16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ 'ਚ ਨਾਮਜ਼ਦਗੀਆਂ ਦਾ ਕੰਮ ਸੁਸਤ <br/>

ਅਜੀਤ ਡੈਸਕ 04-12-2025
ਅੰਮਿ੍ਤਸਰ, 3 ਦਸੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ 14 ਦਸੰਬਰ ਨੂੰ ਹੋ ਰਹੀਆਂ ਚੋਣਾਂ 'ਚ ਹਾਲੇ ਕੰਮ ਠੰਡਾ ਮੱਠਾ ਹੀ ਚਲ ਰਿਹਾ ਹੈ ਅਤੇ ਨਾਮਜ਼ਦਗੀਆਂ ਨੇ ਸਰਗਰਮੀ ਨਹੀਂ ਫੜੀ ਹੈ ਜਦੋਂ ਕਿ ਭਲਕੇ 4 ਦਸੰਬਰ ਨੂੰ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਹੈ ਅਤੇ ਇਸ ਦਿਨ ਮੈਦਾਨ ਭਖਣ ਦੀ ਸੰਭਾਵਨਾ ਹੈ ਜਦੋ ਕਿ 5 ਦਸੰਬਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ | ਅੰਮਿ੍ਤਸਰ ਜ਼ਿਲ੍ਹੇ 'ਚ ਇਹ ਚੋਣਾ ਜ਼ਿਲ੍ਹਾ ਪ੍ਰੀਸ਼ਦ ਦੇ 24 ਜ਼ੋਨਾ ਲਈ ਕਰਵਾਈਆਂ ਜਾ ਰਹੀਆਂ ਹਨ ਜਦੋਂ ਕਿ ਬਲਾਕ ਸੰਮਤੀਆਂ ਦੇ 195 ਜ਼ੋਨਾਂ ਲਈ ਚੋਣ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਹਨ | ਜ਼ਿਲ੍ਹਾ ਚੋਣ ਅਧਿਕਾਰੀ ਵਲੋਂ ਜ਼ਾਰੀ ਕੀਤੇ ਅੰਕੜਿਆਂ ਮੁਤਾਬਕ 3 ਦਸੰਬਰ ਦੁਪਹਿਰ 3 ਵਜੇ ਤੱਕ ਜ਼ਿਲ੍ਹਾ ਪ੍ਰੀਸ਼ਦ ਦੇ 24 ਜ਼ੋਨਾਂ ਲਈ ਕੇਵਲ 25 ਨਾਮਜ਼ਦਗੀ ਪੱਤਰ ਹੀ ਭਰੇ ਗਏ ਹਨ | ਜਦੋਂ ਕਿ ਪੰਚਾਇਤ ਸੰਮਤੀ ਅਜਨਾਲਾ ਦੇ 18 ਜ਼ੋਨ ਲਈ 17, ਰਮਦਾਸ ਦੇ 15 ਜ਼ੋਨ ਲਈ 8, ਰਈਆਂ ਦੇ 25 ਜ਼ੋਨਾਂ ਲਈ 31, ਜੰਡਿਆਲਾ ਗੁਰੂ ਦੇ 25 ਜ਼ੋਨ ਲਈ 32, ਹਰਸ਼ਾ ਛੀਨਾ ਦੇ 15 ਜ਼ੋਨਾਂ ਲਈ 26, ਚੋਗਾਵਾਂ ਦੇ 20 ਜ਼ੋਨਾਂ ਲਈ 22, ਅਟਾਰੀ ਦੇ 21 ਜ਼ੋਨ ਲਈ 4, ਵੇਰਕਾ ਦੇ 23 ਜ਼ੋਨਾਂ ਲਈ 7 ਤੇ ਮਜੀਠਾ ਦੇ 18 ਜ਼ੋਨਾਂ ਲਈ 12 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ | ਇਸ ਤਰ੍ਹਾਂ ਹੁਣ ਕੁਲ 164 ਉਮੀਦਵਾਰਾਂ ਲਈ ਹੀ ਨਾਮਜ਼ਦਗੀ ਪੱਤਰ ਭਰੇ ਗਏ ਹਨ | 14 ਦਸੰਬਰ ਨੂੰ ਹੋਣ ਵਾਲੀਆਂ ਇਹ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀ ਚੋਣ ਵਿਚ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਹੋਣਗੀਆਂ | ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 4 ਦਸੰਬਰ ਵੀਰਵਾਰ ਦੀ ਹੈ ਜਦੋਂ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ ਸ਼ੁਕਰਵਾਰ ਨੂੰ ਹੋਵੇਗੀ | ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 6 ਦਸੰਬਰ ਦਿਨ ਸ਼ਨੀਵਾਰ ਸ਼ਾਮ 3 ਵਜੇ ਤੱਕ ਹੋਵੇਗੀ |

ਪਿਛਲੀ ਖ਼ਬਰ ਸ਼ਹਿਰ ਦੀ ਚਾਰਦੀਵਾਰੀ ਅੰਦਰ ਮੀਟ, ਸਿਗਰਟ ਦੀਆਂ ਦੁਕਾਨਾਂ ਦਾ ਨਿਗਮ ਵਲੋਂ ਸਰਵੇਖਣ ਸ਼ੁਰੂ <br/> ਅਗਲੀ ਖ਼ਬਰ ਅਰਪਿਤਾ ਕੌਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।