16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਕੇਂਦਰੀ ਮੰਦਰ ਭਗਵਾਨ ਵਾਲਮੀਕਿ ਵਿਖੇ ਸਤਿਸੰਗ ਕਰਵਾਇਆ <br/>

ਅਜੀਤ ਡੈਸਕ 17-06-2025
ਪੱਟੀ, 16 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਕੇਂਦਰੀ ਮੰਦਰ ਭਗਵਾਨ ਵਾਲਮੀਕਿ ਕੋਰਟ ਰੋਡ ਪੱਟੀ ਵਿਖੇ ਸਰਬੱਤ ਦੇ ਭਲੇ ਲਈ ਭਗਵਾਨ ਵਾਲਮੀਕਿ ਜੀ ਦਾ ਸਤਿਸੰਗ ਮਹੰਤ ਸ਼ਨੀ ਦੇਵ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਮਾਜ ਸੇਵੀ ਵਿਕਾਸ ਮਿੰਟਾ ਪਹੁੰਚੇ | ਇਸ ਮੌਕੇ ਸਮਾਜ ਸੇਵੀ ਵਿਕਾਸ ਮਿੰਟਾ ਨੇ ਕਿਹਾ ਕਿ ਸਾਨੂੰ ਰੋਜ਼ਾਨਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਆਪਣਾ ਜੀਵਨ ਸਫ਼ਲ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਤਿਸੰਗ ਦੇ ਨਾਲ-ਨਾਲ ਲੋੜਵੰਦਾਂ ਦੀ ਸੇਵਾ ਵੀ ਕਰਨੀ ਚਾਹੀਦੀ ਹੈ | ਇਸ ਮੌਕੇ ਪ੍ਰਧਾਨ ਰਾਹੁਲ ਕੁਮਾਰ, ਖਜਾਨਚੀ ਸੌਰਵ ਕੁਮਾਰ, ਵਾਈਸ ਪ੍ਰਧਾਨ ਸੰਦੀਪ ਕੁਮਾਰ ਨੇ ਦੱਸਿਆ ਕਿ ਅੱਜ ਭਗਵਾਨ ਵਾਲਮੀਕਿ ਜੀ ਦਾ ਸਤਿਸੰਗ ਕਰਵਾਇਆ ਗਿਆ ਹੈ ਅਤੇ ਹਰ ਮਹੀਨੇ ਦੇ ਆਖਰੀ ਐਤਵਾਰ 7 ਤੋਂ 9 ਵਜੇ ਇਹ ਸਤਿਸੰਗ ਹੋਵੇਗਾ, ਜਿਸ ਵਿਚ ਰਾਜੇਸ਼ ਸੰਧੂ ਐਂਡ ਪਾਰਟੀ ਨੇ ਭਗਵਾਨ ਵਾਲਮੀਕਿ ਜੀ ਦੇ ਸਤਿਸੰਗ ਤੇ ਭਗਵਾਨ ਵਾਲਮੀਕਿ ਜੀ ਦੇ ਪ੍ਰਚਾਰ ਦੀ ਜਿੰਮੇਵਾਰੀ ਦਿੱਤੀ ਗਈ ਹੈ | ਇਸ ਮੌਕੇ ਬਾਬਾ ਹਰਦੀਪ ਨਾਥ, ਸੰਦੀਪ ਕੁਮਾਰ ਸੰਨੀ, ਅਜੈ ਕੁਮਾਰ ਸਾਬਕਾ ਕੌਂਸਲਰ, ਤੀਰਥ ਸਭਰਵਾਲ ਕੌਂਸਲਰ, ਰੀਮਾ ਸਹੋਤਾ ਪ੍ਰਧਾਨ ਮਹਿਲਾ ਵਿੰਗ, ਅਜੈ ਕੁਮਾਰ ਮੱਟੂ, ਮਨਵੀਰ ਕੁਮਾਰ, ਮੁਕੱਦਰ ਕੁਮਾਰ ਮੱਟੂ, ਤਰਲੋਕ ਵਾਲਮੀਕਿ, ਸੰਜੀਵ ਮੱਗੂ, ਰਾਜਾ ਹਲਵਾਈ ਤੇ ਸ਼ਿਵਾ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਾਂਗਰਸ ਲੁਧਿਆਣਾ ਚੋਣ ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤੇਗੀ- ਚੱਢਾ <br/> ਅਗਲੀ ਖ਼ਬਰ ਟਰੱਕ ਦੀ ਸਾਈਡ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।