ਚੌਂਕ ਮਹਿਤਾ, 16 ਜੂਨ (ਧਰਮਿੰਦਰ ਸਿੰਘ ਭੰਮਰਾ)-ਭਾਈ ਮੱਖਣ ਸ਼ਾਹ ਲੁਬਾਣਾ ਦੀ ਅੰਸ (21ਵੀਂ ਪੀੜ੍ਹੀ) ਵਲੋਂ ਦੇਸ਼ ਭਰ ਵਿਚ ਸਿੱਖੀ ਦੇ ਪਸਾਰ ਲਈ ਵੱਡੀ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ | ਇਹ ਵਿਚਾਰ ਲੁਬਾਣਾ ਕਮਿਊਨਟੀ ਦੇ ਨੁਮਾਇੰਦੇ ਸ੍ਰੀ ਰਾਮੇਸ਼ਵਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੀ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਮਹਾਂਰਾਸ਼ਟਰ ਵਿਖੇ ਸਿੱਖ, ਲੁਬਾਣਾ ਅਤੇ ਵਣਜਾਰਾ ਪਰਿਵਾਰਾਂ ਨੂੰ ਇਕਠਿਆਂ ਕਰਕੇ ਇਕ ਵਿਸ਼ਾਲ ਸਮਾਗਮ ਕੀਤਾ, ਜਿਸ ਵਿਚ ਲੱਖਾਂ ਦੀ ਤਦਾਦ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ | ਸ੍ਰੀ ਰਾਮੇਸ਼ਵਰ ਨੇ ਦੱਸਿਆ ਕਿ ਉਨ੍ਹਾਂ ਪਿਛਲੇ ਦਿਨੀ ਘਲੂਘਾਰੇ ਦਿਵਸ ਦੇ ਮੌਕੇ 'ਤੇ ਦਮਦਮੀ ਟਕਸਾਲ, ਮਹਿਤਾ ਚੌਕ ਵਿਖੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦੀ ਹਾਜ਼ਰੀ ਵਿਚ ਸਟੇਜ ਉੱਪਰ ਸੰਗਤਾਂ ਨਾਲ ਵੀ ਇਹ ਜਾਣਕਾਰੀ ਸਾਂਝੀ ਕਰਦਿਆਂ ਆਪਣੀ 21ਵੀਂ ਪੀੜੀ ਦੇ ਪੁਰਖੇ ਭਾਈ ਮੱਖਣ ਸ਼ਾਹ ਲੁਬਾਣਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਕਿ ਉਸ ਸਮੇਂ ਭੋਰੇ ਵਿਚ ਅਗਿਆਤ ਤਪ ਕਰ ਰਹੇ ਸਨ, ਨੂੰ ਸਿੱਖ ਸੰਗਤਾਂ ਸਾਹਮਣੇ ਉਜਾਗਰ ਬਾਰੇ ਵੀ ਦੱਸਿਆ | ਉਨ੍ਹਾਂ ਲੁਬਾਣਾ ਪਰਿਵਾਰ ਨੂੰ ਘੱਟ ਗਿਣਤੀ ਕਮਿਸ਼ਨ ਵਿਚ ਨੁਮਾਇੰਦੀ ਕਰਵਾਉਣ ਦੇ ਕੀਤੇ ਯਤਨਾਂ ਦੀ ਲੁਬਾਣਾ ਅਤੇ ਵਣਜਾਰਾ ਪਰਿਵਾਰ ਵਲੋਂ ਕੀਤੀ ਗਈ ਸ਼ਲਾਘਾ ਦਾ ਧੰਨਵਾਦ ਕੀਤਾ | ਸ੍ਰੀ ਰਾਮੇਸ਼ਵਰ ਜੀ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਸਮੂਹ ਸਿੱਖ ਸੰਗਤਾਂ ਅਤੇ ਦਮਦਮੀ ਟਕਸਾਲ ਦਾ ਧੰਨਵਾਦ ਕੀਤਾ |