੇ ਨਿਪੁਣ ਅਗਰਵਾਲ ਨੇ ਕਿਹਾ ਕਿ ਸਭਿਆਚਾਰਕ ਸੰਭਾਲ ਅਤੇ ਸੈਰ-ਸਪਾਟਾ ਪ੍ਰੋਤਸਾਹਨ ਪ੍ਰੋਗਰਾਮ ਰਾਹੀਂ ਫੁਲਕਾਰੀ ਸਣੇ ਵੱਖ-ਵੱਖ ਕਾਰੀਗਰਾਂ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਕੀਤਾ ਜਾਵੇਗਾ | ਚੈਂਬਰ ਦੀ ਸੀਨੀਅਰ ਖੇਤਰੀ ਨਿਰਦੇਸ਼ਕ ਸ੍ਰੀਮਤੀ ਭਾਰਤੀ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਾਈਟੈਕਸ ਨੇ ਪਿਛਲੇ ਕੁਝ ਸਾਲਾਂ 'ਚ ਵਿਆਪਕ ਪ੍ਰਸਿੱਧੀ ਪ੍ਰਾਪਤ ਕੀਤੀ ਹੈ |
ਪਿਛਲੀ ਖ਼ਬਰ ਸਰਕਾਰੀ ਸਕੀਮਾਂ 'ਚ ਕਮੀ ਸਰਕਾਰ ਦੇ ਅਕਸ 'ਤੇ ਪਾ ਸਕਦੀ ਹੈ ਮਾੜਾ ਪ੍ਰਭਾਵ : ਡੀ.ਸੀ. ਡੀ.ਸੀ. ਨੇ ਕੀਤੀ ਵੱਖ-ਵੱਖ ਵਿਭਾ... ਅਗਲੀ ਖ਼ਬਰ 'ਪੁਨਰਜੋਤ' ਵਲੋਂ ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ 16ਵਾਂ ਸਾਲਾਨਾ ਮਾਂ-ਬੋਲੀ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।