23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਹਰਪ੍ਰੀਤ ਸਿੰਘ ਸੰਧੂ ਨੇ ਵੱਖ-ਵੱਖ ਪਰਿਵਾਰਾਂ ਨਾਲ ਪ੍ਰਗਟਾਇਆ ਦੁੱਖ <br/>

ਅਜੀਤ ਡੈਸਕ 16-06-2025
ਪੱਟੀ, 15 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀ. ਪੀ. ਸੀ. ਸੀ. ਨੇ ਥਾਣੇਦਾਰ ਦਵਿੰਦਰ ਜੋਸ਼ੀ ਦੀ ਹੋਈ ਬੇਵਕਤੀ ਮੌਤ 'ਤੇ ਪਰਿਵਾਰ ਨਾਲ ਘਰ ਪੁੱਜ ਕੇ ਦੁੱਖ ਸਾਂਝਾ ਕੀਤਾ | ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਥਾਣੇਦਾਰ ਜੋਸ਼ੀ ਬਹੁਤ ਵਧੀਆ ਇਨਸਾਨ ਸੀ, ਹਰ ਇਕ ਹੱਸ ਕੇ ਮਿਲਦਾ ਸੀ, ਵਧੀਆ ਆਪਣੀਆਂ ਸੇਵਾਵਾਂ ਪੰਜਾਬ ਪੁਲਿਸ ਵਿਚ ਨਿਭਾਅ ਰਿਹਾ ਸੀ | ਇਸ ਮੌਕੇ ਉਨ੍ਹਾਂ ਤਰਸੇਮ ਜੋਸ਼ੀ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਤਰ੍ਹਾਂ ਐਡਵੋਕੇਟ ਨਕੁਲ ਦੇਵਗਨ ਦੇ ਦਾਦੀ ਸੁਰਿੰਦਰ ਰਾਣੀ ਦੀ ਹੋਈ ਮੌਤ 'ਤੇ ਦੇਵਗਨ ਪਰਿਵਾਰ ਨਾਲ ਸਾਂਝਾ ਕੀਤਾ | ਸੰਧੂ ਨੇ ਕਿਹਾ ਕਿ ਵੱਡਿਆਂ ਦਾ ਘਰ ਵਿਚ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ | ਉਨ੍ਹਾਂ ਭਾਰਤ ਭੂਸ਼ਨ ਘਰਿਆਲਾ ਅਤੇ ਦੇਵਗਨ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸੇ ਤਰ੍ਹਾਂ ਬੀਤੇ ਦਿਨ ਝਬਾਲ ਨੇੜੇ੍ਹ ਨੌਜਵਾਨ ਹੀਰਾ ਲਾਲ ਪੁੱਤਰ ਹਰਬੰਸ ਲਾਲ ਦੀ ਹਾਦਸੇ ਦੌਰਾਨ ਮੌਤ ਹੋ ਗਈ ਸੀ | ਬਾਬਾ ਜੀਵਨ ਸਿੰਘ ਨਗਰ ਉਨ੍ਹਾਂ ਦੇ ਘਰ ਪੁੱਜ ਕੇ ਹਰਪ੍ਰੀਤ ਸਿੰਘ ਸੰਧੂ ਅਤੇ ਸਾਥੀਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸੇ ਤਰ੍ਹਾਂ ਵਾਰਡ ਨੰਬਰ 12 ਤੋਂ ਸਵ: ਬਾਬਾ ਜੋਗਿੰਦਰ ਸਿੰਘ ਦੇ ਲੜਕੇ ਸੁਖਵਿੰਦਰ ਸਿੰਘ ਦੀ ਨੌਜਵਾਨ ਲੜਕੀ ਦੀ ਹਸਈ ਮੌਤ 'ਤੇ ਪਰਿਵਾਰ ਨਾਲ ਦੁੱਖ ਕੀਤਾ | ਇਸੇ ਤਰ੍ਹਾਂ ਪਿੰਡ ਸੈਦਪੁਰ ਵਿਖੇ ਕੰਵਲਪ੍ਰੀਤ ਸਿੰਘ ਤੇ ਰਵੀ ਆਸਟ੍ਰੇਲੀਆ ਦੇ ਮਾਤਾ ਸੁਖਬੀਰ ਕੌਰ ਦੇ ਦਿਹਾਂਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਮਨਦੀਪ ਸਿੰਘ ਉਦੇ, ਸੁਰਿੰਦਰ ਸਿੰਘ ਮਿੰਟੂ, ਭਜਨ ਸਿੰਘ ਲੱਲੀ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ, ਗੁਰਬੀਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਿਸਾਨ ਪਰਿਵਾਰ ਦਾ ਹੋਣਹਾਰ ਨੌਜਵਾਨ ਸਹਿਜਪ੍ਰੀਤ ਸਿੰਘ ਭਾਰਤੀ ਫੌਜ ਦਾ ਬਣਿਆ ਲੈਫ਼ਟੀਨੈਂਟ ਅਗਲੀ ਖ਼ਬਰ ਹੈਰੋਇਨ, ਨਾਜਾਇਜ਼ ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 10 ਵਿਅਕਤੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।