11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਬੇਰੋਜ਼ਗਾਰੀ ਦੀ ਮਾਰ ਝਲਦੇ ਨੌਜਵਾਨਾਂ ਨੂੰ ਲਾਮਬੰਦ ਕਰ ਕੇ ਸੰਘਰਸ਼ ਲਈ ਕੀਤਾ ਜਾਵੇਗਾ ਤਿਆਰ

ਅਜੀਤ ਡੈਸਕ 21-06-2025
ਛੇਹਰਟਾ, 20 ਜੂਨ (ਪੱਤਰ ਪ੍ਰੇਰਕ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾਈ ਆਗੂ ਕੁਲਵੰਤ ਮੱਲੂਨੰਗਲ, ਸੁਲੱਖਣ ਤੁੜ ਤੇ ਸਾਥੀ ਗੁਰਜੀਤ ਸਿੰਘ ਸੋਖੀ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਮਿਤੀ 22 ਜੂਨ ਨੂੰ ਛੇਹਰਟਾ ਦੇ ਇੰਡੀਆ ਗੇਟ ਵਿਖੇ ਕਨਵੈਨਸ਼ਨ ਕਰਵਾਈ ਜਾ ਰਹੀ ਹੈ, ਜਿਸ ਵਿਚ ਨਸ਼ਾ, ਬੇਰੋਜ਼ਗਾਰੀ ਤੇ ਸਿਆਸੀ ਗੁੰਡਾਗਰਦੀ ਖਿਲਾਫ਼ ਅੰਮਿ੍ਤਸਰ ਤੇ ਤਰਨਤਾਰਨ ਦੇ ਵੱਡੀ ਗਿਣਤੀ 'ਚ ਨੌਜਵਾਨ ਸ਼ਾਮਿਲ ਹੋਣਗੇ | ਉਕਤ ਕਨਵੈਂਨਸ਼ਨ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਆਗੂਆਂ ਨੇ ਦੱਸਿਆ ਕਿ ਇਸ ਕਨਵੈਨਸ਼ਨ ਵਿਚ ਮੁੱਖ ਤੌਰ 'ਤੇ ਪੰਜਾਬ ਸਰਕਾਰ ਵਲੋਂ ਚਲਾਏ 'ਯੁੱਧ ਨਸ਼ੇ ਵਿਰੁੱਧ' 'ਤੇ ਚਰਚਾ ਕੀਤੀ ਜਾਵੇਗੀ ਤੇ ਬੇਰੁਜ਼ਗਾਰੀ ਦੀ ਮਾਰ ਝਲਦੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਸੰਘਰਸ਼ ਲਈ ਤਿਆਰ ਕੀਤਾ ਜਾਵੇਗਾ | ਮੱਲੂਨੰਗਲ, ਤੁੜ ਤੇ ਸੋਖੀ ਨੇ ਅੱਗੇ ਦੱਸਿਆ ਕਿ ਕਨਵੈਨਸ਼ਨ ਦੇ ਇਨ੍ਹਾਂ ਏਜੰਡਿਆਂ ਤੋਂ ਇਲਾਵਾ ਪੰਜਾਬ ਦੇ ਜੋ ਨੌਜਵਾਨ ਨਸ਼ੇ ਅਤੇ ਹੋਰ ਕੁਰੀਤੀਆਂ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਹਨ, ਸਰਕਾਰ ਤੇ ਵਿਧਾਇਕਾਂ ਵਲੋਂ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨਾਂ ਨੂੰ ਸਰਕਾਰਾਂ ਅਤੇ ਵਿਧਾਇਕਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਨੌਜਵਾਨ ਸਭਾ ਪੂਰਨ ਤੌਰ 'ਤੇ ਆਪਣੇ ਸਾਥੀਆਂ ਨਾਲ ਚਟਾਨ ਵਾਂਗ ਖੜੀ ਹੈ | ਪੰਜਾਬ ਦੇ ਸੂਬਾਈ ਆਗੂ ਕੁਲਵੰਤ ਮੱਲੂਨੰਗਲ, ਸੁਲੱਖਣ ਤੁੜ ਅਤੇ ਸਾਥੀ ਗੁਰਜੀਤ ਸਿੰਘ ਸੋਖੀ ਨੇ ਦੱਸਿਆ ਕਿ ਹਲਕਾ ਪੱਛਮੀ ਦੇ ਵਿਧਾਇਕ ਵਲੋਂ ਮਾਝੇ ਦੇ ਉੱਘੇ ਸਮਾਜ ਸੇਵਕ ਅਤੇ ਸੂਬਾਈ ਆਗੂ ਸਾਥੀ ਸਰਬਜੀਤ ਸਿੰਘ ਹੈਰੀ ਨੂੰ ਜੋ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਉਸਦਾ ਇਸ ਕਨਵੈਨਸ਼ਨ ਵਿਚ ਤਿੱਖਾ ਵਿਰੋਧ ਕੀਤਾ ਜਾਵੇਗਾ ਤੇ ਛੇਹਰਟਾ ਖੇਤਰ ਵਿਚ ਉਕਤ ਵਿਧਾਇਕ ਖਿਲਾਫ ਰੋਹ ਭਰਪੂਰ ਮਾਰਚ ਕਰਕੇ ਹਲਕੇ ਦੇ ਲੋਕਾਂ ਨੂੰ ਲਾਮਬੰਧ ਕੀਤਾ ਜਾਵੇਗਾ |
ਪਿਛਲੀ ਖ਼ਬਰ ਸੁਲਤਾਨਵਿੰਡ ਵਿਖੇ ਸੜਕਾਂ 'ਤੇ ਪੁੱਟੇ ਸੀਵਰੇਜ ਦੇ ਢੱਕਣ ਲੋਕਾਂ ਲਈ ਬਣੇ ਜਾਨ ਦਾ ਖੌਅ ਅਗਲੀ ਖ਼ਬਰ ਕੰਪਨੀ ਬਾਗ ਵਿਖੇ ਮੰਗਤੇ ਵਲੋਂ ਸੈਰ ਕਰਨ ਵਾਲਿਆਂ ਦੇ ਗਲ ਪੈਣ ਦਾ ਮਾਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।