11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸੁਲਤਾਨਵਿੰਡ ਵਿਖੇ ਸੜਕਾਂ 'ਤੇ ਪੁੱਟੇ ਸੀਵਰੇਜ ਦੇ ਢੱਕਣ ਲੋਕਾਂ ਲਈ ਬਣੇ ਜਾਨ ਦਾ ਖੌਅ

ਅਜੀਤ ਡੈਸਕ 21-06-2025
ਸੁਲਤਾਨਵਿੰਡ, 20 ਜੂਨ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਦੀਆਂ ਵੱਖ-ਵੱਖ ਸੜਕਾਂ 'ਤੇ ਪ੍ਰਸ਼ਾਸਨ ਵਲੋਂ ਸਾਫ਼-ਸਫ਼ਾਈ ਲਈ ਪੁੱਟੇ ਗਏ ਸੀਵਰੇਜ ਦੇ ਢੱਕਣ ਲੋਕਾਂ ਲਈ ਜਾਨ ਦਾ ਖੌਅ ਬਣੇ ਹੋਏ ਹਨ | ਇਸ ਮੌਕੇ ਗੱਲਬਾਤ ਕਰਦਿਆਂ ਬਿ੍ਕਸ ਹਿਊਮਨ ਰਾਈਟਸ ਮਿਸ਼ਨ ਸੰਸਥਾ ਦੇ ਪੰਜਾਬ ਪ੍ਰਧਾਨ ਡਾ. ਸੁਪਿੰਦਰ ਸਿੰਘ ਢਿੱਲੋਂ, ਰੇਹੜਾ ਟਾਂਗਾ ਯੂਨੀਅਨ ਦੇ ਪ੍ਰਧਾਨ ਬਾਬਾ ਗੁਰਮੁੱਖ ਸਿੰਘ, ਅਰਜਨ ਸਿੰਘ, ਅਮਨਦੀਪ ਸਿੰਘ, ਜਸਵਿੰਦਰ ਸਿੰਘ, ਸਤਿੰਦਰ ਸਿੰਘ, ਸੁਖਪਾਲ ਸਿੰਘ, ਗੁਰਚਰਨ ਸਿੰਘ ਸੈਣੀ, ਪ੍ਰਗਟ ਸਿੰਘ, ਹੀਰਾ ਸਿੰਘ ਆਦਿ ਨੇ ਦੱਸਿਆ ਕਿ ਭਾਈ ਮੰਝ ਸਾਹਿਬ ਰੋਡ ਅਤੇ ਹੋਰ ਸੜਕਾਂ 'ਤੇ ਪਿਛਲੇ ਕੁਝ ਦਿਨਾਂ ਤੋਂ ਪਿੰਡ ਸੁਲਤਾਨਵਿੰਡ ਦੀਆਂ ਵੱਖ-ਵੱਖ ਸੜਕਾਂ 'ਤੇ ਪ੍ਰਸ਼ਾਸਨ ਵਲੋਂ ਸੀਵਰੇਜ ਦੀ ਸਾਫ-ਸਫਾਈ ਕਰਨ ਲਈ ਸੀਵਰੇਜ ਦੇ ਢੱਕਣ ਪੁੱਟੇ ਹੋਏ ਹਨ, ਜਿਸ ਕਾਰਨ ਹਨੇਰੇ-ਸਵੇਰੇ ਰੋਜ਼ਾਨਾ ਆਪਣੇ ਕੰਮਾਕਾਰਾਂ ਤੋਂ ਆਉਂਦੇ-ਜਾਂਦੇ ਲੋਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸੜਕਾਂ 'ਤੇ ਪੁੱਟੇ ਹੋਏ ਸੀਵਰੇਜਾਂ ਦੇ ਢੱਕਣਾਂ ਦੇ ਆਲੇ-ਦੁਆਲੇ ਬੱਜਰੀ ਅਤੇ ਰੋੜੀ ਖਿਲਰੀ ਹੋਈ ਹੈ, ਜਿਸ ਨੂੰ ਵਾਹਨ ਚਾਲਕ ਅਕਸਰ ਹੀ ਦੇਖ ਕੇ ਘਬਰਾ ਜਾਂਦੇ ਹਨ ਅਤੇ ਸਿੱਧਾ ਆਪਣਾ ਵਾਹਨ ਪੁੱਟੇ ਹੋਏ ਟੋਏ ਵਿਚ ਡਿੱਗ ਕੇ ਆਪਣਾ ਨੁਕਸਾਨ ਕਰਵਾ ਲੈਂਦੇ ਹਨ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜਿਹੜੇ ਸੜਕਾਂ 'ਤੇ ਪ੍ਰਸ਼ਾਸਨ ਵਲੋਂ ਸੀਵਰੇਜ ਨੂੰ ਸਾਫ਼ ਕਰਨ ਲਈ ਟੋਏ ਪੁੱਟੇ ਹੋਏ ਹਨ ਉਨ੍ਹਾਂ ਦੀ ਸਾਫ-ਸਫਾਈ ਕਰਕੇ ਛੇਤੀ ਚਾਲੂ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲ ਸਕੇ, ਜਦੋਂ ਇਸ ਸੰਬੰਧੀ ਜੇ. ਈ. ਤਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਬੰਦ ਹੋਣ ਕਰਕੇ ਮੁਸ਼ਕਿਲ ਪੈਦਾ ਹੋਈ ਹੈ | ਉਨ੍ਹਾਂ ਕਿਹਾ ਕਿ ਇਕ-ਦੋ ਦਿਨਾ ਤੱਕ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ |
ਪਿਛਲੀ ਖ਼ਬਰ ਪਤੀ-ਪਤਨੀ ਤੇ ਇਕ ਹੋਰ ਔਰਤ ਸਮੇਤ ਤਿੰਨ ਨਸ਼ਾ ਤਸਕਰ ਗਿ੍ਫ਼ਤਾਰ-ਹੈਰੋਇਨ ਤੇ ਡਰੱਗ ਮਨੀ ਬਰਾਮਦ ਅਗਲੀ ਖ਼ਬਰ ਬੇਰੋਜ਼ਗਾਰੀ ਦੀ ਮਾਰ ਝਲਦੇ ਨੌਜਵਾਨਾਂ ਨੂੰ ਲਾਮਬੰਦ ਕਰ ਕੇ ਸੰਘਰਸ਼ ਲਈ ਕੀਤਾ ਜਾਵੇਗਾ ਤਿਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।