16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਜੇ ਇਜ਼ਰਾਈਲ ਨੇ ਪ੍ਰਮਾਣੂ ਬੰਬ ਦੀ ਵਰਤੋਂ ਕੀਤੀ ਤਾਂ ਪਾਕਿ ਵੀ ਪ੍ਰਮਾਣੂ ਹਮਲਾ ਕਰੇਗਾ-ਰਾਜਾਈ <br/>

ਅਜੀਤ ਡੈਸਕ 17-06-2025

ਅੰਮਿ੍ਤਸਰ, 16 ਜੂਨ (ਸੁਰਿੰਦਰ ਕੋਛੜ)-ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ (ਆਈ. ਆਰ. ਜੀ. ਸੀ.) ਦੇ ਸੀਨੀਅਰ ਕਮਾਂਡਰ ਅਤੇ ਨੈਸ਼ਨਲ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਜਨਰਲ ਮੋਹਸਿਨ ਰਾਜਾਈ ਨੇ ਦਾਅਵਾ ਹੈ ਕੀਤਾ ਕਿ ਜੇਕਰ ਇਜ਼ਰਾਈਲ ਈਰਾਨ 'ਤੇ ਪ੍ਰਮਾਣੂ ਬੰਬ ਦੀ ਵਰਤੋਂ ਕਰਦਾ ਹੈ ਤਾਂ ਪਾਕਿਸਤਾਨ ਵੀ ਇਜ਼ਰਾਈਲ 'ਤੇ ਪ੍ਰਮਾਣੂ ਹਮਲਾ ਕਰੇਗਾ | ਹਾਲਾਂਕਿ, ਪਾਕਿ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਤੇ ਕਿਹਾ ਹੈ ਕਿ ਉਸ ਨੇ ਅਜਿਹੀ ਕੋਈ ਵਚਨਬੱਧਤਾ ਨਹੀਂ ਕੀਤੀ ਹੈ | ਇਹ ਬਿਆਨ ਈਰਾਨ ਤੇ ਇਜ਼ਰਾਈਲ ਵਿਚਕਾਰ ਵੱਧਦੇ ਤਣਾਅ ਦੇ ਵਿਚਕਾਰ ਆਇਆ ਹੈ, ਜਿੱਥੇ ਦੋਵੇਂ ਦੇਸ਼ ਇਕ-ਦੂਜੇ 'ਤੇ ਮਿਜ਼ਾਈਲ ਤੇ ਡਰੋਨ ਹਮਲੇ ਕਰ ਰਹੇ ਹਨ | ਦਰਅਸਲ, ਅੱਜ ਰਾਜਾਈ ਨੇ ਈਰਾਨੀ ਸਰਕਾਰੀ ਟੈਲੀਵਿਜ਼ਨ 'ਤੇ ਕਿਹਾ ਕਿ ਪਾਕਿ ਨੇ ਸਾਨੂੰ ਦੱਸਿਆ ਹੈ ਕਿ ਜੇਕਰ ਇਜ਼ਰਾਈਲ ਈਰਾਨ 'ਤੇ ਪ੍ਰਮਾਣੂ ਬੰਬ ਦੀ ਵਰਤੋਂ ਕਰਦਾ ਹੈ ਤਾਂ ਪਾਕਿ ਵੀ ਇਜ਼ਰਾਈਲ 'ਤੇ ਪ੍ਰਮਾਣੂ ਬੰਬ ਨਾਲ ਹਮਲਾ ਕਰੇਗਾ | ਈਰਾਨ ਦੇ ਉਕਤ ਬਿਆਨ ਦੇ ਬਾਅਦ ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ | ਉਨ੍ਹਾਂ ਕਿਹਾ ਕਿ ਇਸਲਾਮਾਬਾਦ ਨੇ ਇਜ਼ਰਾਈਲ ਵਿਰੁੱਧ ਪ੍ਰਮਾਣੂ ਹਮਲੇ ਬਾਰੇ ਗੱਲ ਨਹੀਂ ਕੀਤੀ | ਈਰਾਨੀ ਸੀਨੀਅਰ ਕਮਾਂਡਰ ਦਾ ਉਕਤ ਬਿਆਨ ਉਸ ਸਮੇਂ ਆਇਆ ਜਦੋਂ ਇਜ਼ਰਾਈਲ ਨੇ 13 ਜੂਨ ਨੂੰ ਆਪ੍ਰੇਸ਼ਨ ਰਾਈਜ਼ਿੰਗ ਲਾਇਨ ਦੇ ਤਹਿਤ ਈਰਾਨ ਦੇ ਪ੍ਰਮਾਣੂ, ਫ਼ੌਜੀ ਤੇ ਤੇਲ-ਗੈਸ ਸਥਾਪਨਾਵਾਂ 'ਤੇ ਵੱਡੇ ਹਮਲੇ ਕੀਤੇ ਸਨ |

ਪਿਛਲੀ ਖ਼ਬਰ ਆਰ.ਐਮ.ਪੀ. ਡਾਕਟਰ ਦੀ ਗੋਲੀ ਮਾਰ ਕੇ ਹੱਤਿਆ <br/> ਅਗਲੀ ਖ਼ਬਰ ਪਾਕਿ 'ਚ ਪੰਜ ਅੱਤਵਾਦੀ ਹਲਾਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।