ਅੰਮਿ੍ਤਸਰ, 4 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ੍ਰੀ ਗੁਰੂ ਨਾਨਕ ਦੇਵ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਕਰਵਾਈਆਂ ਗਈਆਂ 45ਵੀਆਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਅਮਿੱਟ ਯਾਦਾਂ ਛੱਡਦੀਆਂ ਸਮਾਪਤ ਹੋ ਗਈਆਂ | ਇਨਾਮ ਦੌਰਾਨ ਬਤੌਰ ਮੁੱਖ ਮਹਿਮਾਨ ਪਹੁੰਚੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦੂ ਬਾਲਾ ਮੰਗੋਤਰਾ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਉਪਰੰਤ ਆਪਣੇ ਸੰਬੋਧਨ 'ਚ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ 'ਚ ਹੋਰ ਲਗਨ ਤੇ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ | ਖੇਡਾਂ ਦੇ ਇੰਚਾਰਜ ਤੇ ਬਲਾਕ ਸਿੱਖਿਆ ਅਫ਼ਸਰ ਗੁਰਦੇਵ ਸਿੰਘ ਤੋਂ ਇਲਾਵਾ ਯਸ਼ਪਾਲ, ਬਲਜੀਤ ਸਿੰਘ, ਰਣਜੀਤ ਸਿੰਘ ਆਦਿ ਦੀ ਦੇਖ-ਰੇਖ 'ਚ ਹੋਏ ਫਾਈਨਲ ਮੁਕਾਬਲਿਆਂ 'ਚ ਫ਼ੁੱਟਬਾਲ 'ਚੋਂ ਵੇਰਕਾ ਨੇ ਪਹਿਲਾ, ਰਈਆ-1 ਨੇ ਦੂਸਰਾ, ਅੰਮਿ੍ਤਸਰ-3 ਨੇ ਤੀਸਰਾ, ਖੋ-ਖੋ (ਕੁੜੀਆਂ) 'ਚੋਂ ਅੰਮਿ੍ਤਸਰ-1 ਨੇ ਪਹਿਲਾ, ਚੁਗਾਵਾਂ-2 ਨੇ ਦੂਸਰਾ ਤੇ ਰਈਆ-1 ਨੇ ਤੀਸਰਾ ਜਦ ਕਿ ਸ਼ਾਟ ਪੁੱਟ (ਮੁੰਡੇ) 'ਚੋਂ ਅੰਮਿ੍ਤਸਰ-2 ਨੇ ਪਹਿਲਾ, ਅੰਮਿ੍ਤਸਰ-1 ਨੇ ਦੂਸਰਾ, ਮਜੀਠਾ-1 ਨੇ ਤੀਸਰਾ ਅਤੇ ਕੁੜੀਆਂ ਦੇ ਮੁਕਾਬਲਿਆਂ 'ਚ ਰਈਆ-2 ਨੇ ਪਹਿਲਾ, ਅੰਮਿ੍ਤਸਰ-4 ਨੇ ਦੂਸਰਾ ਅਤੇ ਅਜਨਾਲਾ-1 ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਤਰ੍ਹਾਂ ਸਰਕਲ ਕਬੱਡੀ ਅਤੇ ਕੁਸ਼ਤੀਆਂ ਦੇ ਮੁਕਾਬਲੇ ਵੀ ਬਹੁਤ ਦਿਲਚਸਪ ਰਹੇ | ਇਨ੍ਹਾਂ ਖੇਡਾਂ ਦੀ ਓਵਰਆਲ ਟਰਾਫ਼ੀ ਬਲਾਕ ਅੰਮਿ੍ਤਸਰ -1 ਨੇ ਆਪਣੇ ਨਾਂ ਕੀਤੀ | ਇਸ ਮੌਕੇ ਬਲਕਾਰ ਸਿੰਘ, ਹਰਸ਼ਰਨਜੀਤ ਕੌਰ, ਕਰਮਬੀਰ ਕੌਰ, ਨਿਸ਼ਾਨ ਸਿੰਘ, ਦਿਲਬਾਗ ਸਿੰਘ ਜ਼ਿਲ੍ਹਾ ਮੀਡੀਆ ਇੰਚਾਰਜ਼ ਪਰਮਿੰਦਰ ਸਰਪੰਚ, ਮਨਪ੍ਰੀਤ ਸੰਧੂ, ਬਲਜੀਤ ਸਿੰਘ ਮੱਲੀ, ਦਵਿੰਦਰ ਮਗੋਤਰਾ, ਮੁਨੀਸ਼ ਕੁਮਾਰ ਮੇਘ, ਰਜਿੰਦਰ ਸਿੰਘ, ਸੰਦੀਪ ਸਿਆਲ, ਮਨਪ੍ਰੀਤ ਕੌਰ, ਬਿਕਰਮਜੀਤ ਸਿੰਘ ਬੂਆ ਨੰਗਲੀ, ਤਜਿੰਦਰਪਾਲ ਮਾਨ, ਹਰਜੀਤ ਸਿੰਘ ਰਾਜਾਸਾਂਸੀ, ਗੁਰਸੇਵਕ ਸਿੰਘ ਭੰਗਾਲੀ, ਸਤਬੀਰ ਸਿੰਘ ਖੈਰਾਬਾਦ, ਯਾਦਮਨਿੰਦਰ ਸਿੰਘ ਧਾਰੀਵਾਲ, ਕੰਵਰ ਸਿਰਤਾਜ ਸਿੰਘ, ਵਰਿੰਦਰ ਸਿੰਘ ਸੈਂਸਰਾ, ਸੁਰੇਸ਼ ਖੁੱਲਰ, ਮਲਕੀਤ ਕੱਦਗਿੱਲ, ਕੋਚ ਗੁਰਨਾਮ ਸਿੰਘ, ਅਵੀਰਾਜ ਸਿੰਘ, ਰਾਜਵਿੰਦਰ ਸਿੰਘ ਨੰਗਲੀ, ਪ੍ਰਦੀਪ ਸਿੰਘ ਥਿੰਦ, ਮਲਕੀਅਤ ਭੁੱਲਰ, ਸੰਦੀਪ ਕੰਗ, ਸੁਖਪ੍ਰੀਤ ਸਿੰਘ, ਸੁਖਦੀਪ ਤੇੜਾ, ਬਾਬਾ ਨਵਦੀਪ ਸਿੰਘ, ਭਵਨਬੀਰ ਸਿੰਘ ਹੇਰ, ਚਰਨਜੀਤ ਵਿਛੋਆ, ਬਲਜਿੰਦਰ ਸਿੰਘ ਮਜੀਠਾ, ਅਮਨਦੀਪ ਸਿੰਘ, ਵਰਿੰਦਰ ਕੁਮਾਰ, ਬਲਾਵਰ ਭੱਟੀ, ਦਿਨੇਸ਼ ਭੱਲਾ, ਸ਼ਰਨਜੀਤ ਸਿੰਘ ਮਾਕੋਵਾਲ, ਨਿਸ਼ਾਨ ਸਿੰਘ ਆਦਿ ਸਨ |