ਅੰਮਿ੍ਤਸਰ, 20 ਜੂਨ (ਰੇਸ਼ਮ ਸਿੰਘ)-ਕੰਪਨੀ ਬਾਗ ਜਿੱਥੇ ਸਵੇਰੇ ਵੱਡੀ ਤਾਦਾਦ 'ਚ ਲੋਕ ਸਵੇਰ ਦੀ ਸੈਰ ਕਰਦੇ ਹਨ ਹੁਣ ਸੈਰ ਕਰਨ ਵਾਲਿਆਂ ਲਈ ਸੁਰੱਖਿਅਤ ਨਹੀਂ ਰਿਹਾ | ਅੱਜ ਸਵੇਰੇ ਇਕ ਮੰਗਤੇ ਵਲੋਂ ਸੈਰ ਕਰਨ ਵਾਲਿਆਂ ਨਾਲ ਝਗੜਾ ਕੀਤਾ ਗਿਆ ਜਿਸ ਉਪਰੰਤ ਇਸ ਦੀ ਵੀਡੀਓ 'ਚ ਲੋਕਾਂ ਨੇ ਇਲਜ਼ਾਮ ਲਾਇਆ ਕਿ ਇਥੇ ਪੁਲਿਸ ਵਲੋਂ ਸੁਰਖਿਆ ਦੇ ਸਹੀ ਪ੍ਰਬੰਧ ਨਹੀਂ ਹਨ | ਉੱਥੇ ਹੀ ਪੁਲਿਸ ਵਲੋਂ ਸਫਾਈ ਦਿੰਦਿਆਂ ਕਿਹਾ ਕਿ ਝਗੜਾ ਕਰਨ ਵਾਲਾ ਮਾਨਸਿਕ ਪ੍ਰੇਸ਼ਾਨ ਵਿਅਕਤੀ ਸੀ ਅਤੇ ਉਸਦੀ ਦਿਮਾਗੀ ਹਾਲਾਤ ਸਹੀ ਨਹੀਂ ਸੀ | ਇਸ ਸੰਬੰਧੀ ਥਾਣਾ ਸਿਵਲ ਲਾਈਨ ਦੇ ਮੁਖੀ ਇੰਸ: ਗੁਰਪ੍ਰੀਤ ਸਿੰਘ ਸਿਵਲ ਲਾਈਨ ਨੇ ਦਸਿਆ ਕਿ ਇਸ ਬਾਰੇ ਪਤਾ ਲਗਾ ਸੀ ਕਿ ਕੋਈ ਮੰਗਤਾ ਲੋਕਾਂ ਦੇ ਗਲ ਪੈ ਰਿਹਾ ਹੈ ਅਤੇ ਝਗੜਾ ਕਰ ਰਿਹਾ ਹੈ | ਉਨ੍ਹਾਂ ਦਸਿਆ ਕਿ ਜਦੋਂ ਉਸਨੂੰ ਗਿ੍ਫਤਾਰ ਕੀਤਾ ਗਿਆ ਤਾਂ ਪਤਾ ਲਗਾ ਕਿ ਉਹ ਮਾਨਸਿਕ ਪ੍ਰੇਸ਼ਾਨ ਵਿਅਕਤੀ ਹੈ | ਦੂਜੇ ਪਾਸੇ ਸੁਰਖਿਆ ਦੇ ਨਾਕਸ ਪ੍ਰਬੰਧ ਹੋਣ ਸੰਬੰਧੀ ਉਨ੍ਹਾਂ ਕਿਹਾ ਕਿ ਪੁਲਿਸ ਇਥੇ ਲਗਾਤਾਰ ਗਸ਼ਤ ਕਰਦੀ ਰਹਿੰਦੀ ਹੈ ਅਤੇ ਪੁਲਿਸ ਇਸ ਸੰਬੰਧੀ ਪੂਰੀ ਤਰ੍ਹਾਂ ਚੌਕਸ ਹੈ |