16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਆਰ.ਐਮ.ਪੀ. ਡਾਕਟਰ ਦੀ ਗੋਲੀ ਮਾਰ ਕੇ ਹੱਤਿਆ <br/>

ਅਜੀਤ ਡੈਸਕ 17-06-2025

ਨਿੱਕੇ ਘੁੰਮਣ (ਬਟਾਲਾ), 16 ਜੂਨ (ਸਤਬੀਰ ਸਿੰਘ ਘੁੰਮਣ)-ਅੱਜ ਸ਼ਾਮ ਹਾਈਵੇ 'ਤੇ ਆਰ.ਐਮ.ਪੀ. ਡਾਕਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਜਾਣਕਾਰੀ ਮਿਲੀ ਹੈ | ਦੱਸਿਆ ਜਾਂਦਾ ਹੈ ਕਿ ਰਘਬੀਰ ਸਿੰਘ ਉਰਫ਼ ਮੇਜਰ ਸਿੰਘ ਮੁਰਗੀ ਮਹੱਲਾ ਬਟਾਲਾ ਦਾ ਰਹਿਣ ਵਾਲਾ ਸੀ ਤੇ ਉਹ ਪਿਛਲੇ 35 ਸਾਲ ਤੋਂ ਪਿੰਡ ਕੈਲੇ ਕਲਾਂ ਥਾਣਾ ਘੁੰਮਣ ਕਲਾਂ ਵਿਖੇ ਡਾਕਟਰ ਦੀ ਦੁਕਾਨ ਕਰਦਾ ਸੀ | ਅੱਜ ਸ਼ਾਮ ਨੂੰ ਉਹ 7 ਵਜੇ ਦੇ ਕਰੀਬ ਜਦੋਂ ਆਪਣੀ ਦੁਕਾਨ ਤੋਂ ਵਾਪਸ ਘਰ ਬਟਾਲੇ ਆ ਰਿਹਾ ਸੀ ਤਾਂ ਸਤਕੋਹਾ ਨੈਸ਼ਨਲ ਹਾਈਵੇ ਅੰਮਿ੍ਤਸਰ-ਪਠਾਨਕੋਟ 'ਤੇ ਕਿਸੇ ਅਣਪਛਾਤੇ ਹਮਲਾਵਰ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਖ਼ਬਰ ਲਿਖੇ ਜਾਣ ਤੱਕ ਲਾਸ਼ ਸਤਕੋਹਾ ਮੋੜ ਹਈਵੇ ਉਪਰ ਪਈ ਹੋਈ ਸੀ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਉਡੀਕ ਕਰਨ ਉਪਰੰਤ ਵੀ ਤਿੰਨ ਘੰਟੇ ਬੀਤ ਜਾਣ 'ਤੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਪ੍ਰਸ਼ਾਸਨ ਖਿਲਾਫ਼ ਕਾਫ਼ੀ ਰੋਸ ਪ੍ਰਗਟ ਕੀਤਾ ਗਿਆ | ਇੱਥੇ ਦੱਸਣਯੋਗ ਹੈ ਕਿ 7 ਵਜੇ ਕਤਲ ਹੋਣ ਉਪਰੰਤ 10 ਵਜੇ ਤੱਕ ਵੀ ਪੁਲਿਸ ਦਾ ਕੋਈ ਉੱਚ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ ਤਾਂ ਮਿ੍ਤਕ ਡਾਕਟਰ ਦੇ ਪਰਿਵਾਰਕ ਮੈਂਬਰਾਂ ਵਲੋਂ ਮਾਝਾ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ, ਗੁਰਮੇਜ ਸਿੰਘ ਬਾਠ, ਜਸਵਿੰਦਰ ਸਿੰਘ ਕੈਲੇ ਕਲਾਂ ਜ਼ਿਲ੍ਹਾ ਪ੍ਰਧਾਨ ਤੇ ਹੋਰ ਦਰਜਨਾਂ ਲੋਕਾਂ ਵਲੋਂ ਨੈਸ਼ਨਲ ਹਾਈਵੇ ਅੰਮਿ੍ਤਸਰ-ਪਠਾਨਕੋਟ ਨੂੰ ਜਾਮ ਕਰ ਕੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ ਗਿਆ | ਖਬਰ ਲਿਖੇ ਜਾਣ ਤੱਕ ਰੋਸ ਪ੍ਰਦਰਸ਼ਨ ਤੇ ਚੱਕਾ ਜਾਮ ਜਾਰੀ ਸੀ |

ਪਿਛਲੀ ਖ਼ਬਰ ਭਾਈ ਮੱਖਣ ਸ਼ਾਹ ਲੁਬਾਣਾ ਦੀ ਅੰਸ਼ ਦੇਸ਼ ਭਰ ਵਿਚ ਸਿੱਖੀ ਦੇ ਪਸਾਰ ਲਈ ਕਰ ਰਹੀ ਹੈ ਉਪਰਾਲਾ-ਸ੍ਰੀ ਰਾਮੇਸ਼ਵਰ ਅਗਲੀ ਖ਼ਬਰ ਜੇ ਇਜ਼ਰਾਈਲ ਨੇ ਪ੍ਰਮਾਣੂ ਬੰਬ ਦੀ ਵਰਤੋਂ ਕੀਤੀ ਤਾਂ ਪਾਕਿ ਵੀ ਪ੍ਰਮਾਣੂ ਹਮਲਾ ਕਰੇਗਾ-ਰਾਜਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।