11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਘਰ ਦੇ 3 ਕਮਰਿਆਂ ਦੀ ਛੱਤ ਡਿੱਗੀ ਪੂਰਾ ਘਰ ਮਲਬੇ ਵਿਚ ਤਬਦੀਲ

ਕਸਬਾ ਹਰੀਕੇ ਪੱਤਣ ਵਿਖੇ ਬਾਰਿਸ਼ ਕਾਰਨ ਘਰ ਦੀ ਡਿੱਗੀ ਛੱਤ ਦਿਖਾਉਂਦਾ ਹੋਇਆ ਦਵਿੰਦਰ ਸਿੰਘ ਮਾਨ | ਤਸਵੀਰ: ਕੁੰਦਰਾ<br/> 02-09-2025

ਹਰੀਕੇ ਪੱਤਣ, 1 ਸਤੰਬਰ (ਸੰਜੀਵ ਕੁੰਦਰਾ)-ਬਾਰਿਸ਼ ਇਸ ਵਾਰ ਆਫ਼ਤ ਬਣ ਕੇ ਆਈ ਹੈ | ਲੋਕ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਤੇ ਘਰੋਂ ਬੇਘਰ ਹੋ ਗਏ ਹਨ | ਬੀਤੇ ਕੱਲ੍ਹ ਤੋਂ ਹੋ ਫਿਰ ਸ਼ੁਰੂ ਹੋਈ ਜ਼ੋਰਦਾਰ ਬਾਰਿਸ਼ ਹੋਰ ਵੱਡੀ ਮੁਸੀਬਤ ਬਣ ਕੇ ਆਈ ਹੈ | ਕਸਬਾ ਹਰੀਕੇ ਪੱਤਣ ਵਿਖੇ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਘਰ ਦੀ ਛੱਤ ਡਿੱਗ ਗਈ, ਪਰ ਇਸ ਦੌਰਾਨ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ, ਪਰ ਸਾਰਾ ਘਰ ਮਲਬੇ 'ਚ ਤਬਦੀਲ ਹੋ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਦਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਸਾਡੇ ਘਰ ਦੇ 3 ਕਮਰੇ ਸਨ, ਜਿਨ੍ਹਾਂ ਦੀਆਂ ਛੱਤਾਂ, ਗਾਡਰ, ਬਾਲਿਆਂ ਦੀਆਂ ਸਨ | ਜ਼ੋਰਦਾਰ ਬਾਰਿਸ਼ ਕਾਰਨ ਅੱਜ ਇਕਦਮ ਡਿੱਗ ਗਈਆਂ, ਪਰ ਇਸ ਦੌਰਾਨ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ | ਦਵਿੰਦਰ ਸਿੰਘ ਮਾਨ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਗੋਇੰਦਵਾਲ ਬਾਈਪਾਸ ਨੂੰ ਜਾਣ ਵਾਲੀ ਸੜਕ 'ਤੇ ਲਗਦੇ ਵਾਹਨਾਂ ਦੇ ਜਾਮ ਤੋਂ ਲੋਕ ਦੁਖੀ ਅਗਲੀ ਖ਼ਬਰ ਸੰਤੋਖ ਸਿੰਘ ਭਲਾਈਪੁਰ ਤੇ ਡੈਨੀ ਬੰਡਾਲਾ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।