02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੁਲਤਾਨਵਿੰਡ ਪੱਤੀ ਮਲਕੋ ਦੀ ਵਿਖੇ ਕੂੜੇ ਦੇ ਢੇਰ ਨੇ ਲੋਕਾਂ ਦੇ ਨੱਕ 'ਚ ਕੀਤਾ ਦਮ

ਅਜੀਤ ਡੈਸਕ 23-11-2025
ਸੁਲਤਾਨਵਿੰਡ, 22 ਨਵੰਬਰ (ਗੁਰਨਾਮ ਸਿੰਘ ਬੁੱਟਰ)-ਹਲਕਾ ਦੱਖਣੀ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਪੱਤੀ ਮਲਕੋ ਦੀ ਵਿਖੇ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰ ਨੇ ਲੋਕਾਂ ਦੀ ਨੱਕ ਵਿਚ ਦਮ ਕੀਤਾ ਹੋਇਆ ਹੈ | ਇਸ ਮੌਕੇ ਗੱਲਬਾਤ ਕਰਦਿਆਂ ਤਰਸੇਮ ਸਿੰਘ, ਨਰਿੰਦਰ ਸਿੰਘ, ਬਲਕਾਰ ਸਿੰਘ, ਜਤਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਸ ਕੋਲੋਂ ਲੰਘਣ ਲਈ ਮੂੰਹ ਢੱਕ ਕੇ ਲੰਘਣਾ ਪੈਂਦਾ ਹੈ ਕਿ ਕਿਤੇ ਕੋਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਨਾ ਹੋ ਜਾਈਏ | ਉਨ੍ਹਾਂ ਦੱਸਿਆ ਕਿ ਪਿੰਡ ਸੁਲਤਾਨਵਿੰਡ ਤੋਂ ਕੂੜਾ ਚੁੱਕਣ ਲਈ ਕੂੜੇ ਵਾਲੀਆਂ ਗੱਡੀਆਂ ਨਾ ਆਉਣ ਕਰਕੇ ਇਲਾਕੇ ਵਿਚ ਗੰਦਗੀ ਵੱਧਦੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਲਾਕੇ ਦੇ ਕੁਝ ਲੋਕਾਂ ਵਲੋਂ ਇਸ ਜਗ੍ਹਾ 'ਤੇ ਕੂੜਾ ਸੁੱਟ ਕੇ ਗੰਦਗੀ ਪਾਈ ਜਾ ਰਹੀ ਜਿਸ ਕਾਰਨ ਇਹ ਕੂੜੇ ਦਾ ਢੇਰ ਹੋਰ ਵੱਡਾ ਹੁੰਦਾ ਜਾ ਰਿਹਾ ਹੈ | ਇਲਾਕਾ ਵਾਸੀਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਹਰਬਾਨੀ ਕਰਕੇ ਪੱਤੀ ਮਲਕੋ ਦੀ ਵਿਖੇ ਲੱਗੇ ਕੜੇ ਦੇ ਢੇਰ ਨੂੰ ਜਿੰਨੀ ਛੇਤੀ ਹੋ ਸਕੇ ਚੁਕਵਾਇਆ ਜਾਵੇ ਤੇ ਜਿੱਥੇ ਜਿੱਥੇ ਗੰਦਗੀ ਪਈ ਹੋਈ ਹੈ ਉਸ ਜਗ੍ਹਾ ਦੀ ਸਾਫ ਸਫਾਈ ਕਰਵਾਈ ਜਾਵੇ ਤਾਂ ਜੋ ਇਲਾਕਾ ਵਾਸੀ ਵੀ ਕਿਤੇ ਸੁੱਖ ਜੀ ਜ਼ਿੰਦਗੀ ਬਤੀਤ ਕਰ ਸਕਣ |
ਪਿਛਲੀ ਖ਼ਬਰ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਪਾਈਟੈਕਸ-2025 ਦਾ ਲੋਗੋ ਕੀਤਾ ਜਾਰੀ ਅਗਲੀ ਖ਼ਬਰ ਤ੍ਰੈ ਸ਼ਤਾਬਦੀ ਕਾਲਜ ਵਿਖੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਅੰਤਰ-ਸਕੂਲੀ ਮੁਕਾਬਲੇ ਕਰਵਾਏ 25 ਸਕੂਲਾਂ ਦੇ 300 ਤੋਂ ਵੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।