03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪਿੰਡ ਵੇਈਾਪੂਈ ਦੇ ਅਪਾਹਜ ਪਰਿਵਾਰ ਨੇ ਸਰਪੰਚ ਗੋਰੇ 'ਤੇ ਧੋਖੇ ਨਾਲ ਜ਼ਮੀਨ ਹੜੱਪਣ ਤੇ ਕੁੱਟਮਾਰ ਕਰਨ ਦੇ ਲਗਾਏ ਦੋਸ਼ <br/>

ਅਜੀਤ ਡੈਸਕ 19-06-2025
ਫਤਿਆਬਾਦ, 18 ਜੂਨ (ਹਰਵਿੰਦਰ ਸਿੰਘ ਧੂੰਦਾ)-ਪਿੰਡ ਵੇਈਾਪੂਈ ਵਿਖੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਪਿੰਡ ਵੇਈਾਪੂਈ ਦੇ ਸਰਪੰਚ ਬਲਦੇਵ ਸਿੰਘ ਗੋਰਾ ਉਪਰ ਹੀਰਾ ਸਿੰਘ ਦੇ ਬੇਟੇ ਗੁਰਭੇਜ ਸਿੰਘ ਅਤੇ ਬੇਟੀ ਪ੍ਰਮਜੀਤ ਕੌਰ ਜੋ ਕਿ ਅਪਹਾਜ ਪਰਿਵਾਰ ਹੈ, ਨੇ ਉਨ੍ਹਾਂ ਦੀ ਪਿਛਲੇ ਸਮੇਂ ਵਿਚ ਜ਼ਮੀਨ ਦੀ ਧੋਖੇ ਨਾਲ ਰਜਿਸਟਰੀ ਕਰਵਾਉਣ ਦੇ ਅਰੋਪ ਲਗਾਏ ਗਏ ਸਨ ਅਤੇ ਹੁਣ ਹਾਲ ਹੀ ਵਿਚ ਪਿੰਡ ਵੇੲੀਂਪੂਈ ਦੇ ਗੁਰਭੇਜ ਸਿੰਘ ਤੇ ਪ੍ਰਮਜੀਤ ਕੌਰ ਨੇ ਸਰਪੰਚ ਬਲਦੇਵ ਸਿੰਘ ਗੋਰਾ ਉਪਰ ਕੁੱਟਮਾਰ ਕਰਨ ਦੀ ਵੀਡੀਓ ਅਤੇ ਫੋਟੋਆਂ ਦਿਖਾਉਂਦੇ ਹੋਏ ਅਰੋਪ ਲਗਾਉਂਦੇ ਹੋਏ ਇਨਸਾਫ਼ ਦੀ ਮੰਗ ਕੀਤੀ | ਇਸ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਦੱਸਿਆ ਕਿ ਹੀਰਾ ਸਿੰਘ ਦੇ ਪਰਿਵਾਰ ਕੋਲੋਂੋ ਕਰੀਬ ਦੋ ਤਿੰਨ ਸਾਲ ਪਹਿਲਾਂ ਤਿੰਨ ਏਕੜ ਜ਼ਮੀਨ ਦੀ ਰਜਿਸਟਰੀ ਧੋਖੇ ਨਾਲ ਸਰਪੰਚ ਬਲਦੇਵ ਸਿੰਘ ਗੋਰੇ ਨੇ ਕਰਵਾ ਲਈ ਸੀ ਤੇ ਹੁਣ ਹਾਲ ਹੀ ਵਿਚ ਹੀਰਾ ਸਿੰਘ ਦੀ ਪਤਨੀ ਤੇ ਬੇਟੀ ਦੀ ਕੁੱਟਮਾਰ ਕੀਤੀ ਹੈ | ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਪ੍ਰਮਜੀਤ ਕੌਰ ਪੁੱਤਰੀ ਹੀਰਾ ਸਿੰਘ ਨੇ ਦੱਸਿਆ ਕਿ ਸਾਡੇ ਪਰਿਵਾਰ ਨੇ ਥੋੜੇ-ਥੋੜੇ ਕਰਕੇ ਕੁਝ ਪੈਸੇ ਸਰਪੰਚ ਗੋਰੇ ਤੋੋਂ ਉਦਾਰੇ ਲੈ ਲਏ ਸਨ, ਜਿਸਦੇ ਬਦਲੇ ਸਰਪੰਚ ਨੇ ਜ਼ਮੀਨ ਗਹਿਣੇ ਕਰਨ ਲਈ ਕਿਹਾ ਅਤੇ ਜ਼ਮੀਨ ਗਹਿਣੇ ਕਰਨ ਲਈ ਕਾਗਜ਼ ਤਿਆਰ ਕਰਨ ਦੀ ਬਜਾਏ ਧੋਖੇ ਨਾਲ ਬੈਅ ਦੀ ਰਜਿਸਟਰੀ ਕਰਵਾ ਲਈ | ਜਿਸਦਾ ਇਨਸਾਫ ਲੈਣ ਲਈ ਅਸੀਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਸਾ ਕਿ ਹੁਣ ਹਾਲ ਵਿਚ ਗੋਰੇ ਸਰਪੰਚ ਨੇ ਮੇਰੀ ਮਾਤਾ ਸਵਿਦਰ ਕੌਰ ਤੇ ਮੇਰੀ ਕੁੱਟਮਾਰ ਕੀਤੀ, ਜਿਸਦੀ ਦਰਖਾਸਤ ਦੇਣ ਲਈ ਅਸੀਂ ਥਾਣੇ ਗਏ, ਪਰ ਕਿਸੇ ਨੇ ਸਾਡੀ ਫਰਿਆਦ ਨਹੀਂ ਸੁਣੀ | ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਵਿਧਾਇਕ ਸਿੱਕੀ ਨੇ ਪਰਿਵਾਰ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਅਤੇ ਰਮਨਜੀਤ ਸਿੰਘ ਸਿੱਕੀ ਉਨ੍ਹਾਂ ਦੇ ਨਾਲ ਖੜਾ ਹੈ ਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਪੂਰੀ ਤਾਕਤ ਲਗਾ ਕੇ ਉਨ੍ਹਾਂ ਨੂੰ ਇਨਸਾਫ ਦੁਆਏਗਾ | ਇਸ ਮੌਕੇ ਹਾਜ਼ਰੀਨ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਪ੍ਰਮਜੀਤ ਸਿੰਘ ਸੋਨੀ, ਪ੍ਰਧਾਨ ਤੇਜਿੰਦਰ ਸਿੰਘ, ਹਰਜੀਤ ਸਿੰਘ, ਸੁਖਜਿੰਦਰ ਸਿੰਘ, ਰਛਪਾਲ ਸਿੰਘ, ਦਲਜੀਤ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ (ਸਾਰੇ ਪੰਚ) ਬਾਬਾ ਪ੍ਰਮਜੀਤ ਸਿੰਘ, ਸੋਨਾ ਫੌਜੀ, ਮਿੱਠੂ ਭਲਵਾਨ, ਰਾਜਿੰਦਰ ਸਿੰਘ ਜੱਜ ਸੇਠ, ਗਗਨ ਖੁਵਾਸਪੁਰ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਪਾਲਿਸੀ ਤਹਿਤ ਸਟੇਟ ਬੈਂਕ ਇੰਡੀਆ ਨੇ ਮਿ੍ਤਕ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਰਾਸ਼ੀ ਦ... ਅਗਲੀ ਖ਼ਬਰ ਅੰਤਰਰਾਸ਼ਟਰੀ ਪੈੜਾਂ ਛੱਡਦਾ ਮਲੇਸ਼ੀਆ ਸੰਮੇਲਨ ਹੋਇਆ ਸੰਪੰਨ- ਚੇਅਰਮੈਨ ਬਾਂਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।