30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸੇਵਾ ਕੇਂਦਰਾਂ 'ਚ ਹੁਣ ਮਾਲ ਵਿਭਾਗ ਦੀਆਂ 6 ਨਵੀਆਂ ਸੇਵਾਵਾਂ ਅਤੇ ਟਰਾਂਸਪੋਰਟ ਵਿਭਾਗ ਦੀਆਂ 29 ਨਵੀਆਂ ਸੇਵਾਵਾਂ ਆਮ ਲੋਕਾਂ ਲਈ ਹੋਣਗੀਆਂ ਉਪਲਬਧ- ਡੀ ਸੀ. <br/>

ਅਜੀਤ ਡੈਸਕ 20-06-2025
ਤਰਨ ਤਾਰਨ, 19 ਜੂਨ (ਹਰਿੰਦਰ ਸਿੰਘ)-ਪੰਜਾਬ ਸਰਕਾਰ ਦੀ ਈ-ਗਵਰਨੈਂਸ ਮੁਹਿੰਮ ਨੂੰ ਹੋਰ ਅੱਗੇ ਵਧਾਉਂਦੇ ਹੋਏ ਹੁਣ ਸੇਵਾ ਕੇਂਦਰਾਂ ਤੋਂ ਮਾਲ ਵਿਭਾਗ ਦੀਆਂ 6 ਨਵੀਆਂ ਸੇਵਾਵਾਂ ਅਤੇ ਟਰਾਂਸਪੋਰਟ ਵਿਭਾਗ ਦੀਆਂ 29 ਨਵੀਆਂ ਸੇਵਾਵਾਂ ਆਮ ਲੋਕਾਂ ਲਈ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ | ਇਹ ਸੇਵਾਵਾਂ ਨਾਗਰਿਕਾਂ ਨੂੰ ਪਾਰਦਰਸ਼ਤਾ, ਸਮੇਂ ਦੀ ਬੱਚਤ ਅਤੇ ਸਹੂਲਤ ਦੋਵੇਂ ਪ੍ਰਦਾਨ ਕਰਨਗੀਆਂ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿਚ ਮਾਲ ਵਿਭਾਗ ਦੀਆਂ ਸ਼ੁਰੂ ਕੀਤੀਆਂ ਗਈਆਂ 6 ਸੇਵਾਵਾਂ ਵਿਚੋਂ ਪਹਿਲੀ ਸੇਵਾ ਡਿਜ਼ੀਟਲ ਫਰਦ ਹੈ | ਹੁਣ ਇਹ ਦਸਤਾਵੇਜ਼ ਸੇਵਾ ਕੇਂਦਰ ਤੋਂ ਲਿਆ ਜਾ ਸਕਦਾ ਹੈ ਅਤੇ ਇਹ ਦਸਤਾਵੇਜ਼ ਨਾਗਰਿਕਾਂ ਨੂੰ ਉਨ੍ਹਾਂ ਦੇ ਮੋਬਾਈਲ 'ਤੇ ਵਟਸਐਪ ਰਾਹੀਂ ਵੀ ਭੇਜਿਆ ਜਾਵੇਗਾ | ਇਸ ਕਾਰਨ ਲੋਕਾਂ ਨੂੰ ਵਾਰ-ਵਾਰ ਦਫ਼ਤਰ ਨਹੀਂ ਜਾਣਾ ਪਵੇਗਾ | ਦੂਜੀ ਸੇਵਾ ਤਹਿਤ ਵਿਰਾਸਤੀ ਤਬਾਦਲੇ ਲਈ ਅਰਜ਼ੀ ਹੁਣ ਸੇਵਾ ਕੇਂਦਰ 'ਤੇ ਦਿੱਤੀ ਜਾ ਸਕਦੀ ਹੈ | ਤੀਜੀ ਸੇਵਾ ਵਿਚ ਰਜਿਸਟਰਡ ਵਸੀਅਤ ਦੇ ਅਧਾਰ 'ਤੇ ਤਬਾਦਲੇ ਲਈ ਅਰਜ਼ੀ ਵੀ ਦਿੱਤੀ ਜਾ ਸਕਦੀ ਹੈ | ਚੌਥੀ ਸੇਵਾ ਵਿਚ ਫਰਦ ਦੇ ਰਿਕਾਰਡ ਵਿਚ ਕਿਸੇ ਵੀ ਤਰ੍ਹਾਂ ਦੀ ਦਰੁਸਤੀ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ | ਕਰਜ਼ੇ ਤੇ ਅਦਾਲਤੀ ਕੇਸ ਨਾਲ ਸੰਬੰਧਿਤ ਰਿਪੋਰਟਾਂ ਦਰਜ ਕਰਨ ਦੀ ਸਹੂਲਤ, ਪੰਜਵੀਂ ਸੇਵਾ ਵਿਚ ਲੋਕਾਂ ਨੂੰ ਕਰਜ਼ਾ ਲੈਣ ਜਾਂ ਅਦਾਲਤੀ ਕੇਸ ਵਿਚ ਵਰਤੋਂ ਲਈ ਲੋੜੀਂਦੀ ਰਪਟ ਦਰਜ ਕਰਨ ਦਾ ਵਿਕਲਪ ਮਿਲੇਗਾ | ਛੇਵੀਂ ਸੇਵਾ ਸਬਸਕਿ੍ਪਸ਼ਨ ਸੇਵਾ ਹੈ, ਜਿਸ ਵਿਚ ਨਾਗਰਿਕ ਸੇਵਾ ਕੇਂਦਰ ਵਿਚ ਆਪਣਾ ਜ਼ਮੀਨੀ ਖਾਤਾ ਮੋਬਾਈਲ ਨੰਬਰ ਨਾਲ ਰਜਿਸਟਰ ਕਰ ਸਕਦੇ ਹਨ | ਇਸ ਤੋਂ ਬਾਅਦ ਜਿਵੇਂ ਹੀ ਕੋਈ ਉਸ ਜ਼ਮੀਨ ਨਾਲ ਛੇੜਛਾੜ ਕਰਦਾ ਹੈ, ਭਾਵੇਂ ਕੋਈ ਲੈਣ-ਦੇਣ ਜਾਂ ਰਿਕਾਰਡ ਵਿਚ ਤਬਦੀਲੀ ਕੀਤੀ ਜਾਂਦੀ ਹੈ, ਨਾਗਰਿਕ ਨੂੰ ਤੁਰੰਤ ਵਟਸਐਪ ਮੈਸੇਜ ਅਤੇ ਈਮੇਲ ਰਾਹੀਂ ਜਾਣਕਾਰੀ ਮਿਲ ਜਾਵੇਗੀ | ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਸੇਵਾ ਕੇਂਦਰਾਂ ਵਿਚ ਵੀ ਉਪਲੱਬਧ ਹਨ | ਇਸੇ ਤਰ੍ਹਾਂ ਟਰਾਂਸਪੋਰਟ ਵਿਭਾਗ ਦੀਆਂ ਕੁੱਲ 29 ਸੇਵਾਵਾਂ ਜਿਵੇਂ ਕਿ ਡਰਾਈਵਿੰਗ ਲਾਇਸੰਸ ਨਵੀਨੀਕਰਨ, ਡੁਪਲੀਕੇਟ ਲਾਇਸੈਂਸ, ਪਤਾ ਤਬਦੀਲੀ, ਵਾਹਨ ਟਰਾਂਸਫਰ ਆਦਿ ਹੁਣ ਸੇਵਾ ਕੇਂਦਰਾਂ ਤੋਂ ਵੀ ਉਪਲੱਬਧ ਹੋਣਗੀਆਂ | ਜਨਤਾ ਨੂੰ ਘਰ ਬੈਠੇ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ 1076 ਦੀ ਸੇਵਾ ਸ਼ੁਰੂ ਕੀਤੀ ਹੋਈ ਹੈ, ਜਿਸ 'ਤੇ ਡਾਇਲ ਕਰਕੇ ਕੋਈ ਵੀ ਨਾਗਰਿਕ ਆਪਣੀ ਸਹੂਲਤ ਅਨੁਸਾਰ ਸਮਾਂ ਨਿਰਧਾਰਤ ਕਰ ਸਕਦਾ ਹੈ ਅਤੇ ਸੇਵਾ ਕੇਂਦਰ ਦਾ ਪ੍ਰਤੀਨਿਧੀ ਘਰ ਆ ਕੇ ਸੰਬੰਧਿਤ ਸੇਵਾ ਪ੍ਰਦਾਨ ਕਰੇਗਾ |

ਪਿਛਲੀ ਖ਼ਬਰ 'ਆਪ' ਦੀਆਂ ਗ਼ਲਤ ਨੀਤੀਆਂ ਨੇ ਖਡੂਰ ਸਾਹਿਬ ਦੇ ਆਧੁਨਿਕ ਸਪੋਰਟਸ ਕੰਪਲੈਕਸ ਦੇ ਸੁਪਨੇ ਨੂੰ ਤੋੜਿਆ- ਬ੍ਰਹਮਪੁਰਾ ਅਗਲੀ ਖ਼ਬਰ ਜ਼ਿਲ੍ਹੇ ਵਿਚ ਲੱਗਣਗੇ ਵਿਸ਼ੇਸ਼ ਐੱਮ. ਆਰ. ਟੀਕਾਕਰਨ ਕੈਂਪ- ਡਾ. ਰਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।