03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਪਾਲਿਸੀ ਤਹਿਤ ਸਟੇਟ ਬੈਂਕ ਇੰਡੀਆ ਨੇ ਮਿ੍ਤਕ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਰਾਸ਼ੀ ਦਿੱਤੀ <br/>

ਅਜੀਤ ਡੈਸਕ 19-06-2025
ਪੱਟੀ, 18 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਪਾਲਿਸੀ ਤਹਿਤ ਸਟੇਟ ਬੈਂਕ ਇੰਡੀਆਂ ਬ੍ਰਾਂਚ ਲਹੁੱਕਾ ਵਿਖੇ ਮਲਕੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਨੰਦਪੁਰ ਨੇ 436 ਰੁਪਏ ਦਾ ਸਲਾਨਾ ਬੀਮਾ ਕਰਵਾਇਆ, ਜਿਸ ਦੌਰਾਨ 13 ਮਈ 2025 ਨੂੰ ਮਲਕੀਤ ਸਿੰਘ ਦੀ ਅਚਾਨਕ ਮੌਤ ਹੋ ਗਈ, ਜਿਸ ਤਹਿਤ ਬ੍ਰਾਂਚ ਮੈਨਜਰ ਕੰਵਰਪ੍ਰੀਤ ਸਿੰਘ ਅਤੇ ਐਸਿਸਟੈਂਟ ਮੈਨੇਜ਼ਰ ਸਚਿਨ ਵਲੋਂ ਮਿ੍ਤਕ ਦੇ ਪਿਤਾ ਹਰਭਜਨ ਸਿੰਘ ਨੂੰ ਦੋ ਲੱਖ ਰੁਪਏ ਦਾ ਸਹਾਇਤਾ ਰਾਸ਼ੀ ਚੈ?ਕ ਸੌਂਪਿਆ ਗਿਆ | ਇਸ ਮੌਕੇ ਬ੍ਰਾਂਚ ਮੈਨੇਜ਼ਰ ਕੰਵਰਪ੍ਰੀਤ ਸਿੰਘ ਅਤੇ ਸਚਿਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਪਾਲਿਸੀ ਇਕ ਵਧੀਆ ਪਾਲਿਸੀ ਹੈ, ਜਿਸ ਦੌਰਾਨ ਬੈਂਕ ਵਿਚ ਸਲਾਨਾਂ ਬੀਮਾ ਸਿਰਫ 436 ਰੁਪਏ ਵਿਚ ਹੁੰਦਾ ਹੈ ਅਤੇ ਜੇਕਰ ਲਾਭਪਾਤਰੀ ਦੀ ਅਚਾਨਕ ਕੁਦਰਤੀ ਤਰੀਕੇ ਨਾਲ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਵਾਰਿਸਾਂ ਨੂੰ ਦੋ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਾਪਤ ਹੋ ਜਾਂਦੀ ਹੈ | ਇਸੇ ਪਾਲਿਸੀ ਸਕੀਮ ਤਹਿਤ ਮਲਕੀਤ ਸਿੰਘ ਦੇ ਪਰਿਵਾਰ ਨੂੰ ਸਹਾਇਤਾ ਦਿੱਤੀ ਗਈ ਹੈ |


ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲਾਂ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਪਿੰਡ ਵੇਈਾਪੂਈ ਦੇ ਅਪਾਹਜ ਪਰਿਵਾਰ ਨੇ ਸਰਪੰਚ ਗੋਰੇ 'ਤੇ ਧੋਖੇ ਨਾਲ ਜ਼ਮੀਨ ਹੜੱਪਣ ਤੇ ਕੁੱਟਮਾਰ ਕਰਨ ਦੇ ਲਗਾਏ ਦੋਸ਼ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।