ਅੰਮਿ੍ਤਸਰ, 4 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)- ਡੀ. ਏ. ਵੀ. ਕਾਲਜ, ਅੰਮਿ੍ਤਸਰ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਾਲ ਹੀ 'ਚ ਸਮਾਪਤ ਹੋਏ ਜ਼ੋਨਲ ਯੂਥ ਫੈਸਟੀਵਲ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਾਲਜ ਦੀ ਟੀਮ ਨੇ ਕਈ ਆਈਟਮਾਂ 'ਚ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ | ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਜੇਤੂ ਵਿਦਿਆਰਥੀਆਂ ਅਤੇ ਸਟਾਫ ਇੰਚਾਰਜਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ 'ਤੇ ਬਹੁਤ ਮਾਣ ਹੈ | ਡੀ. ਏ. ਵੀ. ਵਿਖੇ ਸਿਰਫ਼ ਅਕਾਦਮਿਕ ਉਤਮਤਾ ਹੀ ਨਹੀਂ ਸਗੋਂ ਹਰ ਵਿਦਿਆਰਥੀ ਦੀ ਕਲਾਤਮਕ ਅਤੇ ਸੱਭਿਆਚਾਰਕ ਸਮਰੱਥਾ ਨੂੰ ਨਿਖਾਰਨ 'ਚ ਵੀ ਅਹਿਮ ਰੋਲ ਅਦਾ ਕਰਦਾ ਹੈ | ਜ਼ੋਨਲ ਪੱਧਰ 'ਤੇ ਇਹ ਸ਼ਾਨਦਾਰ ਸਫਲਤਾ ਇਸ ਦਾ ਪ੍ਰਮਾਣ ਹੈ | ਜ਼ੋਨਲ ਯੂਥ ਫੈਸਟੀਵਲ 'ਚ ਫਾਈਨ ਆਰਟਸ ਦੇ ਵਿਦਿਆਰਥੀ ਰੰਗੋਲੀ 'ਚ ਦੂਜੇ ਸਥਾਨ 'ਤੇ ਅਤੇ ਕੋਲਾਜ-ਮੇਕਿੰਗ ਤੇ ਕਾਰਟੂਨਿੰਗ 'ਚ ਤੀਜੇ ਸਥਾਨ 'ਤੇ ਰਹੇ | ਸਾਹਿਤਕ ਆਈਟਮਾਂ 'ਚ ਵਿਦਿਆਰਥੀਆਂ ਨੇ ਅੰਗਰੇਜ਼ੀ ਭਾਸ਼ਣ 'ਚ ਪਹਿਲਾ ਸਥਾਨ, ਹਿੰਦੀ ਭਾਸ਼ਣ 'ਚ ਦੂਜਾ ਸਥਾਨ, ਅੰਗਰੇਜ਼ੀ ਡਿਬੇਟ ਅਤੇ ਹਿੰਦੀ ਡਿਬੇਟ 'ਚ ਦੂਜਾ ਸਥਾਨ ਪ੍ਰਾਪਤ ਕੀਤਾ | ਕਾਵਿ ਸੰਯੋਜਨ 'ਚ ਤੀਜਾ ਸਥਾਨ, ਸੰਗੀਤਕ ਆਈਟਮਾਂ ਵਿਚੋਂ ਭਾਗੀਦਾਰਾਂ ਨੇ ਗਜ਼ਲ ਗਾਇਨ 'ਚ ਦੂਜਾ ਸਥਾਨ ਅਤੇ ਲੋਕ ਗੀਤ ਮੁਕਾਬਲੇ 'ਚ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ | ਡਾ. ਅਮਰਦੀਪ ਗੁਪਤਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਨੁਸ਼ਾਸਨ ਅਤੇ ਇਸ ਪ੍ਰਾਪਤੀ ਲਈ ਵਧਾਈ ਦਿੱਤੀ | ਇਸ ਮੌਕੇ ਪ੍ਰੋ. ਸ਼ਿਲਪੀ ਸੇਠ, ਪ੍ਰੋ. ਕਿਰਨ ਖੰਨਾ, ਪ੍ਰੋ. ਬਬੁਸ਼ਾ, ਪ੍ਰੋ. ਸਮਿ੍ਤੀ ਅੱਗਰਵਾਲ, ਪ੍ਰੋ. ਨਵਜੋਤ ਕੌਰ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ |