ਭਿੱਖੀਵਿੰਡ, 16 ਜੂਨ (ਬੌਬੀ)-ਆਮ ਆਦਮੀ ਪਾਰਟੀ ਵਲੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜ਼ਮੀਨੀ ਪੱਧਰ 'ਤੇ ਉਸ ਦੀ ਜੋ ਹਾਲਤ ਹੈ, ਉਹ ਆਮ ਆਦਮੀ ਪਾਰਟੀ ਦੇ ਆਪਣੇ ਨੁੰਮਾਇੰਦੇ ਅਤੇ ਸਰਪੰਚ ਹੀ ਲੋਕਾਂ ਨੂੰ ਦੱਸ ਰਹੇ ਹਨ ਕਿ ਨਸ਼ਾ ਬਿਲਕੁਲ ਨਹੀਂ ਰੁਕਿਆ ਅਤੇ ਇਹ ਨਸ਼ਾ ਸ਼ਰੇਆਮ ਵਿਕਦਾ ਹੈ, ਜਿਸ ਕਾਰਨ ਲੋਕ ਹੁਣ ਇਨ੍ਹਾਂ ਦੇ ਝਾਂਸੇ ਵਿਚ ਨਹੀਂ ਆਉਣਗੇ ਅਤੇ ਲੁਧਿਆਣਾ ਚੋਣ ਕਾਂਗਰਸ ਪਾਰਟੀ ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਭਿੱਖੀਵਿੰਡ ਦੇ ਸ਼ਹਿਰੀ ਪ੍ਰਧਾਨ ਸੁਰਿੰਦਰ ਕੁਮਾਰ ਚੱਢਾ ਨੇ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਜੋ ਪੰਜਾਬ ਦਾ ਵਿਕਾਸ ਕੀਤਾ ਗਿਆ ਸੀ ਅਤੇ ਜਿਸ ਇਮਾਨਦਾਰੀ ਨਾਲ ਸਰਕਾਰ ਚਲਾਈ ਗਈ ਸੀ, ਉਸ ਤੋਂ ਅੱਜ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਹਰ ਪਾਸੇ ਗੁੰਡਾਗਰਦੀ ਅਤੇ ਰਿਸ਼ਵਤਖੋਰੀ ਦਾ ਰਾਜ ਹੈ | ਅੱਜ ਪੰਜਾਬ ਦੇ ਹਾਲਾਤ ਇਸ ਗੱਲ ਤੋਂ ਵੀ ਸਾਬਤ ਹੁੰਦੇ ਹਨ ਕਿ ਇਕ ਚਾਹ ਵੇਚਣ ਵਾਲਾ ਪੱਖੇ ਨੂੰ ਵੀ ਜਿੰਦਰਾ ਮਾਰ ਕੇ ਰੱਖਦਾ ਹੈ ਕਿ ਕੋਈ ਨਸ਼ੇੜੀ ਪੱਖਾ ਚੁੱਕ ਕੇ ਨਾ ਭੱਜ ਜਾਵੇ, ਕਿਉਂਕਿ ਨਸ਼ੇੜੀ ਕੁਝ ਵੀ ਚੀਜ਼ਾਂ ਖੁੱਲੇ੍ਹ ਵਿਚ ਨਹੀਂ ਛੱਡਦੇ | ਉਨ੍ਹਾਂ ਕਿਹਾ ਕਿ ਹਲਕੇ ਅੰਦਰ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਹੋ ਰਹੀ ਹੈ ਅਤੇ ਦਿਨ-ਬ-ਦਿਨ ਵੱਡੀ ਪੱਧਰ 'ਤੇ ਲੋਕ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ | ਇਸ ਮੌਕੇ ਗੁਰਲਾਲ ਸਿੰਘ ਰੱਬ, ਸੁਰਜੀਤ ਸਿੰਘ ਘੁੱਲਾ, ਅਮਨ ਸ਼ਰਮਾ, ਵਿਸ਼ਾਲ ਸ਼ਰਮਾ, ਇੰਦਰਜੀਤ ਸਿੰਘ ਭੁੱਲਰ, ਜਸਪ੍ਰੀਤ ਸਿੰਘ ਭੁੱਲਰ, ਹਰਜਿੰਦਰ ਸਿੰਘ ਪਰਦੇਸੀ, ਦੇਸਾ ਸਿੰਘ, ਪਰਮਜੀਤ ਸਿੰਘ, ਅਕਾਲੀ ਜਗੀਰ ਸਿੰਘ, ਕੰਵਲਜੀਤ ਸਿੰਘ ਬੇਦੀ, ਬਿਕਰਮਜੀਤ ਸਿੰਘ ਬਿੱਟੂ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ |