08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਨਗਰ ਕੌਂਸਲ ਦਰਜਾ ਚਾਰ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ ਸਮਾਪਤ

ਅਜੀਤ ਡੈਸਕ 18-06-2025
ਤਰਨ ਤਾਰਨ, 17 ਜੂਨ (ਪਰਮਜੀਤ ਜੋਸ਼ੀ)-ਪਿਛਲੇ ਕੁਝ ਦਿਨਾਂ ਤੋਂ ਨਗਰ ਕੌਂਸਲ ਦਫ਼ਤਰ ਤਰਨ ਤਾਰਨ ਵਿਖੇ ਆਪਣੀਆਂ ਤਨਖਾਹਾਂ ਵਿਚ ਵਾਧੇ ਦੀ ਮੰਗ, ਤਨਖਾਹਾਂ ਵਿਚ ਹੋ ਰਹੀ ਦੇਰੀ ਅਤੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਨਗਰ ਕੌਂਸਲ ਤਰਨ ਤਾਰਨ ਦੇ ਦਰਜਾਚਾਰ ਕਰਮਚਾਰੀਆਂ ਵਲੋਂ ਧਰਨਾ ਦਿੱਤਾ ਜਾ ਰਿਹਾ ਸੀ | ਧਰਨੇ ਦੌਰਾਨ ਪਹੁੰਚੇ ਆਜ਼ਾਦ ਗਰੁੱਪ ਦੇ ਸਰਪ੍ਰਸਤ ਪਰਮਜੀਤ ਸਿੰਘ ਪੰਮਾ ਗੱਗੋਬੂਹਾ ਵਲੋਂ ਕਾਰਜ ਸਾਧਕ ਅਫਸਰ ਰਣਦੀਪ ਸਿੰਘ ਨਾਲ ਗੱਲਬਾਤ ਕਰਨ ਤੋਂ ਬਾਅਦ ਧਰਨੇ 'ਤੇ ਬੈਠੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਹੱਲ ਕੀਤਾ ਜਾਵੇਗਾ, ਜਿਸ ਦੇ ਚੱਲਦਿਆਂ ਕਰਮਚਾਰੀਆਂ ਵਲੋਂ ਧਰਨਾ ਚੁੱਕ ਲਿਆ ਗਿਆ | ਧਰਨੇ ਦੌਰਾਨ ਦਰਜਾਚਾਰ ਕਰਮਚਾਰੀਆਂ ਮੰਗ ਕਰ ਰਹੇ ਸਨ ਕਿ ਸਾਨੂੰ ਜੋ ਤਨਖਾਹ ਮਿਲ ਰਹੀ ਹੈ, ਉਹ ਅਣਸਿੱਖਿਅਤ ਕਰਮਚਾਰੀ ਦੇ ਤੌਰ ਕੱਟਕਟਾ ਕ 9438 ਰੁਪਏ ਦਿੱਤੀ ਜਾ ਰਹੀ ਜਦਕਿ ਸਾਨੂੰ ਕਮੇਟੀ ਵਿਚ ਕੰਮ ਕਰਦਿਆਂ 10-10 ਸਾਲ ਤੋਂ ਉਪਰ ਸਮਾਂ ਹੋ ਗਿਆ ਹੈ, ਜਦਕਿ ਸਾਨੂੰ ਸਟਾਫ ਕੈਟਾਗਿਰੀ ਦਰਜਾਚਾਰ ਦੀ ਤਨਖਾਹ 12198 ਮਿਲਣੀ ਚਾਹੀਦੀ ਹੈ, ਜੋ ਕਿ ਕਿਰਤ ਵਿਭਾਗ ਵਲੋਂ ਪੰਜਾਬ ਸਰਕਾਰ ਨੇ ਤੈਅ ਕੀਤੀ ਹੈ, ਪਰ ਠੇਕੇਦਾਰ ਵਲੋਂ ਸਾਨੂੰ ਬਹੁਤ ਹੀ ਘੱਟ ਤਨਖਾਹ ਦਿੱਤੀ ਜਾ ਰਹੀ ਹੈ, ਜੋ ਕਿ ਕਈ-ਕਈ ਮਹੀਨੇ ਦੇਰੀ ਨਾਲ ਦਿੱਤੀ ਜਾ ਰਹੀ ਹੈ, ਜਿਸ ਕਾਰਨ ਸਾਡੇ ਘਰਾਂ ਦਾ ਗੁਜਾਰਾ ਕਰਨਾ ਔਖਾ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਉਹ ਕਈ ਸਾਲਾਂ ਤੋਂ ਕੰਟਰੈਕਟਰ ਦੇ ਅਧਾਰ 'ਤੇ ਕੰਮ ਕਰ ਰਹੇ ਸਨ ਅਤੇ ਸਾਨੂੰ ਵਿਭਾਗ ਵਿਚ ਪੱਕਿਆ ਕੀਤਾ ਜਾਵੇਗਾ | ਧਰਨੇ ਦੌਰਾਨ ਪਹੁੰਚੇ ਆਜ਼ਾਦ ਗਰੁੱਪ ਦੇ ਸਰਪ੍ਰਸਤ ਪ੍ਰਮਜੀਤ ਸਿੰਘ ਪੰਮਾ ਗੱਗੋਬੂਹਾ ਨਾਲ ਪਹੁੰਚੇ ਗੁਰਿੰਦਰ ਸਿੰਘ ਲਾਡੀ, ਕੌਂਸਲਰ ਮਨੋਜ ਅਗਨੀਹੋਤਰੀ, ਕੌਂਸਲਰ ਸ਼ਾਮ ਸਿੰਘ ਮੁਰਾਦਪੁਰਾ, ਜਸਪ੍ਰੀਤ ਸਿੰਘ, ਸਤਿੰਦਰਜੀਤ ਸਿੰਘ ਸੋਨੀ ਆਦਿ ਵਲੋਂ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਈ.ਓ. ਨਗਰ ਕੌਂਸਲ ਰਣਦੀਪ ਸਿੰਘ ਨਾਲ ਮਿਲ ਕੇ ਉਨ੍ਹਾਂ ਨੂੰ ਕਰਮਚਾਰੀਆਂ ਦੀਆਂ ਮੰਗਾਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਨੂੰ ਹੱਲ ਕਰਨ ਦੀ ਅਪੀਲ ਕੀਤੀ | ਈ.ਓ.ਰਣਦੀਪ ਸਿੰਘ ਦਾ ਕਹਿਣਾ ਹੈ ਕਿ ਕਰਮਚਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ ਅਤੇ ਇਸ ਇਨ੍ਹਾਂ ਦੀਆਂ ਮੰਗਾਂ ਸੰਬੰਧੀ ਚੰਡੀਗੜ ਵਿਖੇ ਫਾਈਲ ਭੇਜ ਦਿੱਤੀ ਗਈ ਹੈ | ਆਜ਼ਾਦ ਗਰੁੱਪ ਅਤੇ ਈ.ਓ. ਨਗਰ ਕੌਂਸਲ ਵਲੋਂ ਭਰੋਸਾ ਦੇਣ ਤੋਂ ਬਾਅਦ ਧਰਨੇ 'ਤੇ ਬੈਠੇ ਕਰਮਚਾਰੀਆਂ ਵਲੋਂ ਧਰਨਾ ਚੁੱਕ ਲਿਆ ਗਿਆ ਅਤੇ ਕਿਹਾ ਕਿ ਅਗਰ ਜਲਦ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਧਿਆਨ ਨਾ ਦਿੱਤਾ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ | ਇਸ ਮੌਕੇ ਪ੍ਰਧਾਨ ਸਾਜਨ, ਸੀਨੀਅਰ ਮੀਤ ਪ੍ਰਧਾਨ ਵਿਸ਼ਾਲ ਕੁਮਾਰ, ਚੇਅਰਮੈਨ ਸਾਜਨ ਕੁਮਾਰ, ਜਨਰਲ ਸਕੱਤਰ ਸਾਹਿਬ ਤੋਂ ਇਲਾਵਾ ਪ੍ਰਦੀਪ ਕੁਮਾਰ, ਮੁਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਵਿਕਰਮ, ਸੋਨੀਆ ਹੰਸ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਸੁਦੇਸ਼ ਕੁਮਾਰ, ਮਿਥੁਨ, ਕੁਲਦੀਪ ਸਿੰਘ, ਰਾਜੂ, ਸੁਖਵਿੰਦਰ ਸਿੰਘ, ਕਰਮਜੀਤ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ 'ਚ 6ਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ -... ਅਗਲੀ ਖ਼ਬਰ ਦੋ ਵਿਧਾਨ ਸਭਾ ਹਲਕਿਆਂ ਦੀ ਸਾਂਝੀ ਸਬ-ਡਵੀਜ਼ਨਲ ਖਡੂਰ ਸਾਹਿਬ ਨੂੰ ਨਹੀਂ ਮਿਲ ਰਿਹਾ ਐੱਸ. ਡੀ. ਐੱਮ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।