ਅੰਮਿ੍ਤਸਰ, 6 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਸਥਾਨਕ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਖੇ ਤਿੰਨ ਰੋਜ਼ਾ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ (ਹੈਂਡਬਾਲ) ਅੰਡਰ-17 ਸਾਲਾ (ਮੁੰਡੇ) ਦੀ ਸ਼ੁਰੂਆਤ ਕਰਵਾਈ ਗਈ | ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਰਾਜ ਪੱਧਰੀ ਖੇਡਾਂ ਦੇ ਉਦਘਾਟਨ ਮੌਕੇ ਰਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਰਾਜ ਪੱਧਰੀ ਖੇਡਾਂ ਦਾ ਰਸਮੀ ਉਦਘਾਟਨ ਕੀਤਾ, ਜਦਕਿ ਇਸ ਸਮੇਂ ਰਜੇਸ਼ ਖੰਨਾ ਡਿਪਟੀ ਡੀ.ਈ.ਓ., ਆਸ਼ੂ ਵਿਸ਼ਾਲ ਜ਼ਿਲ਼੍ਹਾ ਖੇਡ ਕੋਆਰਡੀਨੇਟਰ ਅਤੇ ਪਿ੍ੰ: ਇੰਦਰਜੀਤ ਸਿੰਘ ਗੋਗੋਆਣੀ ਵਿਸੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਰਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਪਿਛਲੇ ਡੇਢ ਦਹਾਕੇ ਦੇ ਸਮੇਂ ਤੋਂ ਪੰਜਾਬ ਅੰਦਰ ਨਸ਼ਿਆਂ ਨੇ ਵੱਡੀ ਗਿਣਤੀ 'ਚ ਨੌਜਵਾਨੀ ਨੂੰ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ ਜਿਸ ਤੋਂ ਛੁਟਕਾਰਾ ਪਾਉਣ ਲਈ ਸਿਰਫ ਖੇਡਾਂ ਅਤੇ ਖੇਡ ਮੈਦਾਨਾਂ ਨਾਲ ਜੁੜਨਾ ਜ਼ਰੂਰੀ ਹੈ | ਇਸ ਸਮੇਂ ਜ਼ਿਲ੍ਹਾ ਖੇਡ ਕੋਆਰਡੀਨੇਟਰ ਆਸ਼ੂ ਵਿਸ਼ਾਲ ਨੇ ਦੱਸਿਆ ਕਿ ਹੈਂਡਬਾਲ ਅੰਡਰ-17 ਸਾਲਾ ਮੁੰਡਿਆਂ ਦੇ ਮੁਕਾਬਲਿਆਂ 'ਚ ਪੰਜਾਬ ਦੇ 23 ਜ਼ਿਲਿ੍ਹਆਂ ਅਤੇ ਇਕ ਖੇਡ ਵਿੰਗ ਦੇ ਖਿਡਾਰੀਆਂ ਵਲੋਂ ਹਿੱਸਾ ਲਿਆ ਜਾ ਰਿਹਾ ਹੈ | ਇਸ ਮੌਕੇ ਪਿ੍ੰ: ਹਰਪ੍ਰੀਤਪਾਲ ਸਿੰਘ ਅਕਾਲਗੜ੍ਹ ਢਪਈਆਂ, ਜ਼ਿਲ੍ਹਾ ਹੈਂਡਬਾਲ ਕੋਚ ਜਸਵੰਤ ਸਿੰਘ, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਲੈਕ: ਅਵਤਾਰ ਸਿੰਘ ਜਲਾਲ ਉਸਮਾਂ, ਲੈਕ: ਸੁਨੀਲ ਕੁਮਾਰ ਸਿੰਘ ਗੋਲ ਬਾਗ, ਲੈਕ: ਸੁਰਿੰਦਰਪਾਲ ਸਿੰਘ ਮੁਸਤਫਾਬਾਦ, ਬਲਜਿੰਦਰ ਸਿੰਘ ਡੀ.ਪੀ.ਈ. ਨੌਸ਼ਹਿਰਾ, ਰਣਜੀਤ ਸਿੰਘ ਪੀ.ਟੀ.ਆਈ. ਨੌਸ਼ਹਿਰਾ, ਰਣਕੀਰਤ ਸਿੰਘ ਡੀ.ਪੀ.ਈ., ਗੁਰਜੀਤ ਸਿੰਘ ਪੀ.ਟੀ.ਆਈ. ਜਗਦੇਵ ਕਲਾਂ, ਜਤਿੰਦਰ ਸਿੰਘ ਡੀ.ਪੀ.ਈ. ਇਬਨ ਕਲਾਂ, ਸੁਖਜਿੰਦਰ ਕੌਰ ਪੀ.ਟੀ.ਆਈ. ਖੈਰਾਬਾਦ, ਮਨਬੀਰ ਸਿੰਘ ਪੀ.ਟੀ.ਆਈ. ਕੰਬੋ, ਸੰਦੀਪ ਸਿੰਘ ਪੀ.ਟੀ.ਆਈ. ਰਣਧੀਰ ਸਿੰਘ ਪੀ.ਟੀ.ਆਈ. ਮੂਧਲ ਸਮੇਤ ਆਦਿ ਹਾਜਰ ਸਨ |